ETV Bharat / bharat

ਜੈਸ਼-ਏ-ਮੁਹੰਮਦ ਦੇ 2 ਗ੍ਰਿਫ਼ਤਾਰ ਸ਼ੱਕੀਆਂ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ - Baramulla

ਪਟਿਆਲਾ ਹਾਊਸ ਕੋਰਟ ਨੇ ਗ੍ਰਿਫਤਾਰ ਕੀਤੇ ਦੋ ਜੈਸ਼-ਏ-ਮੁਹੰਮਦ ਦੇ 2 ਸ਼ੱਕੀਆਂ ਨੂੰ 5 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਫੜੇ ਗਏ ਸ਼ੱਕੀਆਂ ਵਿਚੋਂ ਇੱਕ ਲਤੀਫ ਮੀਰ ਹੈ ਅਤੇ ਦੂਜਾ ਮੁਹੰਮਦ ਅਸ਼ਰਫ ਖਟਾਨਾ ਹੈ। ਦਿੱਲੀ ਪੁਲਿਸ ਦੇ ਮੁਤਾਬਕ ਦੋਵੇਂ ਦਿੱਲੀ ਵਿੱਚ ਹਮਲੇ ਦੀ ਯੋਜਨਾ ਬਣਾ ਰਹੇ ਸਨ।

patiala-house-court-sent-2-suspects-of-jaish-e-mohammed-to-police-custody-for-5-days
ਜੈਸ਼-ਏ-ਮੁਹੰਮਦ ਦੇ 2 ਗ੍ਰਿਫ਼ਤਾਰ ਸ਼ੱਕੀਆਂ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ
author img

By

Published : Nov 20, 2020, 10:11 PM IST

ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜੈਸ਼-ਏ-ਮੁਹੰਮਦ ਦੇ ਗ੍ਰਿਫਤਾਰ ਕੀਤੇ ਦੋ ਸ਼ੱਕੀ ਵਿਅਕਤੀਆਂ ਨੂੰ ਪੰਜ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਦੋਵਾਂ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ। ਦੋਵਾਂ ਨੂੰ 16 ਨਵੰਬਰ ਨੂੰ ਸਰਾਏ ਕਾਲੇ ਖ਼ਾਂ ਨੇੜੇ ਮਿਲੇਨੀਅਮ ਪਾਰਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਤੀਜੇ ਸਾਥੀ ਦੀ ਭਾਲ ਜਾਰੀ

ਦੋਵਾਂ ਨੂੰ ਪੇਸ਼ ਕਰਨ ਤੋਂ ਬਾਅਦ, ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਸ਼ੱਕੀ ਵਿਅਕਤੀਆਂ ਦੇ ਫੋਨ ਡੈਟਾ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੇ ਤੀਜੇ ਸਾਥੀ ਦਾ ਪਤਾ ਲਗਾਇਆ ਜਾ ਸਕੇ। ਉਸ ਦਾ ਤੀਜਾ ਸਾਥੀ ਵੀ ਦਿੱਲੀ ਵਿੱਚ ਮੌਜੂਦ ਹੈ। ਉਸ ਤੋਂ ਬਾਅਦ ਅਦਾਲਤ ਨੇ ਦੋਵਾਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦਾ ਆਦੇਸ਼ ਦਿੱਤਾ।

ਦਿੱਲੀ ਵਿੱਚ ਹਮਲੇ ਦੀ ਬਣਾ ਰਹੇ ਸਨ ਯੋਜਨਾ

ਫੜੇ ਗਏ ਸ਼ੱਕੀਆਂ ਵਿਚੋਂ ਇੱਕ ਲਤੀਫ ਮੀਰ ਹੈ ਅਤੇ ਦੂਜਾ ਮੁਹੰਮਦ ਅਸ਼ਰਫ ਖਟਾਨਾ ਹੈ। ਦਿੱਲੀ ਪੁਲਿਸ ਦੇ ਮੁਤਾਬਕ ਦੋਵੇਂ ਦਿੱਲੀ ਵਿੱਚ ਹਮਲੇ ਦੀ ਯੋਜਨਾ ਬਣਾ ਰਹੇ ਸਨ। ਹਮਲੇ ਤੋਂ ਬਾਅਦ ਦੋਵੇਂ ਪਾਕਿਸਤਾਨ ਭੱਜਣ ਦੀ ਤਿਆਰੀ ਵਿੱਚ ਸਨ।

ਲਤੀਫ ਬਾਰਾਮੂਲਾ ਦੇ ਡੋਰੂ ਪਿੰਡ ਦਾ ਵਸਨੀਕ ਹੈ, ਜਦੋਂ ਕਿ ਅਸ਼ਰਫ ਕੁਪਵਾੜਾ ਜ਼ਿਲ੍ਹੇ ਦੇ ਹਾਟ ਮੁੱਲਾ ਪਿੰਡ ਦਾ ਵਸਨੀਕ ਹੈ। ਪੁਲਿਸ ਮੁਤਾਬਕ ਦੋਵਾਂ ਨੇ ਜੰਮੂ ਕਸ਼ਮੀਰ ਦੇ ਕੁਪਵਾੜਾ ਅਤੇ ਕਰਨ ਸੈਕਟਰ ਤੋਂ ਕਈ ਵਾਰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਕੰਟਰੋਲ ਰੇਖਾ 'ਤੇ ਸਖਤ ਸੁਰੱਖਿਆ ਦੇ ਕਾਰਨ ਸਫਲ ਨਹੀਂ ਹੋ ਸਕੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.