ਮੁੰਬਈ: ਸੋਮਵਾਰ ਦੀ ਸ਼ਾਮ ਨੂੰ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਇੱਕ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ਰਲੀ ਰਾਜਨ ਮਾਰਗ 'ਤੇ ਵਾਪਰੀ ਹੈ।
ਮੁੰਬਈ ਫਾਇਰ ਬ੍ਰਿਗੇਡ ਨੇ ਦੱਸਿਆ ਕਿ ਡਿੱਗਣ ਵੇਲੇ ਇਮਾਰਤ ਖਾਲੀ ਸੀ। ਹਾਲਾਂਕਿ, ਇਸ ਦਾ ਮਲਬਾ ਨੇੜੇ ਦੀਆਂ ਇਮਾਰਤਾਂ 'ਤੇ ਡਿੱਗ ਗਿਆ ਹੈ। ਇਕ ਵਿਅਕਤੀ ਨੂੰ ਬਚਾਇਆ ਗਿਆ ਹੈ। ਬਚਾਅ ਕਾਰਜ ਜਾਰੀ ਹੈ।
ਇਹ ਘਟਨਾ ਸੋਮਵਾਰ ਰਾਤ ਲਗਭਗ 8.30 ਵਜੇ ਵਾਪਰੀ। ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚੀਆਂ। ਜ਼ਖਮੀ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।