ਮੁੰਬਈ: ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ 'ਤੇ ਹੋ ਰਹੇ ਪ੍ਰਦਰਸ਼ਨਾਂ ਵਿਚਾਲੇ ਮਹਾਰਾਸ਼ਟਰ ਵਿੱਚ ਸੱਤਾ 'ਤੇ ਕਾਬਜ਼ ਸ਼ਿਵ ਸੈਨਾ ਨੇ ਆਪਣੇ ਮੁੱਖ ਅਖ਼ਬਾਰ ਸਾਮਨਾ ਦੇ ਜ਼ਰੀਏ ਗ਼ੈਰ ਕਾਨੂੰਨੀ ਘੁਸਪੈਠੀਆਂ 'ਤੇ ਨਿਸ਼ਾਨਾਂ ਸਾਧਿਆ ਹੈ।
ਸਾਮਨਾ ਵਿੱਚ ਗ਼ੈਰ ਕਾਨੂੰਨੀ ਮੁਸਲਮਾਨ ਘੁਸਪੈਠੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਲਿਖਿਆ ਕਿ ਦੇਸ਼ ਵਿੱਚ ਵੜੇ ਪਾਕਿਸਤਾਨੀ-ਬੰਗਲਾਦੇਸ਼ੀ ਮੁਸਲਮਾਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ।
ਹਾਲਾਂਕਿ ਇਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਦਾ ਨੁਕਸਾਨ ਮੁਸਲਮਾਨਾਂ ਦੇ ਨਾਲ ਹਿੰਦੂਆਂ ਨੂੰ ਵੀ ਹੋਵੇਗਾ।