ਮਹਾਰਾਸ਼ਟਰ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ 21 ਦਿਨਾਂ ਦਾ ਤਾਲਾਬੰਦ ਜਾਰੀ ਹੈ। ਅਜਿਹੀ ਸਥਿਤੀ ਵਿੱਚ ਜਿਨ੍ਹਾਂ ਲੋਕਾਂ ਦੇ ਵਿਆਹ ਦੀ ਤਰੀਕ ਆ ਰਹੀ ਹੈ, ਉਹ ਜਾਂ ਤਾਂ ਦੋ ਬਰਾਤੀਆਂ ਨਾਲ ਪਹੁੰਚ ਰਹੇ ਹਨ ਜਾਂ ਆਨਲਾਈਨ ਵਿਆਹ ਕਰਵਾ ਰਹੇ ਹਨ। ਹਾਲ ਇਹ ਹਨ ਕਿ ਤਾਲਾਬੰਦੀ ਕਾਰਨ ਮੈਰਿਜ ਹਾਲ ਵੀ ਬੰਦ ਹਨ। ਅਜਿਹਾ ਹੀ ਨਜ਼ਾਰਾ ਔਰੰਗਾਬਾਦ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਮੁਹੰਮਦ ਮਿਨਹਾਜੁਦ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਕਾਲ ਦੇ ਜ਼ਰੀਏ ਬੀਡ ਵਿੱਚ ਰਹਿਣ ਵਾਲੀ ਇੱਕ ਲਾੜੀ ਨਾਲ ਨਿਕਾਹ ਕੀਤਾ।
-
#WATCH Maharashtra: 'Nikah' of a couple was performed through video call in Aurangabad yesterday amid lockdown due to #Coronavirus pandemic. pic.twitter.com/jHGTOblrAt
— ANI (@ANI) April 4, 2020 " class="align-text-top noRightClick twitterSection" data="
">#WATCH Maharashtra: 'Nikah' of a couple was performed through video call in Aurangabad yesterday amid lockdown due to #Coronavirus pandemic. pic.twitter.com/jHGTOblrAt
— ANI (@ANI) April 4, 2020#WATCH Maharashtra: 'Nikah' of a couple was performed through video call in Aurangabad yesterday amid lockdown due to #Coronavirus pandemic. pic.twitter.com/jHGTOblrAt
— ANI (@ANI) April 4, 2020
ਲਾੜੇ ਦੇ ਪਿਤਾ ਮੁਹੰਮਦ ਗਯਾਜ ਨੇ ਦੱਸਿਆ ਕਿ ਦੋਵਾਂ ਦਾ ਰਿਸ਼ਤਾ 6 ਮਹੀਨੇ ਪਹਿਲਾਂ ਹੋਇਆ ਸੀ। ਉਸ ਸਮੇਂ ਕੋਰੋਨਾ ਵਾਇਰਸ ਦਾ ਡਰ ਨਹੀਂ ਸੀ। ਪਰ ਅੱਜ ਹਾਲਾਤ ਵੇਖਦੇ ਹੋਏ, ਸਾਰੇ ਬਜ਼ੁਰਗ ਘਰ ਵਿੱਚ ਇਕੱਠੇ ਹੋਏ ਅਤੇ ਦੋਹਾਂ ਦੀ ਫੋਨ ਉੱਤੇ ਵੀਡੀਓ ਕਾਲ ਰਾਹੀਂ ਨਿਕਾਹ ਕਰਵਾ ਦਿੱਤਾ ਗਿਆ।
ਕਾਜੀ ਮੁਫਤੀ ਅਨੀਸ ਉਰ ਰਹਿਮਾਨ ਨੇ ਦੋਹਾਂ ਦਾ ਨਿਕਾਹ ਕਰਵਾਇਆ। ਉਨ੍ਹਾਂ ਕਿਹਾ ਕਿ ਦੋਵੇਂ ਪਰਿਵਾਰ ਬਹੁਤ ਖੁਸ਼ ਹਨ, ਕਿਉਂਕਿ ਨਿਕਾਹ ਬਹੁਤ ਘੱਟ ਖ਼ਰਚੇ ’ਤੇ ਸੰਪਨ ਹੋ ਗਿਆ ਅਤੇ ਸਮਾਗਮ ਕਾਫ਼ੀ ਸਧਾਰਨ ਰੱਖਿਆ ਗਿਆ।
ਇਹ ਵੀ ਪੜ੍ਹੋ:'ਮਜਨੂੰ ਕਾ ਟੀਲਾ ਗੁਰਦੁਆਰਾ 'ਚ ਫਸੇ ਹੋਰ ਪ੍ਰਵਾਸੀ ਕਰ ਰਹੇ ਪੰਜਾਬ ਸਰਕਾਰ ਤੋਂ ਮਦਦ ਦੀ ਉਡੀਕ'