ETV Bharat / bharat

ਦੁਬਈ ਤੋਂ ਚੇਨਈ ਪਹੁੰਚੇ 5 ਯਾਤਰੀਆਂ ਕੋਲੋਂ 52 ਲੱਖ ਦਾ ਸੋਨਾ ਬਰਾਮਦ - 5 ਯਾਤਰੀਆਂ ਕੋਲੋਂ 52 ਲੱਖ ਦਾ ਸੋਨਾ ਬਰਾਮਦ

ਤਾਲਾਬੰਦੀ ਦੇ ਦੌਰਾਨ ਦੁਬਈ ਵਿੱਚ ਫਸੇ ਭਾਰਤੀ ਯਾਤਰੀਆਂ ਨੂੰ ਏਅਰ ਇੰਡੀਆ ਦੀ ਫਲਾਈਟ ਵਿੱਚ ਚੇਨਈ ਲਿਆਂਦਾ ਗਿਆ ਸੀ। ਸਾਰਿਆਂ ਨੂੰ ਸੰਸਥਾਗਤ ਕੁਆਰੰਟਾਈਨ ਕੀਤਾ ਗਿਆ ਸੀ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਪੁਛਗਿੱਛ ਵਿੱਚ ਸੋਨਾ ਤਸਕਰੀ ਨੂੰ ਲੈ ਕੇ ਵੱਡੇ ਖ਼ੁਲਾਸਾ ਹੋਇਆ।

ਤਸਵੀਰ
ਤਸਵੀਰ
author img

By

Published : Aug 4, 2020, 7:49 PM IST

ਚੇਨਈ: ਦੁਬਈ ਤੋਂ ਚੇਨਈ ਪਹੁੰਚੇ 5 ਪੁਰਸ਼ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਟੀ ਪੁਲਿਸ ਨੇ ਮੰਗਲਵਾਰ ਨੂੰ 4 ਯਾਤਰੀਆਂ ਨੂੰ ਇੱਕ ਸੋਨੇ ਦੇ ਤਸਕਰ ਨਾਲ ਕਾਬੂ ਕੀਤਾ। ਤਾਲਾਬੰਦੀ ਦੌਰਾਨ ਯਾਤਰੀ ਦੁਬਈ ਵਿੱਚ ਫਸੇ ਹੋਏ ਸਨ। ਪੁਲਿਸ ਨੇ 52 ਲੱਖ ਰੁਪਏ ਦਾ ਇੱਕ ਕਿੱਲੋ ਸੋਨਾ ਬਰਾਮਦ ਕੀਤਾ ਹੈ।

ਏਅਰ ਇੰਡੀਆ ਦੀ ਉਡਾਣ ਵਿੱਚ ਸਵਾਰ ਸਾਰੇ 180 ਯਾਤਰੀਆਂ ਲਈ ਸੰਸਥਾਗਤ ਕੁਆਰੰਟਾਈਨ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਇੱਕ ਯਾਤਰੀ ਨੂੰ ਨਕਦੀ ਦਿੰਦਿਆ ਵੇਖਿਆ। ਉਹ ਬੱਸ ਵਿੱਚ ਸਾਮਾਨ ਇਕੱਠਾ ਕਰ ਰਿਹਾ ਸੀ ਜੋ ਕਿ ਕਾਂਚੀਪੁਰਮ ਜ਼ਿਲ੍ਹੇ ਵਿੱਚ ਇੱਕ ਕੁਆਰੰਟਾਈਨ ਸੈਂਟਰ ਲਈ ਰਵਾਨਾ ਹੋ ਰਹੀ ਸੀ।

ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਵਿਅਕਤੀ ਤੋਂ ਪੁਛਗਿੱਛ ਲਈ ਗ੍ਰਿਫ਼ਤਾਰ ਕੀਤਾ ਤਾਂ ਇਸ ਦੌਰਾਨ ਦੋਸ਼ੀ ਨੇ ਦਵਾਈ ਤੇ ਪੁਰਾਣੀਆਂ ਘਟੀਆ ਘੜੀਆਂ ਦੇ ਨਾਲ ਇਲੈਕਟ੍ਰਾਨਿਕ ਸਮਾਨ ਬਾਰੇ ਦੱਸਿਆ।

ਲਗਾਤਾਰ ਪੁੱਛਗਿੱਛ ਤੋਂ ਬਾਅਦ ਸੋਨੇ ਦੀ ਤਸਕਰੀ ਦੀ ਜਾਣਕਾਰੀ ਮਿਲੀ। ਸੂਚਨਾ ਦੇ ਆਧਾਰ 'ਤੇ ਸੋਨਾ ਜ਼ਬਤ ਕਰ ਲਿਆ ਗਿਆ। 4 ਹੋਰ ਯਾਤਰੀ ਜਿਨ੍ਹਾਂ ਨੇ 250 ਗ੍ਰਾਮ ਸੋਨਾ ਲੈ ਜਾਣ ਵਿੱਚ ਮਦਦ ਕੀਤੀ ਸੀ, ਉਨ੍ਹਾਂ ਨੂੰ ਵੀ ਪੁੱਛਗਿੱਛ ਲਈ ਕੁਆਰੰਟਾਈਨ ਸੈਂਟਰ ਤੋਂ ਵਾਪਸ ਲਿਆਂਦਾ ਗਿਆ।

ਕੇਰਲ ਵਿੱਚ ਸੋਨੇ ਦੀ ਤਸਕਰੀ ਦੇ ਉੱਚ-ਪ੍ਰੋਫਾਈਲ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਪਹਿਲਾਂ ਹੀ ਚੇਨਈ ਵਿੱਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਥੋਂ ਦੇ ਕਸਟਮ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.