ETV Bharat / bharat

ਜੰਮੂ ਕਸ਼ਮੀਰ: ਅੱਤਵਾਦੀ ਗਾਜ਼ੀ ਹੈਦਰ ਬਣਿਆ ਹਿਜ਼ਬੁਲ ਮੁਜਾਹਿਦੀਨ ਦਾ ਨਵਾਂ ਕਮਾਂਡਰ - ਪੁਲਵਾਮਾ ਵਿੱਚ ਅੱਤਵਾਦੀ ਹਮਲਾ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਮੁਠਭੇੜ ਦੌਰਾਨ ਅੱਤਵਾਦੀ ਰਿਯਾਜ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਹਿਜ਼ਬੁਲ ਮੁਜਾਹਿਦੀਨ ਨੇ ਜੰਮੂ ਕਸ਼ਮੀਰ 'ਚ ਆਪਣੇ ਨਵੇਂ ਕਮਾਂਡਰ ਦਾ ਐਲਾਨ ਕੀਤਾ ਹੈ।

New terror commander of hizbul mujahideen in kashmir
ਜੰਮੂ ਕਸ਼ਮੀਰ: ਅੱਤਵਾਦੀ ਗਾਜ਼ੀ ਹੈਦਰ ਬਣਿਆ ਹਿਜ਼ਬੁਲ ਮੁਜਾਹਿਦੀਨ ਦਾ ਨਵਾਂ ਕਮਾਂਡਰ
author img

By

Published : May 11, 2020, 10:43 AM IST

ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਮੁਠਭੇੜ ਦੌਰਾਨ ਅੱਤਵਾਦੀ ਰਿਆਜ਼ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਹਿਜ਼ਬੁਲ ਮੁਜਾਹਿਦੀਨ ਨੇ ਜੰਮੂ ਕਸ਼ਮੀਰ 'ਚ ਆਪਣੇ ਨਵੇਂ ਕਮਾਂਡਰ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਤਵਾਦੀ ਗਾਜ਼ੀ ਹੈਦਰ ਨੂੰ ਆਪਣਾ ਨਵਾਂ ਕਮਾਂਡਰ ਐਲਾਨਿਆ ਹੈ।

ਇਸ ਅੱਤਵਾਦੀ ਸੰਗਠਨ ਦੇ ਪ੍ਰਮੁੱਖ ਸੈਯਦ ਸਲਾਓਦੀਨ ਨੇ ਇੱਕ ਬੈਠਕ 'ਚ ਗਾਜ਼ੀ ਹੈਦਰ ਨੂੰ ਜੰਮੂ ਕਸ਼ਮੀਰ 'ਚ ਹਿਜ਼ਬੁਲ ਮੁਜਾਹਿਦੀਨ ਦੇ ਆਪਰੇਸ਼ਨ ਲਈ ਚੀਫ਼ ਕਮਾਂਡਰ ਤਾਇਨਾਤ ਕੀਤਾ ਹੈ।

ਹਿਜ਼ਬੁਲ ਮੁਜਾਹਿਦੀਨ ਦੇ ਪ੍ਰਮੁੱਖ ਸੈਯਦ ਸਲਾਓਦੀਨ ਨੇ ਸਾਬਕਾ ਕਮਾਂਡਰ ਦੀ ਮੌਤ ਤੋਂ ਬਾਅਦ ਗਾਜ਼ੀ ਨੂੰ ਕਸ਼ਮੀਰ ਦਾ ਨਵਾਂ ਕਮਾਂਡਰ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਸਲਾਓਦੀਨ ਵੱਲੋਂ ਅਬੂ ਤਾਰਿਕ ਨੂੰ ਗਾਜ਼ੀ ਹੈਦਰ ਦਾ ਚੀਫ਼ ਮਿਲਟ੍ਰੀ ਅਡਵਾਈਜ਼ਰ ਤਾਇਨਾਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਭਾਰਤੀ ਸੁਰੱਖਿਆ ਬਲਾਂ ਨਾਲ ਜੰਮੂ ਕਸ਼ਮੀਰ ਦੇ ਬੈਜਪੋਰਾ 'ਚ ਇੱਕ ਮੁਠਭੇੜ ਦੇ ਦੌਰਾਨ ਰਿਆਜ਼ ਨਾਇਕੂ ਮਾਰਿਆ ਗਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.