ਪਿਥੌਰਗੜ੍ਹ: ਧਾਰਚੁਲਾ ਸਬ-ਡਵੀਜ਼ਨਲ ਮੈਜਿਸਟਰੇਟ (ਐਸਡੀਐਮ) ਵੱਲੋਂ ਗ਼ੈਰਕਾਨੂੰਨੀ ਘੁਸਪੈਠ ਦਾ ਖ਼ਦਸ਼ਾ ਜ਼ਾਹਰ ਕਰਦਿਆਂ ਪੱਤਰ ਦੇ ਜਵਾਬ ਵਿੱਚ ਨੇਪਾਲੀ ਅਧਿਕਾਰੀਆਂ ਨੇ ਕਿਹਾ ਕਿ ਨੇਪਾਲ ਦੇ ਲੋਕ ਉਤਰਾਖੰਡ ਦੇ ‘ਵਿਵਾਦਤ’ ਇਲਾਕਿਆਂ 'ਚ ਯਾਤਰਾ ਕਰਨ ਲਈ ਸੁਤੰਤਰ ਹਨ।
ਰਿਪੋਰਟਾਂ ਅਨੁਸਾਰ, ਧਾਰਚੁਲਾ ਦੇ ਐਸਡੀਐਮ ਅਨਿਲ ਸ਼ੁਕਲਾ ਨੇ ਨੇਪਾਲ ਵਿੱਚ ਧਾਰਚੁਲਾ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਇੱਕ ਪੱਤਰ ਲਿਖਿਆ ਸੀ। ਪੱਤਰ ਵਿਚ ਕਿਹਾ ਗਿਆ ਹੈ ਕਿ ਕੁਝ ਨੇਪਾਲੀ ਸੰਗਠਨ ਮੀਡੀਆ ਦਾ ਧਿਆਨ ਖਿੱਚਣ ਦੇ ਇਰਾਦੇ ਨਾਲ ਕਾਲਾਪਾਣੀ, ਲਿਮਪਿਆਧੁਰਾ ਅਤੇ ਲਿਪੁਲੇਖ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਹਾਲਾਂਕਿ, ਇਸਦੇ ਜਵਾਬ ਵਿੱਚ ਧਾਰਚੁਲਾ ਦੇ ਸਹਾਇਕ ਜ਼ਿਲ੍ਹਾ ਮੁੱਖੀ ਨੇ ਦੱਸਿਆ ਕਿ ਤਿੰਨ ਖੇਤਰ 1816 ਦੀ ਸੁਗੌਲੀ ਸੰਧੀ ਦੇ ਅਨੁਸਾਰ ਨੇਪਾਲ ਦੇ ਹਨ, ਅਤੇ ਨੇਪਾਲ ਦੇ ਨਾਗਰਿਕ ਕਿਸੇ ਵੀ ਸਮੇਂ ਇਨ੍ਹਾਂ ਖੇਤਰਾਂ ਦੀ ਯਾਤਰਾ ਕਰਨ ਲਈ ਸੁਤੰਤਰ ਹਨ।
ਧਾਰਚੁਲਾ ਦੇ ਸਹਾਇਕ ਜ਼ਿਲ੍ਹਾ ਚੀਫ ਟੇਕ ਸਿੰਘ ਕੁੰਵਰ ਨੇ ਵੀ ਇੱਕ ਪੱਤਰ ਜਾਰੀ ਕਰਦਿਆਂ ਲੀਮਪਿਆਧੁਰਾ, ਕੁਤੀ, ਨਬੀ, ਗੁਨਜੀ, ਕਾਲਾਪਾਣੀ ਅਤੇ ਲਿਪੁਲੇਖ ਨੂੰ ਨੇਪਾਲ ਦੇ ਖੇਤਰ ਦੱਸੇ ਹਨ ਅਤੇ ਨਾਗਰਿਕਾਂ ਨੂੰ ਇਨ੍ਹਾਂ ਖੇਤਰ ਵਿੱਚ ਘੁੰਮਣ ਦੀ ਆਜ਼ਾਦੀ ਵੀ ਦਿੱਤੀ ਹੈ
ਨੇਪਾਲ ਦੇ ਉਪ ਪ੍ਰਧਾਨ ਮੰਤਰੀ ਕਮਲ ਥਾਪਾ ਨੇ ਟਵਿੱਟਰ 'ਤੇ ਇੱਕ ਪੱਤਰ ਸਾਂਝਾ ਕੀਤਾ ਹੈ ਅਤੇ ਅਧਿਕਾਰੀ ਦੀ ਪ੍ਰਸ਼ੰਸਾ ਕੀਤੀ ਹੈ।
ਹਾਲ ਹੀ ਵਿੱਚ, ਨੇਪਾਲ ਦੀ ਸੰਸਦ ਦੇ ਹੇਠਲੇ ਸਦਨ ਨੇ ਸਰਬਸੰਮਤੀ ਨਾਲ ਨੇਪਾਲ ਦੇ ਨਵੇਂ ਰਾਜਨੀਤਕ ਨਕਸ਼ੇ ਨੂੰ ਮੰਜ਼ੂਰੀ ਦੇ ਦਿੱਤੀ ਹੈ। ਨਕਸ਼ੇ ਵਿੱਚ ਲੀਮਪਿਆਧੁਰਾ, ਕਾਲਾਪਾਣੀ ਅਤੇ ਲਿਪੁਲੇਖ ਨੂੰ ਨੇਪਾਲ ਦਾ ਹਿੱਸਾ ਦੱਸਿਆ ਗਿਆ ਹੈ। ਬਹੁਤ ਲੰਮੇ ਸਮੇਂ ਤੋਂ ਨੇਪਾਲ ਇਨ੍ਹਾਂ ਖੇਤਰਾਂ ਦਾ ਦਾਅਵਾ ਕਰ ਰਿਹਾ ਹੈ ਅਤੇ ਭਾਰਤ ਸਰਕਾਰ ਇਸ ਦਾ ਸਖ਼ਤ ਵਿਰੋਧ ਕਰ ਰਹੀ ਹੈ।
ਇਸ ਤੋਂ ਪਹਿਲਾਂ, ਭਾਰਤ ਨੇ ਚੀਨ ਦੇ ਤਿੱਬਤ ਵਿਖੇ ਸਥਿਤ ਇੱਕ ਪਵਿੱਤਰ ਤੀਰਥ ਸਥਾਨ ਕੈਲਾਸ਼ ਮਾਨਸਰੋਵਰ ਨੂੰ ਜੋੜਨ ਵਾਲੇ ਇੱਕ ਸੜਕ ਲਿੰਕ ਦਾ ਉਦਘਾਟਨ ਕੀਤਾ ਸੀ, ਜੋ ਨੇਪਾਲ ਵੱਲੋਂ ਦਾਅਵਾ ਕੀਤੇ ਗਏ ਖੇਤਰ ਤੋਂ ਲੰਘਦਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 80 ਕਿਲੋਮੀਟਰ ਨਵੀਂ ਸੜਕ ਦਾ ਉਦਘਾਟਨ ਚੀਨ ਦੇ ਤਿੱਬਤ ਵਿੱਚ ਕੈਲਾਸ਼-ਮਾਨਸਰੋਵਰ ਆਉਣ ਵਾਲੇ ਸ਼ਰਧਾਲੂਆਂ ਦੀ ਮਦਦ ਕਰਨ ਦੀ ਉਮੀਦ ਵੱਜੋਂ ਕੀਤਾ ਹੈ, ਕਿਉਂਕਿ ਇਹ ਲਿਪੂਲੇਖ ਰਾਹ ਤੋਂ 90 ਕਿਲੋਮੀਟਰ ਦੀ ਦੂਰੀ 'ਤੇ ਹੈ।