ETV Bharat / bharat

ਸੋਮਵਾਰ ਤੋਂ ਖੁੱਲ੍ਹਣੀਆਂ ਮਹਾਰਾਸ਼ਟਰ 'ਚ ਗ਼ੈਰ-ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ - ਸੋਮਵਾਰ ਤੋਂ ਖੁੱਲ੍ਹਣਗੀਆਂ ਦੁਕਾਨਾਂ

ਮਹਾਰਾਸ਼ਟਰ ਵਿਖੇ ਕੋਰੋਨਾ ਦੇ ਨਾਨ-ਇਲਾਕਿਆਂ ਵਿੱਚ ਗ਼ੈਰ-ਜ਼ਰੂਰੀ ਵਸਤੂਆਂ ਅਤੇ ਸ਼ਰਾਬ ਦੀਆਂ ਦੁਕਾਨਾਂ ਸੋਮਵਾਰ ਤੋਂ ਖੁੱਲ੍ਹਣਗੀਆਂ। ਇਹੀ ਆਦੇਸ਼ ਗ੍ਰੀਨ ਜ਼ੋਨ ਅਤੇ ਸੰਤਰੀ ਜ਼ੋਨਾਂ ਵਾਸਤੇ ਵੀ ਐਲਾਨੇ ਗਏ ਹਨ। ਪਰ ਦੁਕਾਨਦਾਰਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

ਮਹਾਰਾਸ਼ਟਰ 'ਚ ਗ਼ੈਰ-ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਸੋਮਵਾਰ ਤੋਂ ਖੁੱਲ੍ਹਣੀਆਂ

author img

By

Published : May 3, 2020, 10:44 PM IST

ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਗ਼ੈਰ-ਜ਼ਰੂਰੀ ਵਸਤੂਆਂ ਸਮੇਤ ਸ਼ਰਾਬ ਦੀਆਂ ਦੁਕਾਨਾਂ ਕੋਰੋਨਾ ਵਾਇਰਸ ਦੇ ਨਾਨ-ਇਲਾਕਿਆਂ ਵਿੱਚ ਸੋਮਵਾਰ ਤੋਂ ਖੋਲ੍ਹੀਆਂ ਜਾ ਸਕਦੀਆਂ ਹਨ।

ਮਹਾਰਾਸ਼ਟਰ ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਆਈਏਐੱਸ ਅਧਿਕਾਰੀ ਭੂਸ਼ਣ ਗਗਰਾਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਖ਼ੁਲਾਸਾ ਕੀਤਾ।

ਉਨ੍ਹਾਂ ਦੱਸਿਆ ਕਿ ਗ੍ਰੀਨ ਜ਼ੋਨ ਅਤੇ ਸੰਤਰੀ ਜ਼ੋਨ ਦੇ ਇਲਾਕਿਆਂ ਲਈ ਵੀ ਇਹੀ ਹੁਕਮ ਐਲਾਨੇ ਗਏ ਹਨ।

ਹਾਲਾਂਕਿ ਸੂਬਾ ਸਰਕਾਰ ਨੇ ਐਤਵਾਰ ਨੂੰ ਲਾਲ ਖੇਤਰਾਂ ਵਿੱਚ ਦੁਕਾਨਾਂ ਦੇ ਲਈ ਰੋਕ ਵਿੱਚ ਛੋਟ ਨੂੰ ਵਧਾਇਆ ਹੈ।

ਲਾਲ ਜ਼ੋਨ ਜ਼ਿਲ੍ਹਿਆਂ ਵਿੱਚ ਵੀ, ਕੁੱਝ ਖੇਤਰ ਅਜਿਹੇ ਹਨ, ਜਿਥੇ ਕੋਰੋਨਾ ਵਾਇਰਸ ਸੰਕਰਮਣ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਨਹੀਂ ਹੈ। ਇੰਨ੍ਹਾਂ ਖੇਤਰਾਂ ਨੂੰ ਗ਼ੈਰ-ਨਿਯੰਤਰਣ ਖੇਤਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਗਗਰਾਨੀ ਨੇ ਕਿਹਾ ਕਿ ਅਜਿਹੇ ਗ਼ੈਰ-ਨਿਯੰਤਰਣ ਖੇਤਰਾਂ ਵਿੱਚ ਕੁੱਝ ਛੋਟ ਹੋਵੇਗੀ, ਜਿਥੇ ਕੱਪੜੇ, ਜੁੱਤੇ-ਚੱਪਲ, ਸ਼ਰਾਬ, ਸਟੇਸ਼ਨਰੀ ਵਰਗੀਆਂ ਗ਼ੈਰ-ਜ਼ਰੂਰੀ ਵਸਤੂਆਂ ਵੇਚਣ ਵਾਲੀ ਦੁਕਾਨਾਂ ਖੋਲ੍ਹੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਪੀਟੀਆਈ

ETV Bharat Logo

Copyright © 2025 Ushodaya Enterprises Pvt. Ltd., All Rights Reserved.