ਨਵੀਂ ਦਿੱਲੀ: ਪੀਰਾਗੜ੍ਹੀ ਉਦਯੋਗ ਵਿਹਾਰ ਖੇਤਰ ਵਿੱਚ ਸਥਿਤ ਓਕਿਆ ਬੈਟਰੀ ਫੈਕਟਰੀ ਵਿੱਚ ਅੱਗ ਲੱਗ ਗਈ। ਇਹ ਅੱਗ ਸਵੇਰੇ 4 ਵਜੇ ਲੱਗੀ ਸੀ। ਅੱਗ ਬੁਝਾਉ ਦਸਤੇ ਦੀਆਂ 27 ਗੱਡੀਆ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ ਐਨਡੀਆਰਐਫ ਦੀ ਟੀਮ ਅਤੇ ਅੱਗ ਬੁਝਾਉ ਦਸਤੇ ਦੇ ਕਰਮਚਾਰੀ ਰਾਹਤ ਅਤੇ ਬਚਾਅ ਕਾਰਜ ਕਰ ਰਹੇ ਹਨ। ਇਸ ਹਾਦਸੇ 'ਚ 14 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ 13 ਫ਼ਾਇਰ ਬ੍ਰਿਗੇਡ ਕਰਮਚਾਰੀ ਵੀ ਸ਼ਾਮਲ ਹਨ। ਫਿਲਹਾਲ ਅੱਗ ਕਿਵੇਂ ਲੱਗੀ, ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਮੁਤਾਬਕ ਅੱਗ ਬੁਝਾਉਂਦੇ ਸਮੇਂ ਫੈਕਟਰੀ ਵਿੱਚ ਧਮਾਕਾ ਹੋਇਆ ਅਤੇ ਇਮਾਰਤ ਡਿੱਗ ਗਈ, ਜਿਸ ਵਿੱਚ ਕਈ ਲੋਕਾਂ ਦੇ ਨਾਲ ਅੱਗ ਬੁਝਾਉ ਦਸਤੇ ਦੇ ਕਈ ਮੁਲਾਜ਼ਮ ਵੀ ਫਸੇ ਹੋਏ ਹਨ। ਇਸ ਦੌਰਾਨ ਇੱਕ ਫਾਇਰਮੈਨ ਨੂੰ ਬਚਾ ਲਿਆ ਗਿਆ ਹੈ।
ਸਥਾਨਕ ਲੋਕਾਂ ਮੁਤਾਬਕ ਸਵੇਰੇ ਫੈਕਟਰੀ ਨੂੰ ਅੱਗ ਲੱਗ ਗਈ। ਅੱਗ ਇੰਨ੍ਹੀ ਜ਼ਬਰਦਸਤ ਸੀ ਕਿ ਇਹ ਚੌਪਾਸੇ ਫ਼ੈਲ ਗਈ। ਹਾਦਸੇ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ, ਜਿਸ ਕਾਰਨ ਫੈਕਟਰੀ ਦੀ ਇਮਾਰਤ ਡਿੱਗ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ, ਪਰ ਭਿਆਨਕ ਅੱਗ ਕਾਰਨ ਕੁੱਲ 27 ਅੱਗ ਬੁਝਾਉ ਦਸਤੇ ਦੀਆਂ ਗੱਡੀਆ ਨੂੰ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾ ਕਰ ਰਹੀਆਂ ਹਨ।