ਨਵੀਂ ਦਿੱਲੀ: ਰਾਸ਼ਟਰੀ ਸਿੱਖਿਆ ਨੀਤੀ ਬਾਰੇ ਰਾਜਪਾਲਾਂ ਦੀ ਕਾਨਫਰੰਸ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਆਤਮ ਨਿਰਭਰ ਭਾਰਤ ਦਾ ਸੰਕਲਪ ਪੂਰਾ ਕਰੇਗੀ।
ਪੀਐਮ ਮੋਦੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਬਹੁਤ ਢੁਕਵੀਂ ਹੈ ਅਤੇ ਇਸ ਉਤੇ ਬਹੁਤ ਜ਼ਿਆਦਾ ਮੰਥਨ ਕੀਤਾ ਗਿਆ। ਲੱਖਾਂ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਰਾਸ਼ਟਰੀ ਸਿੱਖਿਆ ਨੀਤੀ ਵਿਚ ਵਿਆਪਕ ਪ੍ਰਬੰਧ ਕੀਤੇ ਗਏ ਹਨ। ਜਿਵੇਂ ਤਕਨਾਲੋਜੀ ਪਿੰਡਾਂ ਵਿਚ ਫੈਲ ਰਹੀ ਹੈ ਓਵੇਂ ਹੀ ਜਾਣਕਾਰੀ ਅਤੇ ਸਿੱਖਿਆ ਤੱਕ ਪਹੁੰਚ ਵੀ ਵੱਧ ਰਹੀ ਹੈ। ਤਕਨੀਕੀ ਹੱਲ ਨੂੰ ਹਰ ਕਾਲਜ ਵਿੱਚ ਵਧੇਰੇ ਉਤਸ਼ਾਹਤ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ।
ਪੀਐਮ ਨੇ ਕਿਹਾ ਕਿ ਭਾਵੇਂ ਪਿੰਡ ਵਿੱਚ ਕੋਈ ਅਧਿਆਪਕ ਹੈ ਜਾਂ ਕੋਈ ਵੱਡਾ ਵਿਦਵਾਨ, ਹਰ ਕਿਸੇ ਨੂੰ ਰਾਸ਼ਟਰੀ ਸਿੱਖਿਆ ਨੀਤੀ ਆਪਣੀ ਸਿੱਖਿਆ ਨੀਤੀ ਲੱਗ ਰਹੀ ਹੈ। ਹਰ ਕਿਸੇ ਦੇ ਮਨ ਵਿਚ ਇਹ ਭਾਵਨਾ ਹੈ ਕਿ ਮੈਂ ਇਸ ਤੋਂ ਪਹਿਲਾਂ ਦੀ ਸਿੱਖਿਆ ਨੀਤੀ ਵਿਚ ਸੁਧਾਰ ਦੇਖਣਾ ਚਾਹੁੰਦਾ ਸੀ। ਰਾਸ਼ਟਰੀ ਸਿੱਖਿਆ ਨੀਤੀ ਨੂੰ ਸਵੀਕਾਰਨ ਦਾ ਵੱਡਾ ਕਾਰਨ ਇਹੀ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਨੀਤੀ ਅਤੇ ਸਿੱਖਿਆ ਪ੍ਰਣਾਲੀ ਦੇਸ਼ ਦੀਆਂ ਇੱਛਾਵਾਂ ਦੀ ਪੂਰਤੀ ਲਈ ਇਕ ਮਹੱਤਵਪੂਰਨ ਮਾਧਿਅਮ ਹੈ। ਕੇਂਦਰ, ਰਾਜ ਸਰਕਾਰ, ਸਥਾਨਕ ਸੰਸਥਾਵਾਂ, ਸਭ ਸਿੱਖਿਆ ਪ੍ਰਣਾਲੀ ਦੀ ਜ਼ਿੰਮੇਵਾਰੀ ਨਾਲ ਜੁੜੇ ਹੋਏ ਹਨ। ਇਹ ਵੀ ਸੱਚ ਹੈ ਕਿ ਸਰਕਾਰ, ਉਸ ਦਾ ਦਖਲ, ਸਿੱਖਿਆ ਨੀਤੀ ਵਿਚ ਇਸ ਦਾ ਪ੍ਰਭਾਵ ਘੱਟੋ ਘੱਟ ਹੋਣਾ ਚਾਹੀਦਾ ਹੈ।