ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਬੀਤੇ 6 ਮਹੀਨਿਆਂ ਤੋਂ ਨਜ਼ਰਬੰਦ ਹਨ। ਹੁਣ ਦੋਵਾਂ ਸਾਬਕਾ ਮੁੱਖ ਮੰਤਰੀਆਂ 'ਤੇ ਪਬਲਿਕ ਸੇਫ਼ਟੀ ਐਕਟ(PSA) ਮਤਲਬ ਨਾਗਰਿਕਤਾ ਸੁਰੱਖਿਆ ਕਾਨੂੰਨ ਦੇ ਤਹਿਤ ਇਲਜ਼ਾਮ ਲਾ ਦਿੱਤੇ ਗਏ ਹਨ।
ਜਾਣਕਾਰੀ ਲਈ ਦੱਸ ਦਈਏ ਕਿ ਪੀਐਸਏ ਅਜਿਹਾ ਸਖ਼ਤ ਕਾਨੂੰਨ ਹੈ ਜੋ ਤਿੰਨ ਮਹੀਨਿਆਂ ਤਿੰਨਾਂ ਬਿਨਾਂ ਸੁਣਵਾਈ ਹਿਰਾਸਤ ਵਿੱਚ ਰੱਖਣ ਦੀ ਇਜਾਜ਼ਤ ਦਿੰਦਾ ਹੈ। ਇਹ ਵੀ ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਉਮਰ ਅਬਦੁੱਲਾ ਦੇ ਪਿਤਾ ਫ਼ਾਰੁਕ ਅਬਦੁੱਲਾ ਤੇ ਵੀ ਸਤੰਬਰ ਮਹੀਨੇ ਵਿੱਚ ਪੀਐਸਏ ਲਾਇਆ ਗਿਆ ਸੀ।
ਕੀ ਹੈ ਨਾਗਰਿਕਤਾ ਸੁਰੱਖਿਆ ਕਾਨੂੰਨ ?
1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਜਦੋਂ ਸੂਬੇ ਵਿੱਚ ਅੱਤਵਾਦ ਵਧਿਆ ਤਾਂ ਪਬਲਿਕ ਸੇਫਟੀ ਐਕਟ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਬਹੁਤ ਕੰਮ ਆਇਆ। ਪੀਐਸਏ ਮੁਤਾਬਕ ਸਰਕਾਰ 16 ਸਾਲ ਤੋਂ ਉੱਪਰ ਦੇ ਕਿਸੇ ਵੀ ਵਿਅਕਤੀ ਨੂੰ ਤਿੰਨ ਮਹੀਨਿਆਂ ਤੱਕ ਬਿਨਾਂ ਮੁਕੱਦਮਾ ਚਲਾਏ ਹਿਰਾਸਤ ਵਿੱਚ ਰੱਖ ਸਕਦੀ ਹੈ। 2011 ਵਿੱਚ ਘੱਟੋ-ਘੱਟ ਉਮਰ 16 ਤੋਂ ਵਧਾ ਕੇ 18 ਕਰ ਦਿੱਤੀ। ਕਸ਼ਮੀਰ ਵਿੱਚ ਇਸ ਤਹਿਤ ਅੱਤਵਾਦੀਆਂ ਅਤੇ ਪੱਥਰਬਾਜ਼ਾਂ ਨੂੰ ਹਿਰਾਸਤ ਵਿੱਚ ਲੈਣ ਲਈ ਕੀਤਾ ਜਾਂਦਾ ਹੈ।