ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਖੇ ਕੰਟਰੋਲ ਰੇਖਾ ਦੇ ਨਾਲ ਲਗਦੇ ਇਲਾਕਿਆਂ 'ਚ ਜੰਗਬੰਦੀ ਦੀ ਉਲੰਘਣਾ ਦੇ ਮਾਮਲਿਆਂ ਵਧਣ ਤੋਂ ਬਾਅਦ,ਫੌਜ ਦੇ ਉੱਤਰੀ ਕਮਾਨ ਦੇ ਮੁੱਖੀ, ਲੈਫਟੀਨੈਂਟ ਜਨਰਲ ਰਣਬੀਰ ਸਿੰਘ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਪੁਜੇ।
ਲੈਫਟੀਨੈਂਟ ਜਨਰਲ ਰਣਬੀਰ ਸਿੰਘ ਚਿਨਾਰ ਕੋਰ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ਪੁਜੇ। ਇਥੇ ਉਨ੍ਹਾਂ ਨਾਲ ਚਿਨਾਰ ਕੌਰਪਸ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ ਵੀ ਮੌਜੂਦ ਰਹੇ। ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਚਿਨਾਰ ਦੇ ਅੱਗੇ ਬਰਫ਼ ਨਾਲ ਢੱਕੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਬਰਫਬਾਰੀ ਦੇ ਦੌਰਾਨ ਸਭ ਤੋਂ ਵਾਤਾਵਰਣ ਦੇ ਮੁਸ਼ਕਲ ਹਲਾਤਾਂ ਦੇ ਬਾਵਜੂਦ ਦੇਸ਼ ਦੀ ਸੇਵਾ ਕਰਨ ਅਤੇ ਪ੍ਰੇਰਣਾ ਦੇਣ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ।
ਰਣਬੀਰ ਸਿੰਘ ਸ਼ੁੱਕਰਵਾਰ ਨੂੰ ਹੀ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼ 'ਚ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਸਨ, ਕਿਉਂਕਿ ਠੰਡ ਦੇ ਮੌਸਮ 'ਚ ਆਮਤੌਰ 'ਤੇ ਜੰਗਬੰਦੀ ਦੀ ਉਲੰਘਣਾ ਘੱਟ ਹੁੰਦੀ ਹੈ।
ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, " ਪਰ ਕੰਟਰੋਲ ਰੇਖਾ ਦੀ ਸਥਿਤੀ ਆਮ ਨਹੀਂ ਹੈ।"
ਹੋਰ ਪੜ੍ਹੋ : ਵਿਵਾਦਾਂ 'ਚ ਰਹਿਣ ਵਾਲੇ ਬਾਬਾ ਪਿਆਰਾ ਸਿੰਘ ਭਨਿਆਰਾ ਦਾ ਹੋਇਆ ਦੇਹਾਂਤ
ਇਸ ਸਾਲ 27 ਦਸੰਬਰ ਤੱਕ ਜੰਗਬੰਦੀ ਦੀ ਉਲੰਘਣਾ ਦੇ ਕੁੱਲ 3,200 ਕੇਸ ਦਰਜ ਕੀਤੇ ਗਏ ਹਨ। ਪਿਛਲੇ ਸਾਲ ਜੰਗਬੰਦੀ ਦੀ ਉਲੰਘਣਾ ਦੇ ਕੁੱਲ 1,629 ਮਾਮਲੇ ਸਾਹਮਣੇ ਆਏ ਸਨ।ਪਿਛਲੇ ਸਾਲ 175 ਦੇ ਮੁਕਾਬਲੇ ਇਸ ਵਾਰ ਦਸੰਬਰ 'ਚ ਪਾਕਿਸਤਾਨ ਵੱਲੋਂ ਹੁਣ ਤੱਕ 330 ਵਾਰ ਜੰਗਬੰਦੀ ਦੀ ਉਲੰਘਣਾ ਦਰਜ ਕੀਤੀ ਗਈ ਹੈ।
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਵੱਧ ਗਈ ਹੈ। ਇਸ ਸਾਲ ਅਗਸਤ 'ਚ 307, ਸਤੰਬਰ 'ਚ 292, ਅਕਤੂਬਰ 'ਚ 351 ਅਤੇ ਨਵੰਬਰ 'ਚ 304 ਮਾਮਲੇ ਦਰਜ ਕੀਤੇ ਗਏ ਸਨ।