ਨਵੀਂ ਦਿੱਲੀ: ਕੋਵਿਡ-19 ਦੇ ਫੈਲਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਸਾਥੀਆਂ ਤੇ ਉਨ੍ਹਾਂ ਦੇ ਪਰਿਵਾਰ ਦਾ ਫੋਨ ਕਰਕੇ ਹਾਲ-ਚਾਲ ਜਾਣਿਆ। ਇਸ ਦੌਰਾਨ ਉਨ੍ਹਾਂ ਨੇ ਜਨਸੰਘ ਦੇ 106 ਸਾਲਾ ਸਾਬਕਾ ਵਿਧਾਇਕ ਸ੍ਰੀਨਾਰਾਇਣ ਉਰਫ਼ ਭੁਲਈ ਭਾਈ, ਤਕਰੀਬਨ 60 ਸਾਲਾ ਤੋਂ ਜਨਸੰਘ ਨਾਲ ਜੁੜੇ ਸੀਨੀਅਰ ਭਾਜਪਾ ਨੇਤਾ ਮੋਹਨ ਲਾਲ ਬੌਂਠਿਆਲ ਅਤੇ ਦਿੱਲੀ ਦੇ ਸਾਬਕਾ ਵਿਧਾਇਕ ਓਪੀ ਬਬਰ ਸਣੇ ਆਪਣੇ ਕਈ ਸਾਥੀਆਂ ਨੂੰ ਫੋਨ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਪਤਾ ਲਿਆ ਤੇ ਤਾਲਾਬੰਦੀ ਦੌਰਾਨ ਦਰਪੇਸ਼ ਮੁਸ਼ਕਲਾਂ ਬਾਰੇ ਚਰਚਾ ਕੀਤੀ।
ਜਨ ਸੰਘ ਦੇ 106 ਸਾਲਾ ਸਾਬਕਾ ਵਿਧਾਇਕ ਸ੍ਰੀਨਾਰਾਇਣ ਉਰਫ ਭੁਲਈ ਭਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕੀਤਾ ਤੇ ਉਨ੍ਹਾਂ ਦੀ ਤੰਦਰੁਸਤੀ ਬਾਰੇ ਪੁਛਿਆ। ਕੋਰੋਨਾ ਵਾਇਰਸ ਦੇ ਇਸ ਮੁਸ਼ਕਲ ਸਮੇਂ ਵਿੱਚ ਨਜਿੱਠਣ ਲਈ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਕੁਸ਼ੀਨਗਰ ਦੇ ਰਾਮਕੋਲਾ ਬਲਾਕ ਦੇ ਪਗਰ ਪਿੰਡ ਦਾ ਵਸਨੀਕ ਭੁਲਾਈ ਭਾਈ 1974 ਅਤੇ 1980 ਵਿਚ ਜ਼ਿਲ੍ਹੇ ਦੀ ਨੌਰੰਗੀਆ ਸੀਟ (ਹੁਣ ਖੱਡਾ) ਤੋਂ ਵਿਧਾਇਕ ਚੁਣੇ ਗਏ ਸਨ। ਭੁਲਈ ਭਾਈ ਦੇ ਪੜਪੋਤੇ ਕਨ੍ਹਈਆ ਨੇ ਪ੍ਰਧਾਨ ਮੰਤਰੀ ਦਾ ਫੋਨ ਚੁੱਕਿਆ ਸੀ ਜਿਸ ਨੇ ਉਨ੍ਹਾਂ ਦੀ ਆਪਸ ਵਿੱਚ ਗੱਲਬਾਤ ਕਰਵਾਈ।
ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਜਨਸੰਘ ਦੇ ਇਕ ਹੋਰ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਕਾਰਕੁਨ ਸੀਤਾਰਾਮ ਬਾਗੜੀ ਨੂੰ ਵੀਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੋਨ ਗਿਆ ਅਤੇ ਜਦੋਂ ਉਨ੍ਹਾਂ ਨੇ ਉਨ੍ਹਾਂ ਨੂੰ ਸਿਹਤ ਬਾਰੇ ਪੁੱਛਿਆ ਤਾਂ ਉਹ ਖੁਸ਼ ਹੋ ਗਏ। ਉਨ੍ਹਾਂ ਨੇ ਪੀਐਮ ਮੋਦੀ ਨੂੰ ਜਵਾਬ ਦਿੱਤਾ ਕਿ ਵਿਸ਼ਵ ਵਿੱਚ ਭਾਰਤ ਦਾ ਨਾਂਅ ਚਮਕਾ ਦਿੱਤਾ ਹੈ। ਦੋਵਾਂ ਨੇ ਤਕਰੀਬਨ ਪੰਜ ਮਿੰਟ ਗੱਲ ਕੀਤੀ। ਬਾਬਾ ਕੁੰਡੀ ਦੇ ਵਸਨੀਕ ਸੀਤਾਰਾਮ ਬਾਗੜੀ ਇਸ ਸਮੇਂ ਹਰਿਆਣਾ ਅਨੁਸੂਚਿਤ ਜਾਤੀ ਨਿਗਮ ਦੇ ਡਾਇਰੈਕਟਰ ਹਨ।
ਉਨ੍ਹਾਂ ਦੋਹਾਂ ਤੋਂ ਇਲਾਵਾ ਪੀਐਮ ਮੋਦੀ ਨੇ ਤਕਰੀਬਨ 60 ਸਾਲਾ ਤੋਂ ਜਨਸੰਘ ਨਾਲ ਜੁੜੇ ਸੀਨੀਅਰ ਭਾਜਪਾ ਨੇਤਾ ਮੋਹਨ ਲਾਲ ਬੌਂਠਿਆਲ ਅਤੇ ਦਿੱਲੀ ਦੇ ਸਾਬਕਾ ਵਿਧਾਇਕ ਓਪੀ ਬਬਰ ਸਣੇ ਆਪਣੇ ਕਈ ਸਾਥੀਆਂ ਨੂੰ ਫੋਨ ਕਰ ਉਨ੍ਹਾਂ ਦਾ ਹਾਲ ਜਾਣਿਆ ਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਸਬੰਧੀ ਵਿਚਾਰ ਚਰਚਾ ਕੀਤੀ।
ਇਹ ਵੀ ਪੜ੍ਹੋ:ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ, ਸਿਆਸੀ ਆਗੂਆਂ ਨੇ ਦਿੱਤੀਆਂ ਵਧਾਈਆਂ