ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਭਾਰਤ ਦੇ ਰਣਨੀਤੀਕ ਸੰਬੰਧਾਂ ਨੂੰ ਮਜਬੂਤ ਕਰਨ ਲਈ ਤੇ ਆਲਾਮੀ ਚੁਣੋਤੀਆਂ ਨੂੰ ਹੱਲ ਕਰਨ ਲਈ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਨੇ ਹਮੇਸ਼ਾ ਭਾਰਤ ਦਾ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਚੁਣੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਡੈਮੋਕ੍ਰੇਟਿਕ ਪਾਰਟੀ ਨਾਲ ਸੰਬੰਧਿਤ ਹੈ ਤੇ ਟਰੰਪ ਦੀ ਰਿਪਬਲਿਕਨ ਪਾਰਟੀ ਸੀ। ਸ੍ਰੀਵਾਸਤਵ ਦਾ ਕਹਿਣਾ ਹੈ ਕਿਨਵ ਨਿਰਵਾਚਿਤ ਰਾਸ਼ਟਰਪਤੀ ਬਾਇਡਨ ਦੇ ਸੰਪਰਕ 'ਚ ਹੈ।
ਭਾਰਤੀ ਅਮਰੀਕੀ ਸੰਬੰਧ
ਸ੍ਰੀਵਾਸਤਵ ਨੇ ਭਾਰਤੀ ਅਮਰੀਕੀ ਸੰਬੰਧਾਂ ਬਾਰੇ ਪ੍ਰੈਸ ਕਾਨਫਰੰਸ ਬਾਰੇ ਗੱਲ ਕਰਦੇ ਕਿਹਾ ਕਿ ਉਹ ਭਾਰਤੀ ਅਮਰੀਕਾ ਦੇ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ," ਪੀਐਮ ਮੋਦੀ ਦੀ ਨਵੇਂ ਚੁਣੇ ਰਾਸ਼ਟਰਪਤੀ ਨਾਲ ਗੱਲਬਤਾ ਤੋਂ ਬਾਅਦ ਉਨ੍ਹਾਂ ਵੱਲੋਂ ਜਾਰੀ ਪ੍ਰੈਸ ਬਿਆਨ ਜ਼ਰੂਰ ਦੇਖਿਆ ਹੋਵੇਗਾ, ਜਿਸ 'ਚ ਭਾਰਤੀ ਅਮਰੀਕੀ ਰਿਸ਼ਤਿਆਂ ਨੂੰ ਹੋਰ ਸਜਬੂਤ ਕਰਨ ਲਈ ਉਹ ਇੱਕਠੇ ਕੰਮ ਕਰਨ ਲਈ ਉਤਸ਼ਾਹਿਤ ਹਨ।"
ਪੀਐਮ ਮੋਦੀ ਨੇ ਦਿੱਤੀ ਸੀ ਵਧਾਈ
ਜ਼ਿਕਰਯੋਗ ਹੈ ਕਿ ਭਾਰਤੀ ਪੀਐਮ ਨੇ ਬਾਇਡਨ ਤੇ ਹੈਰਿਸ ਦੀ ਜਿੱਤ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ ਤੇ ਭਾਰਤੀ ਅਮਰੀਕੀ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਨ ਲਈ ਫੋਨ 'ਤੇ ਗੱਲ਼ਬਾਤ ਵੀ ਕੀਤੀ ਸੀ। ਪੀਐਮ ਦੇ ਟਰੰਪ ਨਾਲ ਸੰਬੰਧ ਵੀ ਬੇਹਸ ਗਹਿਰੇ ਸੀ। ਅਮਰੀਕਾ 'ਚ ਹਾਉਡੀ ਮੋਦੀ ਇਸ ਦੀ ਇੱਕ ਉਦਾਹਰਨ ਹੈ।