ETV Bharat / bharat

ਫਿਟ ਇੰਡੀਆ ਮੁਹਿੰਮ: ਪ੍ਰਧਾਨ ਮੰਤਰੀ ਮੋਦੀ ਨੇ ਉਮਰ ਅਧਾਰਤ ਤੰਦਰੁਸਤੀ ਪ੍ਰੋਟੋਕੋਲ ਕੀਤਾ ਲਾਂਚ - Fitness protocol launch

ਪੀਐਮ ਮੋਦੀ ਨੇ ਫਿਟ ਇੰਡੀਆ ਡਾਇਲਾਗ ਦੌਰਾਨ ਉਮਰ ਅਧਾਰਤ ਪ੍ਰੋਟੋਕੋਲ ਲਾਂਚ ਕੀਤਾ ਹੈ। ਇਹ ਪ੍ਰੋਟੋਕੋਲ ਫਿਟ ਇੰਡੀਆ ਮੁਹਿੰਮ ਦੇ ਤਹਿਤ ਲਾਂਚ ਕੀਤਾ ਗਿਆ ਹੈ।

modi-launches-fit-india-age-appropriate-fitness-protocols
ਪ੍ਰਧਾਨ ਮੰਤਰੀ ਮੋਦੀ ਨੇ ਉਮਰ ਅਧਾਰਤ ਤੰਦਰੁਸਤੀ ਪ੍ਰੋਟੋਕੋਲ ਕੀਤਾ ਲਾਂਚ
author img

By

Published : Sep 24, 2020, 4:58 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਟ ਇੰਡੀਆ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਫਿੱਟਨੇਸ ਜਗਤ ਦੀਆਂ ਮਸ਼ਹੂਰ ਹਸਤੀਆਂ ਨਾਲ ਗੱਲਬਾਤ ਕੀਤੀ ਤਾਂ ਜੋ ਦੇਸ਼ ਦੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ।

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਅਦਾਕਾਰ ਅਤੇ 'ਆਇਰਨ ਮੈਨ' ਮਿਲਿੰਦ ਸੋਮਨ ਨਾਲ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਆਪਣੀ 81 ਸਾਲਾ ਮਾਂ ਨੂੰ ਤੰਦਰੁਸਤੀ ਦੀ ਇੱਕ ਉਦਾਹਰਣ ਦੱਸਿਆ। ਮਿਲਿੰਦ ਸੋਮਨ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ 60 ਸਾਲ ਦੀ ਉਮਰ ਤੋਂ ਟਰੈਕਿੰਗ ਸ਼ੁਰੂ ਕੀਤੀ ਸੀ। ਮਿਲਿੰਦ ਸੋਮਨ ਨੇ ਕਿਹਾ ਕਿ ਉਹ ਤੰਦਰੁਸਤ ਰਹਿਣ ਲਈ ਜਿੰਮ ਵਿੱਚ ਜਾਣ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਅੱਠ ਬਾਈ ਦੱਸ ਫੁੱਟ ਦੀ ਥਾਂ ਵਿੱਚ ਵੀ ਫਿੱਟ ਰਹਿ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਮਿਲਿੰਦ ਸੋਮਨ ਨੇ ਦੱਸਿਆ, ‘ਮੇਰੀ ਕੋਈ ਰੁਟੀਨ ਨਹੀਂ ਹੈ। ਮੈਂ ਕਸਰਤ ਕਰਨਾ ਪਸੰਦ ਕਰਦਾ ਹਾਂ, ਮੈਨੂੰ ਦਿਨ ਵਿੱਚ ਜੋ ਸਮਾਂ ਮਿਲਦਾ ਹੈ, ਭਾਵੇਂ ਇਹ ਤਿੰਨ ਮਿੰਟ ਦਾ ਹੋਵੇ ਜਾਂ ਤਿੰਨ ਘੰਟੇ ਦਾ ਮੈਂ ਗਤੀਵਿਧੀਆਂ ਕਰਦਾ ਰਹਿੰਦਾ ਹਾਂ। ਮੈਂ ਕਦੇ ਵੀ ਜਿੰਮ ਨਹੀਂ ਜਾਂਦਾ। ਮੈਂ ਕਦੇ ਵੀ ਮਸ਼ੀਨਾਂ ਦੀ ਵਰਤੋਂ ਨਹੀਂ ਕਰਦਾ। ਜੇ ਤੁਸੀਂ ਸਾਧਾਰਣ ਤੌਰ 'ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ, ਸਿਹਤਮੰਦ ਰਹਿਣ ਲਈ, ਤਾਂ ਘਰ ਵਿੱਚ ਅਸਾਨ ਚੀਜ਼ਾਂ ਨੂੰ ਲੈ ਕੇ ਵੀ ਤੰਦਰੁਸਤ ਅਤੇ ਸਿਹਤਮੰਦ ਰਹਿ ਸਕਦਾ ਹਾਂ। ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਮੈਂ ਅੱਠ ਬਾਈ ਦੱਸ ਫੁੱਟ ਦੀ ਥਾਂ 'ਤੇ ਵੀ ਫਿੱਟ ਰਹਿ ਸਕਦਾ ਹਾਂ।

Fitness protocol launch
ਫਿਟਨੇਸ ਪ੍ਰੋਟੋਕੋਲ ਲਾਂਚ

ਮਿਲਿੰਦ ਸੋਮਨ ਨੇ ਕਿਹਾ, “ਮੈਂ 2012 ਵਿੱਚ ਦਿੱਲੀ ਤੋਂ ਮੁੰਬਈ ਦੌੜਿਆ ਸੀ। ਮੇਰੀ ਮਾਂ 81 ਸਾਲਾਂ ਦੀ ਹੈ, ਉਹ ਅੱਜ ਜੋ ਕਰ ਸਕਦੀ ਹੈ, ਮੈਂ ਉਨ੍ਹਾਂ ਦੀ ਉਮਰ ਵਿੱਚ ਅਜਿਹਾ ਬਣਨਾ ਚਾਹੁੰਦਾ ਹਾਂ। ਮਾਂ ਮੇਰੀ ਮਿਸਾਲ ਹੈ। ਮਿਲਿੰਦ ਸੋਮਨ ਨੇ ਕਿਹਾ ਕਿ ਸਾਡੇ ਦਾਦਾ ਲੋਕ 40-40 ਕਿਲੋਮੀਟਰ ਤੁਰਦੇ ਸਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਮਹਿਲਾਵਾਂ ਪਾਣੀ ਲੈਣ ਲਈ 40-40 ਕਿਲੋਮੀਟਰ ਤੁਰਦੀਆਂ ਹਨ। ਮਿਲਿੰਦ ਸੋਮਨ ਨੇ ਕਿਹਾ ਕਿ ਮੈਂ ਮੈਰਾਥਨ ਦੌੜ ਸਕਦਾ ਹਾਂ। ਮੈਂ ਇਸ ਲਈ ਤਿਆਰੀ ਕਰ ਸਕਦਾ ਹਾਂ। ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿੰਨ੍ਹਾਂ ਫਿਟ ਰਹਿਣਾ ਚਾਹੀਦਾ। ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜ਼ਿੰਦਗੀ 40 ਸਾਲ ਦੀ ਉਮਰ ਵਿੱਚ ਖਤਮ ਨਹੀਂ ਹੁੰਦੀ, ਇਹ ਇੱਥੋਂ ਸ਼ੁਰੂ ਹੁੰਦੀ ਹੈ।

ਵੀਡੀਓ ਕਾਨਫਰੰਸਿੰਗ ਪ੍ਰੋਗਰਾਮ ਵਿੱਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ, ਮਾਡਲ ਮਿਲਿੰਦ ਸੋਮੰਦ, ਖੁਰਾਕ ਮਾਹਰ ਰੁਤੁਜਾ ਦਿਵੇਕਰ, ਪੈਰਾਲਿੰਪੀਅਨ ਸੋਨ ਤਮਗਾ ਜੇਤੂ ਦੇਵੇਂਦਰ ਝਾਝਰੀਆ, ਜੰਮੂ-ਕਸ਼ਮੀਰ ਦੀ ਇੱਕ ਮਹਿਲਾ ਫੁੱਟਬਾਲ ਖਿਡਾਰੀ ਅਫਸ਼ਾਨ ਆਸ਼ਿਕ, ਜੋ ਹੁਣ ਫੁੱਟਬਾਲ ਵਿੱਚ ਹੋਰ ਕੁੜੀਆਂ ਦੀ ਕੋਚਿੰਗ ਦਿੰਦੀ ਹੈ। ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਵੀ ਸ਼ਾਮਲ ਹੋਏ।

ਫਿਟ ਇੰਡੀਆ ਮੁੰਹਿਮ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ, ਪ੍ਰਧਾਨ ਮੰਤਰੀ ਮੋਦੀ ਨੇ ਆਨਲਾਈਨ ਫਿਟ ਇੰਡੀਆ ਡਾਇਲਾਗ ਵਿੱਚ ਤੰਦਰੁਸਤੀ ਤੋਂ ਪ੍ਰਭਾਵਤ ਅਤੇ ਉਤਸ਼ਾਹੀਆਂ ਨਾਲ ਗੱਲਬਾਤ ਕੀਤੀ। ਖੇਡ ਮੰਤਰੀ ਕਿਰਨ ਰਿਜੀਜੂ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ।

ਫਿਟ ਇੰਡੀਆ ਮੁੰਹਿਮ ਦੀ ਸ਼ੁਰੂਆਤ 29 ਅਗਸਤ 2019 ਨੂੰ ਕੀਤੀ ਗਈ ਸੀ। ਇਹ ਪ੍ਰਧਾਨ ਮੰਤਰੀ ਦੀ ਆਪਣੀ ਪਹਿਲ ਸੀ। ਫਿਟ ਇੰਡੀਆ ਮੁੰਹਿਮ ਦੀ ਵਰ੍ਹੇਗੰਢ ਸਤੰਬਰ ਵਿੱਚ ਕੋਰੋਨਾ ਕਾਰਨ ਆਯੋਜਿਤ ਕੀਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.