ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਇੱਕ ਫਰਾਰ ਖਾਲਿਸਤਾਨੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਅੱਤਵਾਦੀ ਦਾ ਨਾਮ ਗੁਰਜੀਤ ਸਿੰਘ ਨਿੱਝਰ ਹੈ। ਐਨਆਈਏ ਨੂੰ ਇਸ ਅੱਤਵਾਦੀ ਦੇ ਪੁਣੇ ਖਾਲਿਸਤਾਨ ਮਾਮਲੇ ਵਿੱਚ ਭਾਲ ਸੀ ਪਰ ਉਹ ਬੀਤੇ ਕਈ ਸਮੇ ਤੋਂ ਫਰਾਰ ਚੱਲ ਰਿਹਾ ਸੀ। ਏਜੰਸੀ ਦੇ ਅਨੁਸਾਰ ਪੁਲਿਸ ਤੋਂ ਬਚਣ ਲਈ ਹੁਣ ਤੱਕ ਸਾਈਪ੍ਰਸ ਵਿੱਚ ਛੁਪਿਆ ਹੋਇਆ ਸੀ।
-
NIA arrests absconding Khalistani Gurjeet Singh Nijjar in Pune Khalistan Case pic.twitter.com/EEfTndVDg5
— NIA India (@NIA_India) December 23, 2020 " class="align-text-top noRightClick twitterSection" data="
">NIA arrests absconding Khalistani Gurjeet Singh Nijjar in Pune Khalistan Case pic.twitter.com/EEfTndVDg5
— NIA India (@NIA_India) December 23, 2020NIA arrests absconding Khalistani Gurjeet Singh Nijjar in Pune Khalistan Case pic.twitter.com/EEfTndVDg5
— NIA India (@NIA_India) December 23, 2020
ਦੱਸਣਯੋਗ ਹੈ ਕਿ 26 ਜਨਵਰੀ ਨੂੰ ਗ੍ਰਹਿ ਮੰਤਰਾਲੇ ਨੇ ਸਾਰੀਆਂ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਪੁਲਿਸ ਅਜਿਹੇ ਭਗੌੜੇ ਅੱਤਵਾਦੀਆਂ ਦੀ ਭਾਲ ਕਰ ਰਹੀ ਹੈ। ਜੇਕਰ ਉਨ੍ਹਾਂ ਬਾਰੇ ਕੋਈ ਜਾਣਕਾਰੀ ਮਿਲ ਰਹੀ ਹੈ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਪੁਲਿਸ ਲੰਬੇ ਸਮੇਂ ਤੋਂ ਇਸ ਖਾਲਿਸਤਾਨੀ ਅੱਤਵਾਦੀ ਦੀ ਭਾਲ ਕਰ ਰਹੀ ਸੀ। ਅੱਤਵਾਦੀ ਆਪਣੀ ਸਲੀਪਰ ਸੈੱਲਾਂ ਰਾਹੀਂ ਰਾਜਧਾਨੀ ਦਿੱਲੀ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਰਣਨੀਤੀ ਬਣਾਉਂਦੇ ਰਹਿੰਦੇ ਹਨ।
ਏਜੰਸੀ ਨੂੰ ਜਾਣਕਾਰੀ ਮਿਲੀ ਸੀ ਕਿ ਅੱਤਵਾਦੀ ਗੁਰਜੀਤ ਦਿੱਲੀ ਏਅਰਪੋਰਟ ਆ ਕੇ ਕਿਸੇ ਹੋਰ ਥਾਂ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਏਜੰਸੀ ਦੀ ਟੀਮ ਗੁਰਜੀਤ ਬਾਰੇ ਪਹਿਲਾ ਹੀ ਸੁਚੇਤ ਸੀ। ਜਿਵੇਂ ਹੀ ਪੁਲਿਸ ਨੂੰ ਗੁਰਜੀਤ ਦੇ ਏਅਰਪੋਰਟ ‘ਤੇ ਹੋਣ ਦੀ ਜਾਣਕਾਰੀ ਮਿਲੀ ਤਾਂ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਏਜੰਸੀ ਗੁਰਜੀਤ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।