ਭੋਪਾਲ: ਮੱਧ ਪ੍ਰਦੇਸ਼ ਵਿੱਚ ਜਾਰੀ ਸਿਆਸੀ ਸੰਕਟ ਦੇ ਵਿਚਾਲੇ ਸ਼ੁੱਕਰਵਾਰ (20 ਮਾਰਚ) ਦੁਪਿਹਰ 2 ਵਜੇ ਫਲੋਰ ਟੈਸਟ (ਸ਼ਕਤੀ ਪ੍ਰਦਰਸ਼ਨ) ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਕਮਲ ਨਾਥ ਸਰਕਾਰ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਬਹੁਮਤ ਸਾਬਤ ਕਰਨ ਲਈ ਕਿਹਾ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਵਿੱਚ ਫੈਲੀ ਬੇਭਰੋਸਗੀ ਦੀ ਸਥਿਤੀ ਵਿੱਚ ਫਲੋਰ ਟੈਸਟ ਰਾਹੀਂ ਇਸ ਦਾ ਸੰਭਵ ਹੱਲ ਕੱਢਿਆ ਜਾ ਸਕਦਾ ਹੈ।
ਇਸ ਸਬੰਧੀ ਕੋਰਟ ਨੇ ਦਿੱਤੇ 7 ਦਿਸ਼ਾ ਨਿਰਦੇਸ਼ :
- ਮੱਧ ਪ੍ਰਦੇਸ਼ ਸੈਸ਼ਨ 20 ਮਾਰਚ ਨੂੰ ਬੁਲਾਇਆ ਜਾਵੇ
- ਕੇਵਲ ਇੱਕ ਏਜੰਡਾ, ਕੀ ਸਰਕਾਰ ਕੋਲ ਬਹੁਮਤ ਹੈ।
- ਹੱਥ ਉੱਤੇ ਕਰ ਕੇ ਵੋਟ ਪਾਏ ਜਾਣ
- ਵੀਡੀਓਗ੍ਰਾਫੀ ਅਤੇ ਲਾਇਵ ਟੈਲੀਕਾਸਟ (ਸਿੱਧਾ ਪ੍ਰਸਾਰਣ) ਕੀਤਾ ਜਾਵੇ।
- ਸ਼ਾਂਤੀ ਪੂਰਵਕ ਤਰੀਨੇ ਨਾਲ ਮਤਦਾਨ ਹੋਵੇ,
- ਸ਼ਾਮ 5 ਵਜੇ ਤੱਕ ਮਤਦਾਨ ਪੂਰਾ ਹੋਵੇ
- ਜੇ ਬਾਗ਼ੀ 16 ਵਿਧਾਇਕ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ
ਮੱਧ ਪ੍ਰਦੇਸ਼ ਵਿੱਚ ਚੱਲ ਰਹੀ ਸਿਆਸੀ ਜੱਦੋ ਜਹਿਦ ਵਿਚਾਲੇ ਵੀਰਵਾਰ ਨੂੰ ਦੇਰ ਰਾਤ ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨਰਮਦਾ ਪ੍ਰਸਾਦ ਪ੍ਰਜਾਪਤੀ ਨੇ 16 ਬਾਗ਼ੀ ਵਿਧਾਇਕਾਂ ਦਾ ਅਸਤੀਫ਼ਾ ਸਵਿਕਾਰ ਕਰ ਲਿਆ ਹੈ।
ਇਨ੍ਹਾਂ ਅਸਤੀਫ਼ਿਆਂ ਤੋਂ ਬਾਅਦ ਕਾਂਗਰਸ ਕੋਲ 92 ਮੈਂਬਰ ਹਨ ਅਤੇ ਕਾਂਗਰਸ ਦੀ ਭਾਈਵਾਲ ਪਾਰਟੀ ਕੋਲ 7, ਜੋ ਕਿ ਦੋਵੇਂ ਮਿਲਾ ਕੇ ਬਹੁਮਤ ਤੋਂ ਘੱਟ ਰਹਿੰਦੇ ਹਨ। ਮੱਧ ਪ੍ਰਦੇਸ਼ ਵਿੱਚ ਸਰਕਾਰ ਬਣਾਉਣ ਲਈ 104 ਮੈਂਬਰ ਹੋਣੇ ਚਾਹੀਦੇ ਹਨ ਜਦੋਂ ਕਿ ਭਾਰਤੀ ਜਨਤਾ ਪਾਰਟੀ ਕੋਲ 107 ਵਿਧਾਇਕ ਹਨ।