ਮੁੰਬਈ: ਮੁੰਬਈ ਪੁਲਿਸ ਨੇ ਕਥਿਤ ਟੀਆਰਪੀ ਘੋਟਾਲੇ ਵਿੱਚ ਮੰਗਲਵਾਰ ਨੂੰ ਇੱਥੇ ਦੀ ਇੱਕ ਅਦਾਲਤ ਵਿੱਚ 1400 ਪੇਜ ਦੀ ਚਾਰਜ਼ਸ਼ੀਟ ਦਾਇਰ ਕੀਤੀ ਹੈ। ਇਸ ਤਹਿਤ ਇੱਕ ਅਧਿਕਾਰੀ ਨੇ ਦੱਸਿਆ ਕਿ ਕਥਿਤ ਟੈਲੀਵੀਜ਼ਨ ਰੇਟਿੰਗ ਪੁਆਇੰਟ ਘੋਟਾਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਦੀ ਜੁਰਮ ਸ਼ਾਖਾ ਦੀ ਵਿਸ਼ੇਸ਼ ਜਾਂਚ ਟੀਮ ਨੇ ਮੈਜਿਸਟ੍ਰੇਟ ਕੋਰਟ ਵਿੱਚ ਸਵੇਰੇ ਕਰੀਬ 10:30 ਵਜੇ ਚਾਰਜਸ਼ੀਟ ਪੱਤਰ ਦਾਇਰ ਕੀਤਾ ਹੈ।
ਉਨ੍ਹਾਂ ਕਿਹਾ ਕਿ 1400 ਪੇਜ਼ਾਂ ਦੇ ਚਾਰਜਸ਼ੀਟ ਵਿੱਚ ਕਰੀਬ 140 ਲੋਕਾਂ ਦੇ ਨਾਂਅ ਗਵਾਹ ਦੇ ਰੂਪ ਵਿੱਚ ਦਰਜ ਕੀਤੇ ਗਏ ਹਨ। ਜਿਸ ਵਿੱਚ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ '(ਬੀਏਆਰਸੀ) ਦੇ ਅਧਿਕਾਰੀ, ਫੋਰੈਂਸਿਕ ਮਾਹਰ, ਫੋਰੈਂਸਿਕ ਆਡੀਟਰ, ਇਸ਼ਤਿਹਾਰ ਦੇਣ ਵਾਲੇ, ਬੈਰੋਮੀਟਰ ਦੀ ਵਰਤੋਂ ਕਰਨ ਵਾਲੇ ਆਦਿ ਹੋਰ ਲੋਕ ਦੇ ਨਾਂਅ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਰਿਪਬਲਿਕ ਟੀਵੀ ਦੇ ਪੱਛਮੀ ਖੇਤਰ ਡਿਸਟ੍ਰਿਬੂਸ਼ਨ ਮੁੱਖ ਅਤੇ ਹੋਰ ਦੂਜੇ ਚੈਨਲਾਂ ਦੇ ਮਾਲਕ ਸਮੇਤ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ਼ਤਿਹਾਰ ਦੇਣ ਵਾਲਿਆਂ ਦੇ ਵੀ ਬਿਆਨ ਵੀ ਚਾਰਜਸ਼ੀਟ ਦਾ ਹਿੱਸਾ ਹੈ ਜਿਸ ਵਿੱਚ ਉਨ੍ਹਾਂ ਨੇ ਧੋਖਾਧੜੀ ਦਾ ਇਲਜ਼ਾਮ ਲਗਇਆ ਹੈ।
ਕਥਿਤ ਟੀਆਰਪੀ ਘੋਟਾਲਾ ਪਿਛਲੇ ਮਹੀਨੇ ਉਦੋਂ ਸਾਹਮਣੇ ਆਇਆ ਜਦੋਂ ਰੇਟਿੰਗ ਏਜੰਸੀ 'ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ ਨੇ ਹੰਸਾ ਰਿਸਰਚ ਗਰੁੱਪ ਦੇ ਜ਼ਰੀਏ ਇਹ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਟੈਲੀਵੀਜ਼ਨ ਚੈਨਲ ਟੀਆਰਪੀ ਦੇ ਅੰਕੜਿਆ ਵਿੱਚ ਹੇਰਾ ਫੇਰੀ ਕਰ ਹਨ।