ਨਵੀਂ ਦਿੱਲੀ: ਸੰਸਦ ਕੰਪਲੈਕਸ 'ਚ ਵਿਰੋਧੀ ਧਿਰ ਦੇ ਆਗੂ ਕੇਂਦਰ ਸਰਕਾਰ ਦੇ ਖੇਤੀ ਬਿਲਾਂ ਦਾ ਸਾਂਝੇ ਤੌਰ ਉੱਤੇ ਵਿਰੋਧ ਕਰ ਰਹੇ ਹਨ। ਇਸ ਵਿੱਚ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ, TMC ਤੋਂ ਡੇਰੇਕ ਓਬ੍ਰਾਇਨ ਅਤੇ NCP ਤੋਂ ਪ੍ਰਫੁੱਲ ਪਟੇਲ ਤੇ ਹੋਰ ਕਈ ਆਗੂ ਮੌਜੂਦ ਹਨ।
ਵਿਰੋਧ ਕਰ ਰਹੇ ਆਗੂਆਂ ਦੇ ਹੱਥਾਂ ਵਿੱਚ 'ਕਿਸਾਨ ਬਚਾਓ, ਮਜਦੂਰ ਬਚਾਓ, ਲੋਕਤੰਤਰ ਬਚਾਓ' ਦੀਆਂ ਤਖਤੀਆਂ ਫੜ੍ਹੀਆਂ ਹੋਈਆਂ ਹਨ।
ਦੱਸ ਦਈਏ ਕਿ ਰਾਜ ਸਭਾ ਤੋਂ ਮੁਅੱਤਲ ਕੀਤੇ ਗਏ ਅੱਠ ਸੰਸਦ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਅਤੇ ਹਾਲ ਹੀ ਵਿੱਚ ਪਾਸ ਹੋਏ ਖੇਤੀ ਸੁਧਾਰ ਬਿੱਲ ਵਿੱਚ ਸੋਧ ਦੀ ਮੰਗ ਕਰਦਿਆਂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ 'ਚੋਂ ਬਾਇਕਾਟ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਖੇਤੀ ਨਾਲ ਜੁੜੇ ਦੋ ਵਿਵਾਦਪੂਰਨ ਬਿੱਲ ਪਾਸ ਹੋਣ ਤੋਂ ਇੱਕ ਦਿਨ ਬਾਅਦ, ਕਈ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇਨ੍ਹਾਂ ਦੋਵਾਂ ਪ੍ਰਸਤਾਵਿਤ ਕਾਨੂੰਨਾਂ ਉੱਤੇ ਦਸਤਖਤ ਨਾ ਕਰਨ ਦੀ ਅਪੀਲ ਕੀਤੀ ਹੈ।