ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਵਧਦੀ ਗਿਣਤੀ ਦੌਰਾਨ ਬੁੱਧਵਾਰ ਤੋਂ ਅਨਲੌਕ-2.0 ਦਾ ਆਗਾਜ਼ ਹੋ ਗਿਆ ਹੈ। ਭਾਰਤ ਸਰਕਾਰ ਵੱਲੋਂ ਇਸ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ 1 ਜੁਲਾਈ ਤੋਂ 31 ਜੁਲਾਈ ਤੱਕ ਜਾਰੀ ਰਹੇਗਾ। ਕੀ ਹਨ ਇਹ ਦਿਸ਼ਾ-ਨਿਰਦੇਸ਼...
- ਘਰੇਲੂ ਉਡਾਣਾਂ 'ਤੇ ਸਪੈਸ਼ਲ ਟ੍ਰੇਨਾਂ ਵਿੱਚ ਇਜਾਫ਼ਾ ਹੋ ਸਕਦਾ ਹੈ।
- ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੁਲ੍ਹਣਗੇ।
- ਸ਼ਰਾਬ ਦੇ ਠੇਕੇ 8 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਖੁਲ੍ਹਣਗੇ।
- ਰੋਸਟੈਰੇਂਟ ਤੇ ਹੋਟਲ ਰਾਤ 9 ਵਜੇ ਤੱਕ ਖੁਲ੍ਹਣਗੇ।
- ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਰਾਤ 8 ਵਜੇ ਤੱਕ ਖੁਲ੍ਹਣਗੀਆਂ।
- ਹੁਣ ਰਾਤ 10 ਵਜੇ ਤੱਕ ਖੁਲ੍ਹ ਸਕਦੀਆਂ ਨੇ ਦੁਕਾਨਾਂ।
- ਹੁਣ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ। ਪਹਿਲਾਂ ਇਹ ਸਮਾਂ 9 ਤੋਂ 5 ਵਜੇ ਤੱਕ ਸੀ।
- ਦੁਕਾਨਾਂ ਵਿੱਚ 5 ਤੋਂ ਵੱਧ ਲੋਕ ਵੀ ਇਕੱਠੇ ਹੋ ਸਕਦੇ ਹਨ ਪਰ ਇਸ ਦੇ ਲਈ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
- 15 ਜੁਲਾਈ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਟ੍ਰੇਨਿੰਗ ਇੰਸਟੀਚਿਊਟ ਵਿੱਚ ਕੰਮਕਾਜ ਸ਼ੁਰੂ ਹੋਵੇਗਾ।
ਇਹ ਚੀਜ਼ਾਂ ਹੁਣ ਵੀ ਰਹਿਣਗੀਆਂ ਬੰਦ
- ਰਾਤ 10 ਵਜੇਂ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਜਾਰੀ ਰਹੇਗਾ।
- ਦੇਸ਼ ਵਿੱਚ ਸਕੂਲ-ਕਾਲਜ ਅਜੇ ਵੀ ਬੰਦ ਰਹਿਣਗੇ।
- ਸਕੂਲ, ਕਾਲਜ ਤੇ ਕੋਚਿੰਗ ਸੈਂਟਰ 31 ਜੁਲਾਈ ਤੱਕ ਬੰਦ ਰਹਿਣਗੇ।
- ਸਿਨੇਮਾ ਹਾਲ, ਸਵੀਮਿੰਗ ਪੂਲ, ਜਿੰਮ, ਥਿਏਟਰ, ਬਾਰ ਨਹੀਂ ਖੁਲ੍ਹਣਗੇ
- ਕੌਮਾਂਤਰੀ ਉਡਾਣਾਂ 'ਤੇ ਆਮ ਰੇਲ ਸੇਵਾ ਬੰਦ ਰਹੇਗੀ।
- ਕਿਸੇ ਵੀ ਤਰ੍ਹਾਂ ਦੇ ਵੱਡੇ ਪ੍ਰੋਗਰਾਮਾਂ 'ਤੇ ਪਾਬੰਦੀ।
- ਕੰਟੇਨਮੈਂਟ ਜ਼ੋਨ ਵਿੱਚ ਨਹੀਂ ਮਿਲੇਗੀ ਕੋਈ ਛੋਟ।
ਇੱਥੇ ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਪੀਐੱਮ ਨੇ ਕਿਹਾ ਕਿ ਅਨਲੌਕ-1 ਤੋਂ ਬਾਅਦ ਲਾਪਰਵਾਹੀ ਵਧੀ ਹੈ, ਜੋ ਕਿ ਚਿੰਤਾ ਦਾ ਕਾਰਨ ਹੈ ਪਰ ਸਾਨੂੰ ਤਿਆਗਨਾ ਹੋਵੇਗਾ।ਕੋਰੋਨਾ ਵਾਇਰਸ ਨਾਲ ਲੜਦੇ-ਲੜਦੇ ਅਸੀਂ ਅਨਲੌਕ-2 ਵੱਲ ਵੱਧ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮੌਤ ਦੀ ਗੱਲ ਕਰੀਏ ਤਾਂ ਦੂਜੇ ਦੇਸ਼ਾਂ ਦੀ ਤੁਲਨਾ ਭਾਰਤ ਵਿੱਚ ਭਾਰਤ ਦੀ ਸਥਿਤੀ ਸੰਭਲੀ ਹੋਈ ਹੈ।