ਨਵੀਂ ਦਿੱਲੀ: ਇਨਸਾਫ ਲਈ ਸੱਤ ਸਾਲਾਂ ਦਾ ਲੰਬਾ ਇੰਤਜ਼ਾਰ ਆਖਰਕਾਰ ਖ਼ਤਮ ਹੋ ਗਿਆ ਕਿਉਂਕਿ ਸਾਲ 2012 ਦੇ ਨਿਰਭਯਾ ਸਮੂਹਿਕ ਜਬਰ ਜਨਾਹ ਅਤੇ ਕਤਲ ਕਾਂਡ ਦੇ ਚਾਰ ਦੋਸ਼ੀਆਂ ਨੂੰ 20 ਮਾਰਚ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਹੈ।
ਇਹ ਦਿਲ ਦਹਿਲਾਉਣ ਵਾਲਾ ਮਾਮਲਾ ਸੀ ਜਿਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਇਨਸਾਫ ਦੀ ਦੁਹਾਈ ਦੇਣ ਵਾਲੇ ਲੋਕਾਂ ਨੇ ਇਸ ਤਰ੍ਹਾਂ ਦੇ ਭਿਆਨਕ ਅਪਰਾਧ ਦੇ ਦੋਸ਼ੀਆਂ ਨਾਲ ਨਜਿੱਠਣ ਲਈ ਸਖ਼ਤ ਕਾਨੂੰਨਾਂ ਦੀ ਮੰਗ ਕੀਤੀ ਅਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਕੀਤੇ।
ਆਓ ਆਪਾਂ ਉਸ ਸਮੇਂ 'ਤੇ ਝਾਤ ਮਾਰੀਏ ਜਿਸ ਦੌਰਾਨ ਦੋਸ਼ੀਆਂ ਨੇ ਦਿਲ ਦਹਿਲਾਉਣ ਵਾਲੇ ਅਪਰਾਧ ਨੂੰ ਅੰਜਾਮ ਦਿੱਤਾ।
ਚਾਰਾਂ ਦੋਸ਼ੀਆਂ ਨੂੰ ਫਾਂਸੀ ਮਿਲਣ ਤੋਂ ਬਾਅਦ ਨਿਰਭਯਾ ਦੀ ਮਾਂ ਨੇ ਕਿਹਾ ਕਿ ਉਸਦੀ ਧੀ ਦੀ ਆਤਮਾ ਹੁਣ ਸ਼ਾਂਤੀ ਮਿਲੇਗੀ ਅਤੇ ਦੇਸ਼ ਨੂੰ ਹਿਲਾ ਦੇਣ ਵਾਲੇ ਗੈਂਗਰੇਪ ਅਤੇ ਕਤਲ ਤੋਂ ਸੱਤ ਸਾਲ ਬਾਅਦ ਉਸ ਨੂੰ ਇਨਸਾਫ ਮਿਲਿਆ ਹੈ।