ETV Bharat / bharat

ਵਿਜੇ ਮਾਲਿਆ ਨੂੰ ਕਿਸੇ ਵੀ ਵੇਲੇ ਲਿਆਂਦਾ ਜਾ ਸਕਦੈ ਭਾਰਤ

author img

By

Published : Jun 3, 2020, 11:45 PM IST

ਜਾਂਚ ਏਜੰਸੀਆਂ ਦੇ ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਮਾਲਿਆ ਦਾ ਜਹਾਜ਼ ਬੁੱਧਵਾਰ ਰਾਤ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਰ ਸਕਦਾ ਹੈ। ਮਾਲਿਆ ਦੇ ਨਾਲ ਕੇਂਦਰੀ ਜਾਂਚ ਬਿਊਰੋ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਵੀ ਆਉਣਗੇ।

Mallya to be flown, lodged in Mumbai on extradition
ਵਿਜੇ ਮਾਲਿਆ ਨੂੰ ਕਿਸੇ ਵੀ ਵੇਲੇ ਲਿਆਂਦਾ ਜਾ ਸਕਦੈ ਭਾਰਤ

ਨਵੀਂ ਦਿੱਲੀ: ਭਗੋੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਕਿਸੇ ਵੀ ਵੇਲੇ ਭਾਰਤ ਪਹੁੰਚ ਸਕਦਾ ਹੈ। ਜਾਂਚ ਏਜੰਸੀਆਂ ਦੇ ਸੂਤਰਾਂ ਨੇ ਸੰਕੇਤ ਦਿੱਤੇ ਹਨ ਕਿ ਮਾਲਿਆ ਦਾ ਜਹਾਜ਼ ਬੁੱਧਵਾਰ ਰਾਤ ਨੂੰ ਮੁੰਬਈ ਹਵਾਈ ਅੱਡੇ 'ਤੇ ਉਤਰ ਸਕਦਾ ਹੈ।

ਮੁੰਬਈ 'ਚ ਉਸ ਦੇ ਵਿਰੁੱਧ ਮੁਕੱਦਮਾ ਦਰਜ ਹੈ, ਇਸ ਲਈ ਉਸ ਨੂੰ ਮੁੰਬਈ ਹੀ ਲਿਆਇਆ ਜਾਵੇਗਾ। ਮਾਲਿਆ ਦੇ ਨਾਲ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀ ਵੀ ਆਉਣਗੇ। ਮੁੰਬਈ ਏਅਰਪੋਰਟ 'ਤੇ ਇੱਕ ਮੈਡੀਕਲ ਟੀਮ ਉਸ ਦੀ ਸਿਹਤ ਜਾਂਚ ਕਰੇਗੀ।

ਜੇ ਮਾਲਿਆ ਰਾਤ ਨੂੰ ਮੁੰਬਈ ਪਹੁੰਚ ਜਾਂਦਾ ਹੈ, ਤਾਂ ਉਸ ਨੂੰ ਸ਼ਹਿਰ ਦੇ ਸੀਬੀਆਈ ਦਫ਼ਤਰ ਵਿਖੇ ਕੁਝ ਸਮਾਂ ਬਿਤਾਉਣਾ ਪਏਗਾ। ਬਾਅਦ ਵਿੱਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਦਰਅਸਲ ਯੂਕੇ ਕੋਰਟ ਨੇ 14 ਮਈ ਨੂੰ ਮਾਲਿਆ ਦੇ ਭਾਰਤ ਹਵਾਲਗੀ 'ਤੇ ਆਖਿਰੀ ਮੁਹਰ ਲਗਾਈ ਸੀ। ਨਿਯਮ ਮੁਤਾਬਕ, ਭਾਰਤ ਸਰਕਾਰ ਨੂੰ ਮਾਲਿਆ ਨੂੰ ਉਸ ਤਾਰੀਖ ਤੋਂ 28 ਦਿਨ ਦੇ ਅੰਦਰ ਬ੍ਰਿਟੇਨ ਤੋਂ ਲੈ ਜਾਣਾ ਹੈ। ਅਜਿਹੇ 'ਚ 20 ਦਿਨ ਗੁਜ਼ਰ ਚੁੱਕੇ ਹਨ। ਉੱਥੇ ਦੂਜੇ ਪਾਸੇ, ਹਵਾਲਗੀ ਦੀ ਸਾਰੀ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ। ਅਜਿਹੇ 'ਚ ਮਾਲਿਆ ਨੂੰ ਕਦੇ ਵੀ ਭਾਰਤ ਲਿਆਇਆ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.