ETV Bharat / bharat

ਪੀਐਮ ਨਰਿੰਦਰ ਮੋਦੀ ਅੱਜ ਕਰਨਗੇ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ - ਕੁਦਰਤੀ ਗੈਸ ਪਾਈਪਲਾਈਨ

ਪੀਐਮ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ ਕਰ ਦੇਸ਼ ਨੂੰ ਸਮਰਪਿਤ ਕਰਨਗੇ।ਇਸ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 3000 ਕਰੋੜ ਰੁਪਏ ਹੈ।

ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ ਦਾ ਉਦਘਾਟਨ

author img

By

Published : Jan 5, 2021, 8:08 AM IST

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ ਕਰ ਦੇਸ਼ ਨੂੰ ਸਮਰਪਿਤ ਕਰਨਗੇ। ਇਹ ਪ੍ਰੋਗਰਾਮ ਰਾਸ਼ਟਰ, ਗੈਸ ਗਰਿੱਡ ਦੀ ਸਿਰਜਣਾ ਲਈ ਇੱਕ ਮਹੱਤਵਪੂਰਨ ਸਾਬਿਤ ਹੋਵੇਗਾ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਦੇ ਨਾਲ-ਨਾਲ, ਕਰਨਾਟਕ ਤੇ ਕੇਰਲ ਦੇ ਰਾਜਪਾਲ ਤੇ ਮੁੱਖ ਮੰਤਰੀ ਵੀ ਇਸ ਮੌਕੇ ਮੌਜੂਦ ਰਹਿਣਗੇ।

ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ

ਗੇਲ (ਇੰਡੀਆ) ਲਿਮਟਿਡ ਵੱਲੋਂ 450 ਕਿਲੋਮੀਟਰ ਇਸ ਕੁਦਰਤੀ ਗੈਸ ਪਾਈਪਲਾਈਨ ਦਾ ਨਿਰਮਾਣ ਕੀਤਾ ਗਿਆ ਹੈ। ਇਸ ਦੀ ਟਰਾਂਸਪੋਰਟ ਸਮਰਥਾ 12 ਮਿਲੀਅਨ ਮੀਟ੍ਰਿਕ ਸਟੈਂਡਰਡ ਕਿਊਬਿਕ ਮੀਟਰ ਪ੍ਰਤੀ ਦਿਨ ਹੈ ਅਤੇ ਇਹ ਕੋਚੀ (ਕੇਰਲ) ਤੋਂ ਤਰਲੀਕਰੂਤ ਕੁਦਰਤੀ ਗੈਸ (ਐਲ.ਐਨ.ਜੀ.) ਦੇ ਰੀਕ੍ਰਕੂਲੇਸ਼ਨ ਟਰਮੀਨਲ ਤੋਂ ਏਰਨਾਕੂਲਮ, ਤ੍ਰਿਸੂਰ, ਪਲਕਕਡ, ਮਲੱਪੂਰਾਮ, ਕੋਜ਼ੀਕੋਡ, ਕੰਨੂਰ ਅਤੇ ਕਸਾਰਾਗੌਦ ਜ਼ਿਲ੍ਹਿਆਂ ਰਾਹੀਂ ਮੰਗਲੁਰੂ (ਦੱਖਣੀ ਕੰਨੜ ਜ਼ਿਲ੍ਹਾ ਕਰਨਾਟਕ ) ਤੱਕ ਕੁਦਰਤੀ ਗੈਸ ਪਹੁੰਚਾਏਗੀ।

ਪ੍ਰਾਜੈਕਟ ਨੂੰ ਪੂਰਾ ਕਰਨਾ ਸੀ ਇੱਕ ਚੁਣੌਤੀ

ਇਸ ਪ੍ਰਾਜੈਕਟ ਦੀ ਕੁੱਲ ਲਾਗਤ ਲਗਭਗ 3000 ਕਰੋੜ ਰੁਪਏ ਸੀ ਅਤੇ ਇਸ ਦੇ ਨਿਰਮਾਣ ਦੌਰਾਨ 12 ਲੱਖ ਤੋਂ ਵੱਧ ਮਨੁੱਖ-ਦਿਵਸ ਰੋਜ਼ਗਾਰ ਪੈਦਾ ਹੋਏ ਸਨ।

ਇੰਜੀਨੀਅਰਿੰਗ ਦੇ ਦ੍ਰਿਸ਼ਟੀਕੋਣ ਤੋਂ, ਇਸ ਪਾਈਪਲਾਈਨ ਨੂੰ ਵਿਛਾਉਣਾ ਇੱਕ ਚੁਣੌਤੀ ਸੀ, ਕਿਉਂਕਿ ਇਸ ਦੇ ਰਾਹ 'ਚ 100 ਤੋਂ ਵੱਧ ਥਾਵਾਂ 'ਤੇ ਜਲਘਰਾਂ ਨੂੰ ਪਾਰ ਕਰਨਾ ਜ਼ਰੂਰੀ ਸੀ। ਇਹ ਚੁਣੌਤੀਪੂਰਨ ਕੰਮ ਇੱਕ ਵਿਸ਼ੇਸ਼ ਤਕਨੀਕ ਰਾਹੀਂ ਪੂਰਾ ਕੀਤਾ ਗਿਆ। ਜਿਸ ਨੂੰ ਹਰੀਜੱਟਲ ਦਿਸ਼ਾ ਨਿਰਦੇਸ਼ਕ ਡ੍ਰਿਲੰਗ ਵਿਧੀ ਕਿਹਾ ਜਾਂਦਾ ਹੈ।

ਇਸ ਪਾਈਪਲਾਈਨ ਦੀ ਮਦਦ ਨਾਲ ਟ੍ਰਾਂਸਪੋਰਟ ਸੈਕਟਰ ਨੂੰ ਪਾਈਪਡ ਕੁਦਰਤੀ ਗੈਸ (ਪੀਐਨਜੀ) ਤੇ ਸੰਕੁਚਿਤ ਕੁਦਰਤੀ ਗੈਸ (ਸੀਐਨਜੀ) ਆਮ ਲੋਕਾਂ ਨੂੰ ਵਾਤਾਵਰਣ ਪੱਖੀ ਅਤੇ ਕਿਫਾਇਤੀ ਬਾਲਣ ਦੀ ਸਪਲਾਈ ਕੀਤੀ ਜਾਏਗੀ।

ਇਹ ਪਾਈਪ ਲਾਈਨ ਜ਼ਿਲ੍ਹੇ ਦੀਆਂ ਵਪਾਰਕ ਅਤੇ ਉਦਯੋਗਿਕ ਇਕਾਈਆਂ ਨੂੰ ਇਸ ਦੇ ਰਾਹ 'ਚ ਪੈਣ ਵਾਲੇ ਕੁਦਰਤੀ ਗੈਸ ਦੀ ਸਪਲਾਈ ਵੀ ਕਰੇਗੀ।ਸਾਫ਼ ਬਾਲਣ ਦੀ ਖ਼ਪਤ ਰਾਹੀਂ ਹਵਾ ਪ੍ਰਦੂਸ਼ਣ 'ਤੇ ਰੋਕ ਲਗਾਉਣ ਨਾਲ ਇਥੇ ਹਵਾ ਦੀ ਕੁਆਲਟੀ 'ਚ ਸੁਧਾਰ ਕਰਨ ਲਈ ਮਦਦ ਮਿਲੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.