ਨਵੀਂ ਦਿੱਲੀ: ਰਾਜਧਾਨੀ ਦੇ ਦਵਾਰਕਾ ਸੈਕਟਰ -16 'ਚ ਇਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ 'ਚ ਕਾਰ ਡਰਾਈਵਰ ਦੀ ਜਾਨ ਸਮੇਂ 'ਤੇ ਬਾਹਰ ਆਉਣ ਕਰਕੇ ਬਚ ਗਈ ਹੈ। ਇਸ ਭਿਆਨਕ ਅੱਗ 'ਚ ਕਾਰ ਪੁਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਸਥਿਤੀ ਨੂੰ ਸੰਭਾਲਿਆ।
ਦੱਸਣਯੋਗ ਹੈ ਕਿ ਇਹ ਇੱਕ ਟੈਕਸੀ ਕਾਰ ਸੀ, ਜਿਸ ਵਿਚ ਸੀਐਨਜੀ ਗੈਸ ਦੀ ਵਰਤੋਂ ਕੀਤੀ ਜਾਂਦੀ ਸੀ। ਅੱਗ ਬੁਝਾਉ ਦਸਤਾ ਖ਼ਬਰ ਮਿਲਣ ਦੇ ਕਈ ਘੰਟਿਆਂ ਬਾਅਦ ਮੌਕੇ 'ਤੇ ਪੁੱਜਾ ਅਤੇ ਕਾਰ 'ਚ ਲੱਗੀ ਅੱਗ ਉੱਤੇ ਕਾਬੂ ਪਾਇਆ।