ਮੰਬਈ: ਚੱਕਰਵਾਤ ਨਿਸਰਗ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਨਾਲ ਟਕਰਾ ਗਿਆ ਹੈ। ਤੂਫਾਨ ਮੁੰਬਈ ਦੇ ਅਲੀਬਾਗ ਦੇ ਤੱਟ 'ਤੇ ਟਕਰਾਇਆ ਹੈ। ਮੌਸਮ ਵਿਭਾਗ ਅਨੁਸਾਰ ਚੱਕਰਵਾਤ ਲਗਭਗ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਇਆ ਹੈ। ਮੌਸਮ ਵਿਭਾਗ ਅਨੁਸਾਰ ਮੁੰਬਈ ਦੇ ਜ਼ਿਆਦਾਤਰ ਖੇਤਰ ਤੇਜ਼ ਹਵਾਵਾਂ ਤੇ ਬਾਰਿਸ਼ ਹੋ ਰਹੀ ਹੈ। ਮੁੰਬਈ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਇੱਕ ਵੱਡੇ ਤੂਫਾਨ ਅਤੇ ਭਾਰੀ ਬਾਰਸ਼ ਦਾ ਸਾਹਮਣਾ ਕਰੇਗਾ।
ਚੱਕਰਵਾਤ ਨਿਸਰਗ ਦੇ ਮੱਦੇਨਜ਼ਰ ਮੁੰਬਈ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤਾਂ ਜੋ ਲੋਕਾਂ ਦੀ ਜਾਨ, ਸਿਹਤ ਜਾਂ ਸੁਰੱਖਿਆ ਨੂੰ ਕੋਈ ਖਤਰਾ ਨਾ ਹੋਵੇ।" ਚੱਕਰਵਾਤ ਦਾ ਸੁਭਾਅ ਪਹਿਲਾਂ ਨਾਲੋਂ ਤੇਜ਼ ਹੋ ਗਿਆ ਹੈ। ਹਵਾ ਦੀ ਗਤੀ 85–95 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 90-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹੋ ਗਈ ਹੈ। ਜੋ 110 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਵੱਧ ਰਿਹਾ ਹੈ। ਭਾਰਤ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ।
ਭਾਰਤ ਮੌਸਮ ਵਿਭਾਗ ਮੁਤਾਬਕ ਚੱਕਰਵਾਤ ਨਿਸਰਗ ਪਿਛਲੇ 6 ਘੰਟਿਆਂ ਦੌਰਾਨ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ ਮਹਾਰਾਸ਼ਟਰ ਦੇ ਤੱਟ ਵੱਲ ਵੱਧ ਰਿਹਾ ਹੈ। ਇਹ ਅਲੀਬਾਗ ਦੇ 155 ਕਿਲੋਮੀਟਰ ਦੱਖਣ-ਦੱਖਣ ਪੱਛਮ ਅਤੇ ਮੁੰਬਈ ਦੇ 200 ਕਿਲੋਮੀਟਰ ਦੱਖਣ-ਦੱਖਣ ਪੱਛਮ ਵਿੱਚ ਹੈ।
ਚੱਕਰਵਾਤ ਦੇ ਕਾਰਨ ਮਹਾਰਾਸ਼ਟਰ ਵਿੱਚ ਐਨਡੀਆਰਐਫ ਦੀਆਂ 20 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਅੱਠ ਟੀਮਾਂ ਮੁੰਬਈ ਵਿੱਚ, ਰਾਏਗੜ ਵਿੱਚ ਪੰਜ ਟੀਮਾਂ, ਪਾਲਘਰ ਵਿੱਚ ਦੋ, ਥਾਨੇ ਵਿੱਚ ਦੋ, ਰਤਨਗਿਰੀ ਵਿੱਚ ਦੋ ਅਤੇ ਸਿੰਧੂਦੁਰਗ ਵਿੱਚ ਇਕ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਕੋਵਿਡ-19: ਭਾਰਤ 'ਚ ਪੀੜਤਾਂ ਦੀ ਗਿਣਤੀ ਹੋਈ 2 ਲੱਖ ਤੋਂ ਪਾਰ, 5593 ਲੋਕਾਂ ਦੀ ਮੌਤ
ਐਨਡੀਆਰਐਫ ਨੇ ਦੋਵਾਂ ਰਾਜਾਂ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ 33 ਟੀਮਾਂ ਤਾਇਨਾਤ ਕੀਤੀਆਂ ਹਨ। ਇਸ ਦੇ ਨਾਲ ਹੀ ਨੌਸੇਨਾ ਦੇ ਮੁੰਬਈ ਵਿੱਚ ਵੈਸਟਰਨ ਕਮਾਂਡ ਨੇ ਵੀ ਆਪਣੀਆਂ ਸਾਰੀਆਂ ਟੀਮਾਂ ਨੂੰ ਅਲਰਟ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ, ਗੁਜਰਾਤ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਮਦਦ ਦਾ ਭਰੋਸਾ ਦਿੱਤਾ।
ਦੱਸਣਯੋਗ ਹੈ ਕਿ ਇਸ ਦੌਰਾਨ ਮਹਾਰਾਸ਼ਟਰ ਵਿੱਚ ਵੀ ਦੇਰ ਸ਼ਾਮ ਤੋਂ ਭਾਰੀ ਬਾਰਸ਼ ਸ਼ੁਰੂ ਹੋ ਗਈ ਹੈ। ਪਾਲਘਰ ਅਤੇ ਰਾਏਗੜ ਵਿਖੇ ਰਸਾਇਣਕ ਅਤੇ ਪ੍ਰਮਾਣੂ ਪਲਾਂਟਾਂ ਨੂੰ ਵੀ ਇਸ ਤੂਫਾਨ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦੀ ਸੁਰੱਖਿਆ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਪਾਲਘਰ ਦੇਸ਼ ਦਾ ਸਭ ਤੋਂ ਪੁਰਾਣਾ ਤਾਰਾਪੁਰ ਪਰਮਾਣੂ ਬਿਜਲੀ ਘਰ ਹੈ। ਇਸ ਦੇ ਨਾਲ ਹੀ 40 ਹਜ਼ਾਰ ਲੋਕਾਂ ਨੂੰ ਗੁਜਰਾਤ ਅਤੇ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਤੋਂ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ। ਮਹਾਰਾਸ਼ਟਰ ਵਿੱਚ ਲੋਕਾਂ ਨੂੰ ਸਮੁੰਦਰੀ ਕੰਢੇ ਵਾਲੇ ਖੇਤਰਾਂ ਵਿੱਚ ਜਾਣ ਤੋਂ ਰੋਕਿਆ ਗਿਆ ਹੈ।