ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਵੋਟਿੰਗ ਖ਼ਤਮ ਹੋ ਗਈ ਹੈ। ਇਸ ਗੇੜ ਵਿੱਚ 7 ਸੂਬਿਆਂ ਦੀਆਂ 59 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਈ। ਇਸ 'ਚ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਛੇਵੇਂ ਗੇੜ 'ਚ ਪੱਛਮੀ ਬੰਗਾਲ ਦੀ 8 ਸੀਟਾਂ 'ਤੇ ਰਿਕਾਰਡ 80.16 ਫ਼ੀਸਦੀ ਵੋਟਿੰਗ ਹੋਈ।
7 ਸੂਬਿਆਂ 'ਚ ਵੋਟਾਂ ਦਾ ਅੰਕੜਾ:
- ਨਵੀਂ ਦਿੱਲੀ ਦੀ 7 ਸੀਟਾਂ 'ਤੇ ਸ਼ਾਮ 7 ਵਜੇ ਤੱਕ 58.01 ਫ਼ੀਸਦੀ ਵੋਟਿੰਗ ਹੋਈ।
- ਹਰਿਆਣਾ ਦੀ 10 ਸੀਟਾਂ 'ਤੇ 65.48 ਫ਼ੀਸਦੀ ਵੋਟਿੰਗ ਹੋਈ।
- ਝਾਰਖੰਡ ਦੀ 4 ਸੀਟਾਂ 'ਤੇ 64.50 ਫ਼ੀਸਦੀ ਵੋਟਿੰਗ ਹੋਈ।
- ਮੱਧ ਪ੍ਰਦੇਸ਼ ਦੀ 8 ਸੀਟਾਂ 'ਤੇ 62.06 ਫ਼ੀਸਦੀ ਵੋਟਿੰਗ ਹੋਈ।
- ਉੱਤਰ ਪ੍ਰਦੇਸ਼ ਦੀ 14 ਸੀਟਾਂ 'ਤੇ 54.24 ਫ਼ੀਸਦੀ ਵੋਟਿੰਗ ਹੋਈ।
- ਪੱਛਮੀ ਬੰਗਾਲ ਦੀ 8 ਸੀਟਾਂ 'ਤੇ 80.16 ਫ਼ੀਸਦੀ ਵੋਟਿੰਗ ਹੋਈ।
- ਬਿਹਾਰ ਦੀ 8 ਸੀਟਾਂ 'ਤੇ 59.29 ਫ਼ੀਸਦੀ ਵੋਟਿੰਗ ਹੋਈ।