ਨਵੀਂ ਦਿੱਲੀ: ਆਪਣੇ ਹਵਾਈ ਖੇਤਰ ਦੀ ਵਰਤੋਂ 'ਤੇ ਪਾਕਿਸਤਾਨ ਨੇ 5 ਸਤੰਬਰ ਤੱਕ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਸਾਰੀਆਂ ਏਅਰਲਾਈਨਾਂ ਉੱਤੇ ਹੈ। ਭਾਰਤੀ ਸਰਕਾਰ ਦੁਆਰਾ ਜੰਮੂ ਕਸ਼ਮੀਰ 'ਤੇ ਲਏ ਫ਼ੈਸਲੇ ਤੋਂ ਬਾਅਦ ਹੋਏ ਵੱਡੇ ਬਦਲਾਅ ਕਾਰਨ ਪਾਕਿਸਤਾਨ ਨੇ ਇਹ ਫ਼ੈਸਲਾ ਲਿਆ ਹੈ।
ਪਾਕਿਸਤਾਨ ਨੇ ਦੂਸਰੀ ਵਾਰ ਆਪਣਾ ਹਵਾਈ ਖੇਤਰ ਬੰਦ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਅੱਤਵਾਦੀ ਟਿਕਾਣਿਆਂ ਉੱਤੇ ਸਰਜੀਕਲ ਸਟ੍ਰਾਈਕ ਕਰਨ ਤੋਂ ਬਾਅਦ ਵੀ ਏਅਰਸਪੇਸ ਨੂੰ ਬੰਦ ਕੀਤਾ ਸੀ।
ਇਹ ਵੀ ਪੜੋ: ਸੁਖਬੀਰ ਬਾਦਲ ਦੀ ਮੁੜ ਫਿਸਲੀ ਜ਼ੁਬਾਨ, 1984 ਸਿੱਖ ਕਤੇਲਾਮ 'ਤੇ ਦਿੱਤਾ ਇਹ ਬਿਆਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਦਿਆਂ ਇਹ ਵੀ ਐਲਾਨ ਕੀਤਾ ਕਿ ਪਾਕਿਸਤਾਨ ਭਾਰਤ ਨਾਲ ਦੋ-ਪੱਖੀ ਵਪਾਰ ਨੂੰ ਬੰਦ ਕਰ ਰਿਹਾ ਹੈ।