ਨਵੀਂ ਦਿੱਲੀ: ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੇ ਕਿਹਾ ਹੈ ਕਿ ਜੇਕਰ ਭਾਰਤ ਨੇ ਆਸਟ੍ਰੇਲੀਆ ਨੂੰ ਆਪਣੇ ਘਰ ਵਿੱਚ ਹੀ ਹਰਾਉਣਾ ਹੈ ਤਾਂ ਉਸ ਨੂੰ ਆਪਣੇ ਪੂਰੇ ਫੌਮ ਵਿੱਚ ਬਣੇ ਰਹਿਣਾ ਪਵੇਗਾ। ਭਾਰਤ ਇਸ ਸਾਲ ਦੇ ਅੰਤ ਵਿੱਚ ਆਸਟ੍ਰੇਲੀਆ ਦਾ ਦੌਰਾ ਕਰਨ ਜਾ ਰਿਹਾ ਹੈ। ਜਿੱਥੇ ਉਹ ਚਾਰ ਟੈਸਟ ਮੈਚਾਂ ਵਾਲੀ ਬਾਰਡਰ-ਗਾਵਸਕਰ ਟਰਾਫੀ ਖੇਡੇਗੀ।
ਭਾਰਤ ਨੇ 2018-19 ਵਿੱਚ ਵਿਰਾਟ ਕੋਹਲੀ ਦੀ ਕਪਤਾਨੀ 'ਚ ਆਸਟ੍ਰੇਲੀਆ ਨੂੰ ਘਰ ਵਿੱਚ ਹਰਾ ਕੇ ਇਤਿਹਾਸ ਰਚਿਆ ਤੇ ਅਜਿਹਾ ਕਰਨ ਵਾਲੀ ਏਸ਼ੀਆ ਦੀ ਪਹਿਲੀ ਟੀਮ ਬਣ ਗਈ ਸੀ। ਹਾਲਾਂਕਿ, ਇਸ ਲੜੀ ਵਿੱਚ ਆਸਟ੍ਰੇਲੀਆ ਦੇ ਦੋ ਵੱਡੇ ਨਾਂਅ ਨਹੀਂ ਸਨ, ਸਟੀਵ ਸਮਿਥ ਅਤੇ ਡੇਵਿਡ ਵਾਰਨਰ, ਕਿਉਂਕਿ ਬਾਲ ਟੈਂਪਰਿੰਗ ਕਾਰਨ ਉਨ੍ਹਾਂ 'ਤੇ ਇੱਕ ਸਾਲ ਲਈ ਪਾਬੰਦੀ ਲਗਾਈ ਗਈ ਸੀ।
ਹਸੀ ਨੇ ਕਿਹਾ ਕਿ ਸਮਿਥ ਅਤੇ ਵਾਰਨਰ ਦਾ ਟੀਮ ਵਿੱਚ ਵਾਪਸੀ ਕਰਨਾ ਵੱਡੀ ਗੱਲ ਹੈ। ਪਰ ਦੋ ਸਾਲ ਪਹਿਲਾਂ ਖੇਡੇ ਗਏ ਖਿਡਾਰੀ ਸ਼ਾਇਦ ਤਿਆਰ ਨਹੀਂ। ਉਨ੍ਹਾਂ ਕੋਲ ਹੁਣ ਟੈਸਟ ਮੈਚਾਂ ਦਾ ਬਹੁਤ ਤਜ਼ਰਬਾ ਹੈ। ਭਾਰਤ ਆਸਟ੍ਰੇਲੀਆ ਨੂੰ ਇੱਕ ਸਖ਼ਤ ਚੁਣੌਤੀ ਲਈ ਤਿਆਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਆਸਟ੍ਰੇਲੀਆ ਦਾ ਪੈਟ ਕਮਿੰਸ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਜੇਮਸ ਪੈਟੀਨਸਨ ਅਤੇ ਨਾਥਨ ਲਿਯੋਨ ਦੇ ਰੂਪ ਵਿੱਚ ਵਿਸ਼ਵ ਪੱਧਰੀ ਗੇਂਦਬਾਜ਼ੀ ਹਮਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੀਮ ਬਹੁਤ ਮਜਬੂਤ ਹੈ। ਉਹ ਸ਼ਾਨਦਾਰ ਟੈਸਟ ਮੈਚ ਖੇਡ ਰਹੇ ਹਨ। ਭਾਰਤ ਇੱਕ ਵਿਸ਼ਵ ਪੱਧਰੀ ਟੈਸਟ ਟੀਮ ਹੈ, ਪਰ ਉਨ੍ਹਾਂ ਨੂੰ ਆਸਟ੍ਰੇਲੀਆ ਨੂੰ ਹਰਾਉਣ ਲਈ ਆਪਣੀ ਸਰਬੋਤਮ ਖੇਡ ਖੇਡਣੀ ਹੈ।
ਹਸੀ ਨੂੰ ਇਹ ਵੀ ਲੱਗਦਾ ਹੈ ਕਿ ਰੋਹਿਤ ਸ਼ਰਮਾ ਟੈਸਟ ਸੀਰੀਜ਼ 'ਚ ਸਫਲ ਰਹੇਗਾ। ਖੱਬੇ ਹੱਥ ਦੇ ਸਾਬਕਾ ਬੱਲੇਬਾਜ਼ ਨੇ ਕਿਹਾ,“ਇਹ ਵਿਸ਼ਵ ਦੇ ਕਿਸੇ ਵੀ ਬੱਲੇਬਾਜ਼ ਦਾ ਟੈਸਟ ਹੋ ਸਕਦਾ ਹੈ, ਪਰ ਮੈਨੂੰ ਲਗਦਾ ਹੈ ਕਿ ਰੋਹਿਤ ਵਨਡੇ ਮੈਚਾਂ ਵਿੱਚ ਚੋਟੀ ਦੇ ਪੱਧਰ ’ਤੇ ਬੱਲੇਬਾਜ਼ ਹੈ ਅਤੇ ਹੁਣ ਉਹ ਟੈਸਟਾਂ ਵਿੱਚ ਵੀ ਸਫਲ ਰਿਹਾ ਹੈ, ਇਸ ਨਾਲ ਉਸ ਨੂੰ ਵਿਸ਼ਵਾਸ ਮਿਲੇਗਾ, ਕਿ ਉਹ ਉੱਥੇ ਜਾ ਕੇ ਚੰਗਾ ਕਰ ਸਕਦੇ ਹਨ।