ਕੋਲੰਬੋ: ਸ੍ਰੀਲੰਕਾ ਵਿੱਚ ਨਵੇਂ ਰਾਸ਼ਟਰਪਤੀ ਦੇ ਚੋਣ ਲਈ ਅੱਜ ਵੋਟਾਂ ਪੈਣੀਆਂ ਹਨ। ਈਸਟਰ ਵਾਲੇ ਦਿਨ ਹੋਏ ਬੰਬ ਧਮਾਕੇ ਤੋਂ ਬਾਅਦ ਹੋਏ ਰਾਜਨੀਤਕ ਧਰੁਵੀਕਰਨ ਅਤੇ ਸੁਰੱਖਿਆ ਚੁਣੌਤੀਆਂ ਨੂੰ ਵੇਖਦੇ ਹੋਏ ਸ੍ਰੀਲੰਕਾ ਦੇ ਭਵਿੱਖ ਲਈ ਇਹ ਚੋਣਾਂ ਮਹੱਤਵਪੂਰਣ ਮੰਨੀਆਂ ਜਾ ਰਹੀਆਂ ਹਨ।
ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ ਸਭ ਦੀ ਨਜ਼ਰ ਮੁਸਲਿਮ ਭਾਈਚਾਰੇ ‘ਤੇ ਟਿੱਕੀਆਂ ਹੋਈਆਂ ਹਨ। ਮੁਸਲਿਮ ਭਾਈਚਾਰੇ ਦੀਆਂ ਵੋਟਾਂ ਚੋਣ ਨਤੀਜੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।
ਚੋਣਾਂ ਦੀ ਸ਼ੁਰੂਆਤ 'ਤੋਂ ਪਹਿਲਾਂ ਈਟੀਵੀ ਭਾਰਤ ਨੇ ਮੁਸਲਿਮ ਭਾਈਚਾਰੇ ਦੀ ਵਿਚਾਰਧਾਰਾ ਨੂੰ ਸਮਝਣ ਲਈ ਸ੍ਰੀਲੰਕਾ ਦੀ ਮੁਸਲਿਮ ਕੌਂਸਲ ਦੇ ਉਪ-ਪ੍ਰਧਾਨ ਹਿਲਮੀ ਅਹਿਮਦ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਈਟੀਵੀ ਭਾਰਤ: 21 ਅਪ੍ਰੈਲ ਨੂੰ ਹੋਏ ਹਮਲੇ ਤੋਂ ਬਾਅਦ, 2 ਕਰੋੜ ਦੀ ਕੁੱਲ ਆਬਾਦੀ ਵਿਚੋਂ, 10 ਫ਼ੀਸਦ ਵਾਲੀ ਮੁਸਲਿਮ ਆਬਾਦੀ ਇੱਕ ਚਿੰਤਾਜਨਕ ਸਥਿਤੀ ਹੈ?
ਹਿਲਮੀ ਅਹਿਮਦ: ਬਿਲਕੁਲ, ਮੁਸਲਿਮ ਭਾਈਚਾਰਾ ਵੀ ਅੱਤਵਾਦੀ ਸਮੂਹਾਂ ਤੋਂ ਬਹੁਤ ਡਰਦੇ ਹਨ, ਜੋ ਉਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਪਰ, ਮੁਸਲਮਾਨ 21 ਅਪ੍ਰੈਲ ਦੇ ਹਮਲੇ ਤੋਂ ਵੀ ਬਹੁਤ ਚਿੰਤਤ ਹਨ, ਕਿਉਂਕਿ ਇਹ ਹਮਲਾ ਅਚਾਨਕ ਕੀਤਾ ਗਿਆ ਜਿਸ ਬਾਰੇ ਕਿਸੇ ਮੁਸਲਮਾਨ ਨੂੰ ਪਤਾ ਨਹੀਂ ਸੀ। ਇਹ ਇਕ ਛੋਟਾ ਅੱਤਵਾਦੀ ਸਮੂਹ ਸੀ। ਅਸੀਂ ਬਹੁਤ ਚਿੰਤਤ ਹਾਂ ਕਿ ਸਿਰਫ਼ ਇੱਕ ਜਾਂ ਦੋ ਅੱਤਵਾਦੀ ਹਮਲਾ ਕਰ ਸਕਦੇ ਹਨ।
ਈਟੀਵੀ ਭਾਰਤ: ਕੀ ਮੁਸਲਿਮ ਭਾਈਚਾਰਾ ਵੀ ਮੁਸਲਿਮ ਨੌਜਵਾਨਾਂ ਦੇ ਕੱਟੜਪੰਥੀਕਰਨ ਬਾਰੇ ਚਿੰਤਤ ਹੈ?
ਹਿਲਮੀ ਅਹਿਮਦ: ਬੰਬ ਹਮਲਿਆਂ ਤੋਂ ਤੁਰੰਤ ਬਾਅਦ ਅਸੀਂ ਇਸ ਬਾਰੇ ਬਹੁਤ ਚਿੰਤਤ ਸੀ ਅਤੇ ਸਾਡੀ ਧਾਰਮਿਕ ਲੀਡਰਸ਼ਿਪ ਨੇ ਵੀ ਇਸ ਵਿਚ ਦਖ਼ਲ ਦਿੱਤਾ ਹੈ। ਇਸ ਦੇ ਨਾਲ ਹੀ ਅਸੀਂ ਦੇਸ਼ ਭਰ ਦੀਆਂ ਸਾਰੀਆਂ ਮਸਜਿਦਾਂ ਨੂੰ ਲੋਕਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰਾਂ ਦੇ ਕੱਟੜਪੰਥੀ ਤੋਂ ਦੂਰ ਕਰਨ ਲਈ ਕਿਹਾ ਹੈ। ਇਸ ਲਈ, ਲਗਭਗ ਹਰ ਮਸਜਿਦ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਦੀ ਨਿਗਰਾਨੀ ਕਰ ਰਹੀ ਹੈ ਜਿਸ ਤੋਂ ਬਾਅਦ ਕਿਸੇ ਦੇ ਵੀ ਕੱਟੜਪੰਥੀ ਬਣਨ ਦੀ ਸੰਭਾਵਨਾ ਬਹੁਤ ਘੱਟ ਹੈ।
ਈਟੀਵੀ ਭਾਰਤ: ਕੀ ਚੋਣਾਂ ਨੇ ਦੋਵਾਂ ਭਾਈਚਾਰਿਆਂ ਵਿਚ ਪਾੜ ਨੂੰ ਵਧਾ ਦਿੱਤਾ ਹੈ?
ਹਿਲਮੀ ਅਹਿਮਦ: ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਕੋਈ ਵੰਡ ਨਹੀਂ ਸੀ। ਸਾਲ 2009 ਵਿੱਚ ਈਲਮ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ, ਇਨ੍ਹਾਂ ਕੱਟੜਪੰਥੀਆਂ ਨੇ ਘੱਟ ਗਿਣਤੀ ਮੁਸਲਮਾਨਾਂ ਉੱਤੇ ਆਪਣੀਆਂ ਗੋਲੀਆਂ ਚਲਾਈਆਂ ਸਨ। 21/4 ਦੇ ਨਾਲ, ਜੋ ਜ਼ਿਆਦਾਤਰ ਕੈਥੋਲਿਕ ਜਾਂ ਈਸਾਈ ਨੂੰ ਪ੍ਰਭਾਵਿਤ ਕਰਦਾ ਹੈ, ਇਸ ਦੇ ਤੁਰੰਤ ਬਾਅਦ ਕੁਝ ਵੀ ਨਹੀਂ ਹੋਇਆ ਸੀ, ਕਿਉਂਕਿ ਕਾਰਡੀਨਲ ਨੇ ਦਖਲਅੰਦਾਜ਼ੀ ਕਰ ਕੇ ਇਹ ਸਪਸ਼ਟ ਕਰ ਦਿੱਤਾ ਕਿ ਇਹ ਮੁਸਲਿਮ ਮੁੱਦਾ ਨਹੀਂ ਸੀ।
ਇਹ ਅੱਤਵਾਦ ਦਾ ਸਵਾਲ ਹੈ ਅਤੇ ਇਸ ਨੂੰ ਹੱਲ ਕਰਨਾ ਚਾਹੀਦਾ ਹੈ, ਪਰ ਤਿੰਨ ਹਫ਼ਤਿਆਂ ਬਾਅਦ, ਬੌਧੀ ਕੱਟੜਪੰਥੀਆਂ ਦੀ ਭੀੜ ਨੇ ਦੋਵਾਂ ਜ਼ਿਲ੍ਹਿਆਂ ਵਿੱਚ ਦੰਗੇ ਸ਼ੁਰੂ ਕਰ ਦਿੱਤੇ, ਜਿਸ ਨਾਲ ਮੁਸਲਮਾਨਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ, ਇਸ ਲਈ ਇਹ ਸਭ ਚੱਲ ਰਿਹਾ ਹੈ। ਪਰ, ਸਾਡੇ ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਸ ਸਮੇਂ ਗੋਤਬਾਇਆ ਰਾਜਪਕਸ਼ੇ ਨੂੰ ਰਾਸ਼ਟਰਪਤੀ ਅਹੁਦੇ ਵਜੋਂ ਉਮੀਦਵਾਰ ਐਲਾਨਿਆ ਗਿਆ ਸੀ, ਇਹ ਸਾਰੇ ਕੱਟੜਪੰਥੀ ਹਾਈਬਰਨੇਸ਼ਨ ਵਿੱਚ ਚਲੇ ਗਏ ਹਨ। ਮੁਸਲਮਾਨਾਂ ਵਿਰੁੱਧ ਹੁਣ ਕੋਈ ਨਫ਼ਰਤ ਨਹੀਂ ਹੈ, ਕਿਉਂਕਿ ਹੁਣ ਚੋਣਾਂ ਵਿੱਚ ਫੈਸਲਾਂ ਹੋਣ ਜਾ ਰਿਹਾ ਹੈ। ਜੇ 20 ਫ਼ੀਸਦ ਮੁਸਲਮਾਨ ਰਾਜਪਕਸ਼ ਨੂੰ ਵੋਟ ਦਿੰਦੇ ਹਨ, ਤਾਂ ਉਨ੍ਹਾਂ ਦੀ ਜਿੱਤ ਤੈਅ ਹੈ।