ਨਵੀਂ ਦਿੱਲੀ : ਮਸ਼ਹੂਰ ਰਾਜਨੇਤਾ ਜਸਵੰਤ ਸਿੰਘ ਨੂੰ ਸਾਲ 2001 ਵਿੱਚ ਮੌਜੂਦਾ ਰਾਸ਼ਟਰਪਤੀ ਡਾ.ਏਪੀਜੇ ਅਬਦੁੱਲ ਕਲਾਮ ਨੇ ਸਰਬੋਤਮ ਸਾਂਸਦ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ।
ਰਾਜਨੀਤੀ 'ਚ ਆਉਣ ਤੋਂ ਪਹਿਲਾਂ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਦੇਣ ਵਾਲੇ ਜਸਵੰਤ ਸਿੰਘ ਨੂੰ ਉਨ੍ਹਾਂ ਦੀ ਗੱਲ ਨਿਡਰ ਅੰਦਾਜ਼ 'ਚ ਪੇਸ਼ ਕਰਨ ਲਈ ਜਾਣਿਆ ਜਾਂਦਾ ਸੀ।
ਸਨਮਾਨ ਹਾਸਲ ਕਰਨ ਤੋਂ ਬਾਅਦ ਸਾਲ 2001 ਵਿੱਚ ਸੰਸਦ ਦੇ ਸੈਂਟ੍ਰਲ ਹਾਲ ਵਿਖੇ ਇੱਕ ਸਮਾਗਮ ਵਿੱਚ ਉਨ੍ਹਾਂ ਨੇ ਇੱਕ ਯਾਦਗਾਰ ਭਾਸ਼ਣ ਦਿੱਤਾ ਸੀ।
ਜਸਵੰਤ ਸਿੰਘ ਦਾ ਭਾਸ਼ਣ
ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਸੰਸਦ ਵਿੱਚ ਬੈਠੇ ਆਪਣੇ ਸੀਨੀਅਰ ਮਨਮੋਹਨ ਸਿੰਘ, ਲਾਲ ਕ੍ਰਿਸ਼ਨ ਅਡਵਾਨੀ ਅਤੇ ਅਰਜੁਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦੇ ਮੁਕਾਬਲੇ ਅਸੀਂ ਕਿਤੇ ਵੀ ਫਿੱਟ ਨਹੀਂ ਬੈਠਦੇ। ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਸਦ ਸਭਾ 'ਚ ਕਈ ਵਾਰ ਬੈਠਣ ਦਾ ਮੌਕਾ ਮਿਲਾ ਹੈ। ਉਨ੍ਹਾਂ ਨੂੰ ਇਥੋਂ ਸੁਤੰਤਰ ਭਾਰਤ ਦੇ ਸਿਆਸੀ ਤੋਹਰਿਕ ਦੀ ਗੂੰਜ ਸੁਣਦੀ ਹੈ। ਜੇ ਅਸੀਂ ਉਸ ਗੂੰਜ ਨੂੰ ਮੁੜ ਸੁਨਣਾ ਸ਼ੁਰੂ ਕਰੀਏ ਤਾਂ ਅਸੀਂ ਇਸ ਵੱਡੇ ਹਾਲ ਦੀ ਮਹੱਤਤਾ ਸਮਝ ਸਕਾਂਗੇ। ਆਖ਼ਿਰ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਬੇਹਦ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਸੰਸਦ ਵਿੱਚ ਬੈਠਣ ਦਾ ਮੌਕਾ ਮਿਲਿਆ। ਮੈਂ ਇਸ ਮਹਾਨ ਪਰੰਪਰਾ ਵਿੱਚ ਆਪਣਾ ਯੋਗਦਾਨ ਪਾ ਸਕਿਆ।