ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਇਕਹਿਰੀ ਵਰਤੋ ਵਾਲੀ ਪਲਾਸਟਿਕ ਨੂੰ ਖ਼ਤਮ ਕਰਨ ਦੀ ਮੁਹਿੰਮ ਵਿੱਢੀ ਹੈ। ਉੱਤਰ ਪ੍ਰਦੇਸ਼ ਦੇ ਮਥੁਰਾ ’ਚ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ।
ਨਰਿੰਦਰ ਮੋਦੀ ਬੁੱਧਵਾਰ ਨੂੰ ਮਥੁਰਾ ਵਿਖੇ ਪਸ਼ੂ ਸਿਹਤ ਮੇਲੇ, ਖੇਤੀਬਾੜੀ ਨਾਲ ਜੁੜੀਆਂ ਕਈਆਂ ਯੋਜਨਾਵਾਂ ਦੀ ਸ਼ੁਰੂਆਤ ਕਰਨ ਲਈ ਪੁੱਜੇ ਸਨ। ਇਸ ਦੌਰਾਨ ਉਸ ਕੂੜਾ–ਕਰਕਟ ਤੋਂ ਛੁਟਕਾਰਾ ਪਾਉਣ ਦੀ ਸ਼ੁਰੂਆਤ ਵੀ ਕੀਤੀ ਗਈ, ਜਿਹੜਾ ਜ਼ਮੀਨ ਉੱਤੇ ਸੜਕ ’ਤੇ ਚੱਲਦੇ–ਫਿਰਦਿਆਂ ਗਊ–ਮੱਝ ਜਾਂ ਹੋਰ ਜਾਨਵਰ ਖਾ ਜਾਂਦੇ ਹਨ।
ਇੱਥੇ ਇਸ ਲਈ ਇੱਕ ਮਸ਼ੀਨ ਵੀ ਲਾਈ ਗਈ ਸੀ, ਜਿਸ ਵਿੱਚ ਇਕਹਿਰੀ ਵਰਤੋ ਵਾਲੀ ਪਲਾਸਟਿਕ ਪੌਲੀਥੀਨ ਨੂੰ ਕ੍ਰਸ਼ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਪੰਡਾਲ ’ਚ ਕੁਝ ਮੁਲਾਜ਼ਮ ਕੂੜਾ ਛਾਂਟਣ ਲਈ ਬੈਠੇ ਸਨ। ਜਿੱਥੇ ਪਲਾਸਟਿਕ ਨੂੰ ਵੱਖ ਕੀਤਾ ਜਾ ਰਿਹਾ ਸੀ ਤੇ ਹੋਰ ਕੂੜਾ ਵੀ ਛਾਂਟਿਆ ਜਾ ਰਿਹਾ ਸੀ। ਉੱਥੇ ਹੀ ਨਰਿੰਦਰ ਮੋਦੀ ਨੇ ਵੀ ਕੂੜਾ ਛਾਂਟਣਾ ਸ਼ੁਰੂ ਕਰ ਦਿੱਤਾ।
ਦੱਸ ਦੇਈਏ ਕਿ ਬੀਤੇ ਦਿਨ ਸੰਯੁਕਤ ਰਾਸ਼ਟਰ ਦਾ ਕਨਵੈਨਸ਼ਨ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਦੁਨੀਆ ਨੂੰ ਇਕਹਿਰੀ ਵਰਤੋ ਵਾਲੀ ਪਲਾਸਟਿਕ ਨੂੰ ਅਲਵਿੰਦਾ ਆਖ ਦੇਣ ਦੀ ਗੱਲ ਕਹੀ ਸੀ। ਮੋਦੀ ਨੇ ਕਿਹਾ ਕਿ ਭਾਰਤ ਨੂੰ ਆਉੇਂਦੇ ਸਾਲਾਂ ਵਿੱਚ ਪਲਾਸਟਿਕ ਦੀ ਵਰਤੋ ਤੋਂ ਪੂਰੀ ਤਰ੍ਹਾਂ ਹੱਥ ਪਿਛਾਂਹ ਖਿੱਚਣੇ ਹੋਣਗੇ।
ਇਹ ਵੀ ਪੜੋ: UN Climate Meet 'ਚ ਬੋਲੇ ਪੀਐਮ ਮੋਦੀ, ਕਿਹਾ ਸਾਰੀ ਦੁਨੀਆਂ ਕਹੇ ਸਿੰਗਲ ਯੂਜ਼ ਪਲਾਸਟਿਕ ਨੂੰ ਬਾਏ-ਬਾਏ
ਪ੍ਰਧਾਨ ਮੰਤਰੀ ਨੇ ਕਿਹਾ, "ਮੇਰੀ ਸਰਕਾਰ ਆਉਂਦੇ ਸਾਲਾ ਵਿੱਚ ਇਕਹਿਰੀ ਵਰਤੋ ਵਾਲੀ ਪਲਾਸਟਿਕ ਦਾ ਭੋਗ ਪਾਉਣ ਦਾ ਐਲਾਨ ਕਰ ਚੁੱਕੀ ਹੈ।