ETV Bharat / bharat

ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਅੰਤਰਿਮ ਬਜਟ ਵਿਰੁੱਧ ਪਟੀਸ਼ਨ ਦਾਇਰ, ਖ਼ਾਰਿਜ ਕਰਨ ਦੀ ਮੰਗ - ਬਜਟ 2019

ਨਵੀਂ ਦਿੱਲੀ: ਸੰਸਦ ਵਿੱਚ ਬੀਤੇ ਦਿਨ ਸ਼ੁਕਰਵਾਰ ਨੂੰ ਅੰਤਰਿਮ ਬਜਟ ਪੇਸ਼ ਹੋਣ ਦੇ ਕੁੱਝ ਘੰਟਿਆਂ ਅੰਦਰ, ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ। ਇਸ ਪਟੀਸ਼ਨ ਵਿੱਚ ਬਜਟ ਨੂੰ ਖ਼ਾਰਿਜ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਦੋਸ਼ ਲਗਾਇਆ ਕਿ ਅੰਤਰਿਮ ਬਜਟ ਦੀ ਸੰਵਿਧਾਨ ਵਿੱਚ ਕੋਈ ਵਿਵਸਥਾ ਨਹੀਂ ਹੈ।

ਸੁਪਰੀਮ ਕੋਰਟ 'ਚ ਅੰਤਰਿਮ ਬਜਟ ਵਿਰੁੱਧ ਪਟੀਸ਼ਨ ਦਾਇਰ।
author img

By

Published : Feb 2, 2019, 2:57 PM IST

ਵਕੀਲ ਮਨੋਹਰ ਲਾਲ ਸ਼ਰਮਾ ਨੇ ਦਾਇਰ ਕੀਤੀ ਗਈ ਇਸ ਪਟੀਸ਼ਨ ਵਿੱਚ ਕਿਹਾ ਗਿਆ ਕਿ ਸੰਵਿਧਾਨ ਦੇ ਤਹਿਤ ਸਿਰਫ਼ ਪੂਰਾ ਸਾਲਾਨਾ ਬਜਟ ਅਤੇ ਲੇਖਾ-ਜੋਖਾ ਪੇਸ਼ ਕਰਨ ਦੀ ਵਿਵਸਥਾ ਹੁੰਦੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਕਿ ਇਹ ਲੇਖਾ-ਜੋਖਾ ਚੋਣਾਵੀਂ ਸਾਲ ਵਿੱਚ ਸੀਮਤ ਅਵਧੀ ਲਈ ਸਰਕਾਰੀ ਖ਼ਰਚ ਨੂੰ ਮਨਜ਼ੂਰੀ ਦੇਣਾ ਹੁੰਦਾ ਹੈ। ਬਾਅਦ ਵਿੱਚ ਨਵੀਂ ਚੁਣੀ ਗਈ ਸਰਕਾਰ ਪੂਰਾ ਬਜਟ ਪੇਸ਼ ਕਰਦੀ ਹੈ। ਲੋਕ ਸਭਾ ਵਿੱਚ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਸ਼ੁਕਰਵਾਰ ਨੂੰ ਨੂੰ ਅੰਤਰਿਮ ਬਜਟ ਪੇਸ਼ ਕੀਤਾ ਜਿਸ ਵਿੱਚ ਮੱਧ ਵਰਗ ਅਤੇ ਕਿਸਾਨਾਂ ਲਈ ਲਾਲਚ ਦੇਣ ਵਾਲੀਆਂ ਘੋਸ਼ਨਾਵਾਂ ਕੀਤੀਆਂ ਗਈਆਂ।
ਪਿਛਲੇ ਸਾਲ ਦਸੰਬਰ ਵਿੱਚ, ਸੁਪਰੀਮ ਕੋਰਟ ਨੇ ਰਿਜ਼ਰਵ ਬੈਂਕ ਦੀ ਰਿਜ਼ਰਵ ਪੂੰਜੀ ਨਾਲ ਸਬੰਧਤ ਮੁੱਦਿਆਂ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਵਿਰੁੱਧ ਜਨਹਿਤ ਪਟੀਸ਼ਨ ਦਾਇਰ ਕਰਨ 'ਤੇ ਸ਼ਰਮਾ ਉੱਤੇ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਸੀ।
ਦੱਸ ਦਈਏ ਕਿ ਸ਼ੁਕਰਵਾਰ ਨੂੰ ਪੇਸ਼ ਕੀਤੇ ਗਏ ਕੇਂਦਰ ਸਰਕਾਰ ਦੇ ਅੰਤਰਿਮ ਬਜਟ ਵਿੱਚ ਨਿਊਨਤਮ ਤੇ ਮੱਧ ਇਨਕਮ ਗਰੁੱਪ ਲਈ ਖ਼ਾਸ ਸੌਗਾਤ ਲੈ ਕੇ ਆਇਆ ਹੈ। ਸਭ ਤੋਂ ਵੱਡੀ ਰਾਹਤ ਤਨਖ਼ਾਹਦਾਰਾਂ ਤੇ ਪੈਂਸ਼ਨਰਜ਼ ਲਈ ਬਜਟ 2019 ਦੇ ਪ੍ਰਸਤਾਵਾਂ ਦਾ ਸੱਭ ਤੋਂ ਵੱਡਾ ਫ਼ਾਇਦਾ ਟੈਕਸ ਦਾ ਬੋਝ ਘੱਟ ਹੋਣਾ ਹੈ।

undefined

Intro:Body:

create

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.