ਨਵੀਂ ਦਿੱਲੀ: ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਦੋਵਾਂ ਹੀ ਸੂਬਿਆਂ ਵਿੱਚ ਬੀਜੇਪੀ ਨੇ ਮੱਲਾਂ ਮਾਰੀਆਂ ਹਨ ਪਰ ਕਾਂਗਰਸ ਨੇ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।
ਨਤੀਜੇ ਆਉਣ ਤੋਂ ਸਾਰੇ ਸਿਆਸੀ ਆਗੂ ਕੁੱਝ ਨਾ ਕੁਝ ਇਸ ਬਾਰੇ ਬੋਲ ਰਹੇ ਹਨ ਪਰ ਸਿਰਫ਼ ਇੱਕ ਰਾਹੁਲ ਗਾਂਧੀ ਹਨ ਜਿਨ੍ਹਾਂ ਨੇ ਇਸ ਸਮੇਂ ਚੁੱਪ ਵੱਟੀ ਹੋਈ ਹੈ। ਉਨ੍ਹਾਂ ਚੋਣ ਨਤੀਜਿਆਂ ਬਾਰੇ ਅਜੇ ਤੱਕ ਕੁੱਝ ਨਹੀਂ ਕਿਹਾ ਹੈ।
ਹਰਿਆਣਾ ਦੀ ਗੱਲ ਕਰੀਏ ਤਾਂ ਉੱਥੇ ਕਾਂਗਰਸ ਨੇ ਕਾਫ਼ੀ ਵਧੀਆ ਪ੍ਰਦਰਸ਼ਨ ਕੀਤਾ ਹੈ ਜਿਸ ਕਾਰਨ ਭਾਜਪਾ ਨੂੰ ਸਰਕਾਰ ਬਨਾਉਣ ਵਿੱਚ ਥੋੜੀ ਮੁਸ਼ਕਲ ਆਈ। ਉੱਥੇ ਹੀ ਮਹਾਰਾਸ਼ਟਰ ਵਿੱਚ ਕਾਂਗਰਸ ਨੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ।
ਸੋਨੀਆ ਗਾਂਧੀ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨਾਲ ਗੱਲਬਾਤ ਕੀਤੀ। ਰਾਏਬਰੇਲੀ ਵਿੱਚ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਹ ਨਤੀਜਿਆਂ ਤੋਂ ਖ਼ੁਸ਼ ਹੈ ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਬਾਰੇ ਵਿੱਚ ਅਜੇ ਤੱਕ ਕੁੱਝ ਨਹੀਂ ਕਿਹਾ ਹੈ।