ETV Bharat / bharat

ਪਾਕਿਸਤਾਨ ਨੇ ਆਪਣੇ ਨਾਗਰਿਕਾਂ ਦੀ ਦੇਸ਼ ਵਾਪਸੀ ਲਈ ਭਾਰਤ ਦੀ ਸਹਾਇਤਾ ਮੰਗੀ - pakistan news

ਪਾਕਿਸਤਾਨ ਨੇ ਨਵੀਂ ਦਿੱਲੀ ਵਿੱਚ ਸਥਿਤ ਆਪਣੇ ਹਾਈ ਕਮਿਸ਼ਨ ਰਾਹੀਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਆਪਣੇ 41 ਨਾਗਰਿਕਾਂ ਨੂੰ 16 ਅਪਰੈਲ ਨੂੰ ਅਟਾਰੀ- ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਾਪਿਸ ਬੁਲਾਉਣ ਲਈ ਭਾਰਤੀ ਅਧਿਕਾਰੀਆਂ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਹਾਈ ਕਮਿਸ਼ਨ ਨੇ ਬੇਨਤੀ ਕੀਤੀ ਹੈ ਕਿ ਦਿੱਲੀ, ਹਰਿਆਣਾ, ਉੱਤਰ-ਪ੍ਰਦੇਸ਼ ਅਤੇ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਤੋਂ ਪਾਕਿਸਤਾਨੀ ਨਾਗਰਿਕਾਂ ਨੂੰ ਵੀਰਵਾਰ, ਸੁਬਹ 10 ਵਜੇ, ਅਟਾਰੀ ਤੋਂ ਭਾਰਤ - ਪਾਕ ਸਰਹੱਦ ਪਾਰ ਕਰਵਾ ਕੇ ਵਾਹਗਾ ਵੱਲ ਨੂੰ ਭੇਜ ਦਿੱਤਾ ਜਾਵੇਗਾ।

ਫ਼ੋਟੋ
ਫ਼ੋਟੋ
author img

By

Published : Apr 19, 2020, 10:42 AM IST

ਹੈਦਰਾਬਾਦ: ਪਾਕਿਸਤਾਨ ਨੇ ਨਵੀਂ ਦਿੱਲੀ ਵਿੱਚ ਸਥਿਤ ਆਪਣੇ ਹਾਈ ਕਮਿਸ਼ਨ ਰਾਹੀਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਆਪਣੇ 41 ਨਾਗਰਿਕਾਂ ਨੂੰ 16 ਅਪਰੈਲ ਨੂੰ ਅਟਾਰੀ- ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਾਪਿਸ ਬੁਲਾਉਣ ਲਈ ਭਾਰਤੀ ਅਧਿਕਾਰੀਆਂ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਹਾਈ ਕਮਿਸ਼ਨ ਨੇ ਬੇਨਤੀ ਕੀਤੀ ਹੈ ਕਿ ਦਿੱਲੀ, ਹਰਿਆਣਾ, ਉੱਤਰ-ਪ੍ਰਦੇਸ਼ ਅਤੇ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਤੋਂ ਪਾਕਿਸਤਾਨੀ ਨਾਗਰਿਕਾਂ ਨੂੰ ਵੀਰਵਾਰ, ਸੁਬਹ 10 ਵਜੇ, ਅਟਾਰੀ ਤੋਂ ਭਾਰਤ - ਪਾਕ ਸਰਹੱਦ ਪਾਰ ਕਰਵਾ ਕੇ ਵਾਹਗਾ ਵੱਲ ਨੂੰ ਭੇਜ ਦਿੱਤਾ ਜਾਵੇਗਾ। ਦੱਸ ਦਈਏ, ਵੀਰਵਾਰ ਨੂੰ ਤਕਰੀਬਨ 40 ਪਾਕਿਸਤਾਨੀ ਨਾਗਰਿਕ ਸਰਹੱਦ ਪਾਰ ਕਰ ਵਾਹਗਾ ਪੰਹੁਚਣਗੇ।

ਵਿਦੇਸ਼ ਮੰਤਰਾਲੇ (ਐੱਮ.ਈ.ਏ.) ਦੇ ਵਧੀਕ ਸਕੱਤਰ ਸ਼੍ਰੀ ਦਾਮੂ ਰਵੀ, ਜੋ ਕਿ ਕੋਵਿਡ - 19 ਐਮਰਜੈਂਸੀ ਸੈੱਲ ਦੇ ਕੋ-ਆਰਡੀਨੇਟਰ ਵੀ ਹਨ, ਨੇ ਪਾਕਿਸਤਾਨ ਹਾਈ ਕਮਿਸ਼ਨ ਦੀ ਬੇਨਤੀ ਦੇ ਜਵਾਬ ਵਿੱਚ ਲਿਖੇ ਇੱਕ ਪੱਤਰ ਵਿੱਚ, ਸਬੰਧਤ ਰਾਜਾਂ ਦੀ ਪੁਲੀਸ ਦੇ ਮੁਖੀਆਂ (ਡਾਇਰੈਕਟਰ ਜਨਰਲਾਂ) ਨੂੰ ਪਾਕਿਸਤਾਨੀ ਨਾਗਰਿਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਬੇਨਤੀ ਕੀਤੀ ਗਈ ਹੈ। 14 ਅਪ੍ਰੈਲ 2020 ਨੂੰ ਲਿਖੀ ਗਈ ਚਿੱਠੀ ਵਿੱਚ ਉਹਨਾਂ ਵਾਹਨਾਂ ਅਤੇ ਪਾਕਿਸਤਾਨੀ ਨਾਗਰਿਕਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ ਜਿਨ੍ਹਾਂ ਦੇ ਆਵਾਗਮਨ ਨੂੰ ਇਸ ਮਕਸਦ ਦੇ ਮੱਦੇਨਜ਼ਰ ਸੁਖਾਲਿਆਂ ਬਣਾਏ ਜਾਣ ਦੀ ਦਰਕਾਰ ਹੈ।

ਵੀਰਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨ ਨੂੰ ਅਧਿਕਾਰਤ ਤੋਰ ’ਤੇ ਭਾਰਤ ਵਿੱਚ ਫਸੇ 188 ਪਾਕਿਸਤਾਨੀ ਨਾਗਰਿਕਾਂ ਵਿਚੋਂ 40 ਨੂੰ ਵਾਪਸ ਭੇਜੇ ਜਾਣ ਦੇ ਬਾਬਤ ਜਾਣਕਾਰੀ ਦਿੱਤੀ ਗਈ ਹੈ। ਇੱਕ ਭਾਰਤੀ ਅਧਿਕਾਰੀ ਨੇ ਕਿਹਾ ਕਿ, “ਐੱਮ.ਈ.ਏ. ਮੌਜੂਦਾ ਸਮੇਂ ਭਾਰਤ ਵਿੱਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ਾਂ ਨੂੰ ਵਾਪਸ ਭੇਜਣ ਦੀ ਸਹੂਲਤ ਮੁਹੱਈਆ ਕਰਵਾ ਰਿਹਾ ਹੈ। ਇਨ੍ਹਾਂ ਵਿੱਚ ਪਾਕਿਸਤਾਨ ਦੇ ਨਾਗਰਿਕ ਵੀ ਸ਼ਾਮਲ ਹਨ। ਪਾਕਿਸਤਾਨ ਦੇ ਹਾਈ ਕਮਿਸ਼ਨ ਤੋਂ ਸਾਨੂੰ ਪਤਾ ਲੱਗਾ ਹੈ ਕਿ ਇਸ ਸਮੇਂ ਉਨ੍ਹਾਂ ਦੇ 180 ਨਾਗਰਿਕ ਭਾਰਤ ਵਿੱਚੋਂ ਵਾਪਸ ਆਪਣੇ ਮੁਲਕ ਜਾਣਾ ਚਾਹੁੰਦੇ ਹਨ। ਅਸੀਂ ਉਨ੍ਹਾਂ ਦੀ ਵਾਪਸੀ ਨੂੰ ਸੁਨਿਸ਼ਚਿਤ ਕਰਨ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਾਂ,” ਇਹ ਕਹਿਣਾ ਸੀ ਇੱਕ ਭਾਰਤੀ ਅਧਿਕਾਰੀ ਦਾ।

ਇਸੇ ਸਮੇਂ ਦੌਰਾਨ, ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਪ੍ਰਕੋਪ ਦੀ ਵਜ੍ਹਾ ਨਾਲ ਨਾਫ਼ਸ ਹੋਈ ਤਾਲਾਬੰਦੀ ਕਾਰਨ ਅਤੇ ਸਰਹੱਦੀ ਪਾਬੰਦੀਆਂ ਲਾਗੂ ਹੋਣ ਕਾਰਨ, ਭਾਰਤ ਦੇ ਤਕਰੀਬਨ 105 ਵਿਦਿਆਰਥੀ ਅਤੇ 100 ਦੇ ਕਰੀਬ ਹੋਰ ਭਾਰਤੀ ਯਾਤਰੀ, ਫ਼ਿਲਵਕਤ ਪਾਕਿਸਤਾਨ ਵਿੱਚ ਫਸੇ ਹੋਏ ਹਨ। ਸੂਤਰ ਦੱਸਦੇ ਹਨ ਕਿ ਵਿਦੇਸੀਂ ਫ਼ਸੇ ਭਾਰਤੀ ਨਾਗਰਿਕਾਂ ਦੀ ਨਿਕਾਸੀ ਬਾਰੇ ਸਰਕਾਰ ਦੇ ਐਲਾਨੀਆਂ ਦ੍ਰਿਸ਼ਟੀਕੋਣ ਮੁਤਾਬਿਕ ਭਾਰਤੀਆਂ ਨੂੰ, ਜਿੱਥੇ ਉਹ ਫ਼ਿਲਵਕਤ ਬਣੇ ਹੋਏ ਹਨ, ਉੱਥੇ ਹੀ ਡਟੇ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਸੂਤਰਾਂ ਦਾ ਨਾਲ ਹੀ ਇਹ ਵੀ ਕਹਿਣਾ ਸੀ ਕਿ, “ਜਿੰਨ੍ਹਾਂ ਜਲਦੀ ਤੋਂ ਜਲਦੀ ਸੰਭਵ ਹੋ ਸਕਿਆ ਅਸੀਂ ਉਨੀਂ ਹੀ ਜਲਦੀ ਉਨ੍ਹਾਂ ਦੀ ਵਾਪਸੀ ਵਿੱਚ ਮਦਦ ਕਰਾਂਗੇ।”

ਸਮਿਤਾ ਸ਼ਰਮਾ

ਨਵੀਂ ਦਿੱਲੀ

ਅਪ੍ਰੈਲ 15, 2020

ETV Bharat Logo

Copyright © 2025 Ushodaya Enterprises Pvt. Ltd., All Rights Reserved.