ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾ ਭਾਰਤ ਦੌਰੇ ਉੱਤੇ ਆ ਰਹੇ ਹਨ। ਉਨ੍ਹਾਂ ਦੇ ਸਵਾਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਹਵਾਈ ਅੱਡੇ ਉੱਤੇ ਪਹੁੰਚ ਗਏ ਹਨ।
ਡੋਲਾਨਡ ਟਰੰਪ ਨੇ ਵੀ ਹਿੰਦੀ ਵਿੱਚ ਟਵੀਟ ਕਰਕੇ ਆਪਣੇ ਆਉਣ ਦੀ ਜਾਣਕਾਰੀ ਦੇ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਅਸੀਂ ਭਾਰਤ ਆਉਣ ਲਈ ਤਿਆਰ ਹਾਂ। ਅਸੀਂ ਰਸਤੇ ਵਿੱਚ ਹਾਂ, ਕੁੱਝ ਹੀ ਘੰਟਿਆਂ ਵਿੱਚ ਅਸੀਂ ਸਾਰਿਆਂ ਨੂੰ ਮਿਲਾਂਗੇ।"
-
हम भारत आने के लिए तत्पर हैं । हम रास्ते में हैँ, कुछ ही घंटों में हम सबसे मिलेंगे!
— Donald J. Trump (@realDonaldTrump) February 24, 2020 " class="align-text-top noRightClick twitterSection" data="
">हम भारत आने के लिए तत्पर हैं । हम रास्ते में हैँ, कुछ ही घंटों में हम सबसे मिलेंगे!
— Donald J. Trump (@realDonaldTrump) February 24, 2020हम भारत आने के लिए तत्पर हैं । हम रास्ते में हैँ, कुछ ही घंटों में हम सबसे मिलेंगे!
— Donald J. Trump (@realDonaldTrump) February 24, 2020
ਅਹਿਮਦਾਬਾਦ ਡੋਨਾਲਡ ਟਰੰਪ ਦਾ ਸਵਾਗਤ ਕਰਨ ਲਈ ਤਿਆਰ ਹੈ। ਟਰੰਪ ਦਾ ਵੱਖਰੇ ਢੰਗ ਨਾਲ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਗਰਬਾ ਦੇ ਜ਼ਰੀਏ ਗੁਜਰਾਤ ਦਾ ਸਭਿਆਚਾਰ ਦੇਖਣ ਨੂੰ ਮਿਲੇਗਾ। 200 ਗਰਬਾ ਡਾਂਸਰ ਪੀਐੱਮ ਮੋਦੀ ਨਾਲ ਟਰੰਪ ਦਾ ਸਵਾਗਤ ਕਰਨ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।
ਦੱਸ ਦਈਏ ਕਿ ਸਾਢੇ 11 ਵਜੇ ਤੱਕ ਡੋਨਾਲਡ ਟਰੰਪ ਭਾਰਤ ਪਹੁੰਚ ਜਾਣਗੇ। ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ, ਧੀ ਇਵਾਂਕਾ ਅਤੇ ਜਵਾਈ ਜੈਰੇਡ ਕੁਸ਼ਨਰ ਵੀ ਹਨ।