ਨਵੀਂ ਦਿੱਲੀ: ਰਾਊਜ਼ ਐਵੇਨਿਊ ਅਦਾਲਤ ਨੇ ਲਾਲੂ ਯਾਦਵ ਦੀ ਧੀ ਮੀਸਾ ਭਾਰਤੀ ਤੇ ਉਨ੍ਹਾਂ ਦੇ ਪਤੀ ਸ਼ੈਲੇਸ਼ ਕੁਮਾਰ ਵਿਰੁੱਧ 8000 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਵੱਲੋਂ ਦਰਜ ਕੀਤੀ ਪੂਰਕ ਚਾਰਜਸ਼ੀਟ 'ਤੇ ਨੋਟਿਸ ਲੈ ਲਿਆ ਹੈ। ਸਪੈਸ਼ਲ ਜੱਜ ਅਜੈ ਕੁਮਾਰ ਕੁਹਾਰ ਨੇ ਮੀਸਾ ਭਾਰਤੀ ਸਣੇ ਸਾਰੇ ਦੋਸ਼ੀਆਂ ਨੂੰ 23 ਨਵੰਬਰ ਤੱਕ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਇਸ ਕੇਸ ਵਿੱਚ 35 ਦੋਸ਼ੀ
ਪਿਛਲੇ 31 ਅਗਸਤ ਨੂੰ ਅਦਾਲਤ ਨੇ ਈਡੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਸਾਰੇ ਦੋਸ਼ੀਆਂ ਦੀ ਸੰਖੇਪ ਜਾਣਕਾਰੀ ਜਾਣਕਾਰੀ ਅਦਾਲਤ ਨੂੰ ਸੌਂਪੇ। ਪਿਛਲੀ 10 ਜੁਲਾਈ ਨੂੰ ਈਡੀ ਨੇ ਮੀਸਾ ਭਾਰਤੀ ਅਤੇ ਉਨ੍ਹਾਂ ਦੇ ਪਤੀ ਸ਼ੈਲੇਸ਼ ਕੁਮਾਰ ਵਿਰੁੱਧ ਚਾਰਜਸ਼ੀਟ ਦਰਜ ਕੀਤੀ ਸੀ। ਈਡੀ ਨੇ 35 ਨਵੇਂ ਦੋਸ਼ੀਆਂ ਖ਼ਿਲਾਫ਼ ਚਾਰਜਸ਼ੀਟ ਦਰਜ ਕੀਤੀ ਸੀ। 35 ਮੁਲਜ਼ਮਾਂ ਵਿੱਚੋਂ 15 ਵਿਅਕਤੀ ਤੇ 20 ਕੰਪਨੀਆਂ ’ਤੇ ਦੋਸ਼ ਲਾਇਆ ਗਿਆ ਹੈ। 15 ਮੁਲਜ਼ਮਾਂ ਵਿੱਚੋਂ 8 ਚਾਰਟਰਡ ਅਕਾਉਂਟੈਂਟ ਹਨ।
5 ਮਾਰਚ 2018 ਨੂੰ ਅਦਾਲਤ ਨੇ ਮੀਸਾ ਭਾਰਤੀ ਅਤੇ ਉਨ੍ਹਾਂ ਦੇ ਪਤੀ ਸ਼ੈਲੇਸ਼ ਨੂੰ ਦੋ-ਦੋ ਲੱਖ ਰੁਪਏ ਦੇ ਜ਼ੁਰਮਾਨੇ ‘ਤੇ ਜ਼ਮਾਨਤ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਇਸੇ ਮਾਮਲੇ ਵਿੱਚ 25 ਜਨਵਰੀ 2018 ਨੂੰ ਪਟਿਆਲਾ ਹਾਊਸ ਕੋਰਟ ਨੇ ਮੁਲਜ਼ਮ ਸੁਰੇਂਦਰ ਜੈਨ ਅਤੇ ਵਿਰੇਂਦਰ ਜੈਨ ਨੂੰ ਜ਼ਮਾਨਤ ਦੇ ਦਿੱਤੀ ਸੀ। ਜੈਨ ਭਰਾਵਾਂ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਲਾਲੂ ਯਾਦਵ ਦੀ ਧੀ ਮੀਸਾ ਭਾਰਤੀ ਅਤੇ ਉਨ੍ਹਾਂ ਦੇ ਪਤੀ ਸ਼ੈਲੇਸ਼ ਕੁਮਾਰ ਦੀ ਬੰਦ ਪਈ ਕੰਪਨੀ ਮੀਸ਼ੈਲ ਪੈਕਰਜ਼ ਦੇ 10 ਰੁਪਏ ਰੇਟ ਦੇ 1 ਲੱਖ 20 ਹਜ਼ਾਰ ਸ਼ੇਅਰ 90 ਰੁਪਏ ਪ੍ਰੀਮੀਅਮ ਖ਼ਰੀਦਣ ਦਾ ਦੋਸ਼ ਲਾਇਆ ਹੈ।