ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ 'ਚ ਆਟੋ ਡਰਾਈਵਰ ਸਰਬਜੀਤ ਸਿੰਘ ਤੇ ਉਸ ਦੇ ਪੁੱਤਰ ਨੂੰ ਪੁਲਿਸ ਵੱਲੋਂ ਕੁੱਟਣ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਵਿੱਚ ਦਰਜ ਕੀਤੀ ਗਈ ਜਨਹਿਤ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਦੌਰਾਨ ਹਾਈ ਕੋਰਟ ਵੱਲੋਂ ਦਿੱਲੀ ਪੁਲਿਸ ਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਗਿਆ।
ਦਿੱਲੀ ਹਾਈਕੋਰਟ ਨੇ ਸੁਣਵਾਈ ਕਰਦਿਆਂ ਦਿੱਲੀ ਦੇ ਮੁਖਰਜੀ ਨਗਰ ‘ਚ 16 ਜੂਨ ਨੂੰ ਸਿੱਖ ਪਿਉ-ਪੁੱਤਰ ਦੀ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ‘ਤੇ ਇਕ ਹਫ਼ਤੇ 'ਚ ਰਿਪੋਰਟ ਮੰਗੀ ਹੈ। ਜਾਣਕਾਰੀ ਮੁਤਾਬਕ ਇਸ ਮਾਮਲੇ ‘ਤੇ ਹੁਣ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।
ਇਹ ਵੀ ਪੜ੍ਹੋ:ਦਿੱਲੀ ਸਿੱਖ ਕੁੱਟਮਾਰ ਮਾਮਲਾ: ਐੱਸਜੀਪੀਸੀ ਨੇ ਲਿਆ ਸਖ਼ਤ ਨੋਟਿਸ, ਕੀਤੀ ਇਨਸਾਫ਼ ਦੀ ਮੰਗ
ਜ਼ਿਕਰਯੋਗ ਹੈ ਕਿ 16 ਜੂਨ ਨੂੰ ਪੁਲਿਸ ਨੇ ਆਟੋ ਡਰਾਈਵਰ ਸਰਬਜੀਤ ਤੇ ਨਾਬਾਲਗ਼ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਤੇ ਸਰਬਜੀਤ ਨੇ ਵੀ ਆਪਣੀ ਕਿਰਪਾਨ ਨਾਲ ਪੁਲਿਸ ਵਾਲਿਆਂ ਨੂੰ ਭਜਾਇਆ ਸੀ। ਮਾਮਲੇ ਦੇ ਭੱਖਣ ਤੋਂ ਬਾਅਦ ਕੁੱਟਮਾਰ ਕਰਨ ਵਾਲੇ 3 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਤੇ ਦੋਹਾਂ ਧਿਰਾਂ ਤੇ ਕਰਾਸ ਪਰਚੇ ਦਰਜ ਹੋਏ ਸਨ।