ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦਾ ਫ਼ਾਇਦਾ ਹੁਣ ਆਮ ਭਾਰਤੀਆਂ ਨੂੰ ਵੀ ਮਿਲਣ ਲੱਗ ਗਿਆ ਹੈ। ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਸਸਤੇ ਹੋ ਗਏ ਹਨ। ਬੁੱਧਵਾਰ ਨੂੰ ਪੈਟਰੋਲ ਦੀ ਕੀਮਤ 2 ਰੁਪਏ, 69 ਪੈਸੇ ਸਸਤਾ ਹੋ ਕੇ 70.20 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ ਡੀਜ਼ਲ ਦੇ ਭਾਅ 2.33 ਰੁਪਏ ਡਿੱਗ ਕੇ 63.01 ਰੁਪਏ ਤੱਕ ਪਹੁੰਚ ਗਏ ਹਨ।
ਦੱਸ ਦਈਏ ਕਿ ਸਊਦੀ ਅਰਬ ਤੇ ਰੂਸ ਵਿੱਚ ਆਇਲ ਪ੍ਰਾਈਸ ਵਾਰ (Oil Price War) ਛਿੜਣ ਉੱਤੇ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਨੇ ਦੇਸ਼ ਦੀ ਆਮਦ ਬਿਲ ਵਿੱਚ ਕਮੀ ਆਵੇਗੀ। ਇਸ ਨਾਲ ਖੁਦਰਾ ਕੀਮਤਾਂ ਵੀ ਘੱਟ ਹੋਣਗਆਂ। ਹਾਲਾਂਕਿ ਇਸ ਤੋਂ ਪਹਿਲਾ ਦਬਾਅ ਵਿੱਚ ਚੱਲ ਰਹੀ ਓਐਨਜੀਸੀ ਵਰਗੀ ਕੰਪਨੀ ਦੀ ਹਾਲਤ ਹੋਰ ਖ਼ਰਾਬ ਹੋਵੇਗੀ।
ਆਮਦ ਬਿਲ 'ਤੇ 2, 729 ਕਰੋੜ ਰੁਪਏ ਦਾ ਅੰਤਰ
ਵੱਖ-ਵੱਖ ਸੈਕਟਰਾਂ ਲਈ ਲਾਗਤ ਘੱਟ ਹੋਣ ਕਾਰਨ ਦੇਸ਼ ਦੀ ਆਰਥਿਕਤਾ ਨੂੰ ਕੁਝ ਸਮਰਥਨ ਮਿਲੇਗਾ। ਇਹ ਬਹੁਤ ਸਾਰੇ ਖੇਤਰਾਂ ਲਈ ਕੱਚੇ ਮਾਲ ਦੀ ਕੀਮਤ ਨੂੰ ਘਟਾ ਦੇਵੇਗਾ। ਬੁੱਧਵਾਰ ਨੂੰ ਪਬਲਿਕ ਸੈਕਟਰ ਦੀਆਂ ਕੰਪਨੀਆਂ ਵਲੋਂ ਜਾਰੀ ਕੀਤੀ ਗਈ ਕੀਮਤ ਦੇ ਨੋਟਿਸ ਦੇ ਅਨੁਸਾਰ ਸੋਮਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 70.20 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਕੱਚੇ ਤੇਲ ਦੀ ਕੀਮਤ ਵਿੱਚ ਇਕ ਡਾਲਰ ਦੀ ਕਮੀ ਕਾਰਨ ਭਾਰਤ ਦੇ ਆਮਦ ਬਿੱਲ 2,936 ਕਰੋੜ ਰੁਪਏ ਘੱਟ ਹੋਇਆ ਹੈ। ਇਸੇ ਤਰ੍ਹਾਂ ਡਾਲਰ ਦੇ ਮੁਕਾਬਲੇ ਇਕ ਰੁਪਿਆ ਪ੍ਰਤੀ ਡਾਲਰ ਦੀ ਤਬਦੀਲੀ ਨਾਲ ਭਾਰਤ ਦੇ ਆਮਦ ਬਿੱਲ 'ਤੇ 2,729 ਕਰੋੜ ਰੁਪਏ ਦਾ ਅੰਤਰ ਪੈਂਦਾ ਹੈ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਦਾ ਬਗ਼ੈਰ ਕਮਰਿਆਂ ਵਾਲਾ ਸਕੂਲ