ਹੈਦਰਾਬਾਦ: ਆਂਧਰਾ ਪ੍ਰਦੇਸ ਦੇ ਵਿਸ਼ਾਖਾਪਟਨਮ ਵਿੱਚ ਜ਼ਹਿਰਲੀ ਗੈਸ ਲੀਕ ਹੋਣ ਨਾਲ 9 ਲੋਕਾਂ ਦੀ ਮੌਤ ਹੋ ਗਈ ਹੈ। 1000 ਤੋਂ ਜ਼ਿਆਦਾ ਲੋਕ ਬਿਮਾਰ ਹੋ ਗਏ ਹਨ। ਇਸ ਤੋਂ ਪਹਿਲਾ ਵੀ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਗੈਸ ਲੀਕ ਹੋਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਉ ਜਾਣਦੇ ਹਾਂ ਦੇਸ਼ ਵਿੱਚ ਹੋਈਆਂ ਗੈਸ ਲੀਕ ਨਾਲ ਸੰਬੰਧਿਤ ਘਾਟਨਾਵਾਂ ਦੇ ਬਾਰੇ..
06.02.2020: ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਵਿੱਚ ਇੱਕ ਰਸਾਇਣਕ ਕਾਰਖਾਨੇ ਵਿੱਚ ਜ਼ਹਿਰਲੀ ਗੈਸ ਲੀਕ ਹੋਣ ਨਾਲ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ।
12.05.2019: ਮਹਾਰਾਸ਼ਟਰ ਦੇ ਤਾਰਾਪੁਰ ਜ਼ਿਲ੍ਹੇ ਵਿੱਚ ਇੱਕ ਰਸਾਇਣਕ ਇਕਾਈ ਵਿੱਚ ਗੈਸ ਲੀਕ ਹੋਈ ਸੀ, ਇਸ ਘਟਨਾ ਵਿੱਚ ਸੁਪਰਵਾਈਜ਼ਰ ਸਮੇਤ 3 ਕਰਮਚਾਰੀਆਂ ਦੀ ਮੌਤ।
03.12.2018: ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਰਸਾਇਣਕ ਪਲਾਂਟ ਵਿੱਚ ਅਮੋਨੀਆ ਗੈਸ ਲੀਕ ਹੋਈ ਸੀ, ਇਸਦੇ ਬਾਅਦ 14 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ।
12.07.2018: ਆਂਧਰਾ ਪ੍ਰਦੇਸ਼ ਦੇ ਅਨੰਤਪੁਰਮ ਜ਼ਿਲ੍ਹੇ ਵਿੱਚ ਗੈਸ ਲੀਕ ਦੇ ਬਾਅਦ ਇੱਕ ਸਟੀਲ ਇਕਾਈ ਵਿੱਚ 6 ਵਰਕਰਾਂ ਦੀ ਮੌਤ ਹੋਈ।
03.07.2018: ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੇ ਇੱਕ ਕਾਰਖਾਨੇ ਵਿੱਚ ਗੈਸ ਲੀਕ ਦੇ ਬਾਅਦ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 2 ਲੋਕ ਗੰਭੀਰ ਜ਼ਖਮੀ ਹੋ ਗਏ ਸੀ।
06.02.2018: ਇੱਕ ਵੇਅਰ ਹਾਉਸ ਵਿੱਚ ਕਲੋਰੀਨ ਗੈਸ ਲੀਕ ਹੋਣ ਕਾਰਨ 72 ਲੋਕ ਬਿਮਾਰ ਹੋ ਗਏ ਸੀ।
03.05.2018: ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਰੀਸਾਈਕਲਿੰਗ ਪਲਾਂਟ ਵਿੱਚ ਗੈਸ ਲੀਕ ਹੋਣ ਨਾਲ 3 ਵਰਕਰਾਂ ਦੀ ਮੌਤ ਹੋ ਗਈ ਸੀ।
08.05.2017: ਦਿੱਲੀ ਦੇ ਤੁਗਲਕਾਬਾਦ ਖੇਤਰ ਵਿੱਚ ਜ਼ਹਿਰਲੀ ਗੈਸ ਲੀਕ ਹੋਣ ਦੇ ਬਾਅਦ ਰਾਣੀ ਝਾਂਸੀ ਸਰਵੋਦਿਆ ਕੰਨਿਆ ਵਿਦਿਆਲਾ ਦੇ 475 ਵਿੱਦਿਆਰਥੀਆਂ ਦੇ ਨਾਲ 9 ਅਧਿਆਪਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
15.03.2017: ਕੋਲਡ ਸਟੋਰੇਜ ਦੇ ਗੈਸ ਚੈਬਰ ਵਿੱਚ ਅਮੋਨੀਆ ਗੈਸ ਲੀਕ ਹੋਣ ਨਾਲ ਇੱਕ ਭਿਆਨਕ ਹਾਦਸਾ ਹੋਇਆ।
03.11.2016: ਗੁਜਰਾਤ ਨਰਮਦਾ ਘਾਟੀ ਖਾਦ ਅਤੇ ਰਸਾਇਣ ਲਿਮਿਟਡ ਦੇ ਇੱਕ ਰਸਾਇਣਕ ਕਾਰਖਾਨੇ ਵਿੱਚ ਜ਼ਹਿਰਲੀ ਫਾਸਫੋਰਸ ਗੈਸ ਲੀਕ ਹੋਣ ਕਾਰਨ 4 ਮਜ਼ਦੂਰ ਦੀ ਮੌਤ ਅਤੇ 13 ਜ਼ਖਮੀ ਹੋ ਗਏ ਸੀ।
2016: ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਪੋਰ ਪਿੰਡ ਸਿਲੰਡਰ ਨਾਲ ਕਲੋਰੀਨ ਗੈਸ ਲੀਕ ਹੋਣ ਤੋਂ ਬਾਅਦ 20 ਲੋਕ ਪ੍ਰਭਾਵਿਤ।
13.07.2014: ਪੱਛਮੀ ਬੰਗਾਲ ਦੇ ਵਰਧਵਾਨ ਵਿੱਚ ਇੱਕ ਵਰਕਸ਼ਾਪ ਵਿੱਚ ਸਿਲੰਡਰ ਨਾਲ ਗੈਸ ਲੀਕ ਹੋਣ ਤੋਂ ਬਾਅਦ 2 ਮਹਿਲਾਵਾਂ ਦੀ ਮੌਤ, 50 ਜ਼ਖਮੀ।
07.08.2014: ਕੇਰਲ ਦੇ ਕੋਹਲਮ ਵਿੱਚ ਇੱਕ ਪਲਾਂਟ ਵਿੱਚ ਗੈਸ ਲੀਕ ਨਾਲ 70 ਬੱਚੇ ਬਿਮਾਰ।
05.06.2014: ਤਾਮਿਲਨਾਡੂ ਵਿੱਚ ਨੀਲਾ ਫਿਸ਼ ਪ੍ਰੋਸੈਸਿੰਗ ਇਕਾਈ ਵਿੱਚ ਅਮੋਨੀਆ ਗੈਸ ਪਾਈਪ ਲਾਇਨ ਦੇ ਫੱਟਣ ਨਾਲ 54 ਮਹਿਲਾਵਾਂ ਬੇਹੋਸ਼।
18.03.2014: ਤਾਮਿਲਨਾਡੂ ਵਿੱਚ ਵਿਸਫੋਟ ਦੇ ਦੌਰਾਨ ਜ਼ਹਿਰਲੀ ਗੈਸ ਨਿਕਲਣ ਨਾਲ ਰੰਗ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਨ ਵਾਲੇ 7 ਵਰਕਰਾਂ ਦੀ ਮੌਤ।
23.03.2013: ਤਾਮਿਲਨਾਡੂ ਦੇ ਪਿੰਡ ਥੂਥੁਕੁੜੀ ਵਿੱਚ ਗੈਸ ਲੀਕ ਹੋਣ ਨਾਲ ਇੱਕ ਇੱਕ ਦੀ ਮੌਤ। ਫੈਕਟਰੀ ਵਿੱਚ ਸਲਫਰ ਡਾਇਆਕਸਾਈਡ ਦੇ ਲੀਕ ਨਾਲ ਹੋਈ ਘਟਨਾ।
02.08.2011: ਕਰਨਾਟਕ ਦੇ ਜਿੰਦਲ ਸਟੀਲ ਪਲਾਂਟ ਵਿੱਚ ਜ਼ਹਿਰਲੀ ਗੈਸ ਲੀਕ ਨਾਲ 3 ਵਰਕਰਾਂ ਦੀ ਮੌਤ।
16.07.2010: ਪੱਛਮੀ ਬੰਗਾਲ ਦੇ ਦੁਰਗਾਪੁਰ ਸਟੀਲ ਵਿੱਚ ਕਾਰਬਨ ਮੋਨੋਆਕਸਾਈਡ ਦੇ ਕਾਰਨ 25 ਲੋਕ ਬਿਮਾਰ ਹੋਏ।
12.11.2006: ਗੁਜਰਾਤ ਦੇ ਭਰੂਚ ਵਿੱਚ ਤੇਲ ਕਾਰਖਾਨੇ ਵਿੱਚ ਗੈਸ ਲੀਕ ਕਾਰਨ 3 ਦੀ ਮੌਤ