ETV Bharat / bharat

ਨਾਲੀ 'ਚੋਂ ਮਿਲੀ ਨਵਜਾਤ, 11 ਘੰਟਿਆਂ ਤੱਕ ਤੜਪਦੀ ਰਹੀ ਠੰਢ ਅਤੇ ਭੁੱਖ ਨਾਲ - ਪਟਪੜਗੰਜ ਖੇਤਰ

ਪੂਰਬੀ ਦਿੱਲੀ ਦੇ ਪਟਪੜਗੰਜ ਖੇਤਰ ਵਿੱਚ ਇੱਕ ਨਵਜਾਤ ਨਾਲੀ 'ਚ ਪਈ ਮਿਲੀ। ਜਾਣਕਾਰੀ ਮੁਤਾਬਕ ਨਵਜਾਤ ਬੱਚੀ 11 ਘੰਟੇ ਤੋਂ ਠੰਢ ਅਤੇ ਭੁੱਖ ਨਾਲ ਤੜਪਦੀ ਰਹੀ। ਰਸਤੇ ਤੋਂ ਲੰਘ ਰਹੇ ਸਥਾਨਕ ਵਿਦਿਆਰਥੀ ਨੇ ਜਦੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਸ ਨੂੰ ਚਾਚਾ ਨਹਿਰੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਨਾਲੀ ਚੋਂ ਮਿਲੀ ਨਵਜਾਤ, 11 ਘੰਟਿਆਂ ਤੱਕ ਤੜਪਦੀ ਰਹੀ ਠੰਢ ਅਤੇ ਭੁੱਖ ਨਾਲ

author img

By

Published : Dec 20, 2020, 9:20 AM IST

ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਪਟਪੜਗੰਜ ਖੇਤਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਦੀ ਇੱਸ ਨਾਲੀ 'ਚੋਂ ਕੱਪੜੇ ਵਿੱਚ ਲਪੇਟੀ ਇੱਕ ਨਵਜੰਮੀ ਲੜਕੀ ਮਿਲੀ। ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਤੋਂ ਸਾਫ ਹੋਇਆ ਕਿ ਇੱਕ ਔਰਤ ਨੇ ਬੱਚੀ ਨੂੰ ਨਾਲੇ ਵਿੱਚ ਸੁੱਟ ਦਿੱਤਾ ਸੀ।

ਨਾਲੀ 'ਚੋਂ ਮਿਲੀ ਨਵਜਾਤ, 11 ਘੰਟਿਆਂ ਤੱਕ ਤੜਪਦੀ ਰਹੀ ਠੰਢ ਅਤੇ ਭੁੱਖ ਨਾਲ

11 ਘੰਟਿਆਂ ਤੱਕ ਬੱਚੀ ਨਾਲੇ ਵਿੱਚ ਠੰਢ ਅਤੇ ਭੁੱਖ ਨਾਲ ਜੂਝ ਰਹੀ ਸੀ। ਰਸਤੇ ਤੋਂ ਲੰਘ ਰਹੇ ਸਥਾਨਕ ਵਿਦਿਆਰਥੀ ਨੇ ਬੱਚੀ ਦੀ ਆਵਾਜ਼ ਸੁਣੀ ਅਤੇ ਨਵਜੰਮੀ ਬੱਚੀ ਨੂੰ ਚਾਚਾ ਨਹਿਰੂ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਵਿਦਿਆਰਥੀ ਅੰਨੂ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਸਵੇਰੇ 9.45 ਵਜੇ ਨਾਲੀ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦ ਉਸਨੇ ਜਾ ਕੇ ਦੇਖਿਆ ਤਾਂ ਇੱਕ ਨਵਜੰਮੀ ਬੱਚੀ ਕੱਪੜੇ ਵਿੱਚ ਲਪੇਟੀ ਨਾਲੀ 'ਚ ਪਈ ਸੀ। ਉਸ ਨੇ ਤੁਰੰਤ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਚੁੱਕਿਆ ਅਤੇ ਸਥਾਨਕ ਹਸਪਤਾਲ ਲੈ ਗਈ। ਜਿਥੇ ਮੁਢਲੀ ਸਹਾਇਤਾ ਦੇ ਬਾਅਦ ਉਸ ਨੂੰ ਚਾਚਾ ਨਹਿਰੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

11 ਘੰਟਿਆਂ ਤੱਕ ਨਾਲੀ 'ਚ ਤੜਪੀ ਬੱਚੀ

ਅੰਨੂ ਨੇ ਦੱਸਿਆ ਕਿ ਨੇੜੇ ਦੀ ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਚੱਲਿਆ ਕਿ ਇੱਕ ਔਰਤ ਨੇ ਐਤਵਾਰ ਰਾਤ 10.50 ਵਜੇ ਬੱਚੀ ਨੂੰ ਡਰੇਨ ਵਿੱਚ ਸੁੱਟ ਦਿੱਤਾ। ਬੱਚੀ ਕਰੀਬ 11 ਘੰਟੇ ਡਰੇਨ ਵਿੱਚ ਤੜਫਦੀ ਰਹੀ। ਅੰਨੂ ਦੇ ਮੁਤਾਬਕ, ਸੀਸੀਟੀਵੀ ਫੁਟੇਜ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਔਰਤ ਨੇ ਬੱਚੀ ਨੂੰ ਇੱਕ ਘਰ ਤੋਂ ਨਿਕਲ ਕੇ ਨਾਲੀ ਵਿੱਚ ਸੁੱਟ ਦਿੱਤਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਚੇ ਦੇ ਮਾਪਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.