ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਜੰਗਪੁਰਾ ਇਲਾਕੇ 'ਚ ਬਾਹਰ ਖੜੀਆਂ ਗੱਡੀਆਂ ਦੇ ਟਾਇਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜੰਗਪੁਰਾ ਇਲਾਕੇ ਦੇ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੀਤੀ ਰਾਤ ਨੂੰ ਘਰ ਦੇ ਬਾਹਰ ਗੱਡੀਆਂ ਨੂੰ ਪਾਰਕ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਅਗਲੀ ਸਵੇਰ ਨੂੰ ਗੱਡੀਆਂ ਦੇਖਿਆ ਤਾਂ ਗੱਡੀਆਂ ਦੇ ਟਾਇਰ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਚੋਰਾਂ ਨੇ ਟਾਇਰ ਚੋਰੀ ਕਰਕੇ ਗੱਡੀਆਂ ਨੂੰ ਇੱਟਾਂ ਦੇ ਸਹਾਰੇ ਖੜ੍ਹਾ ਕਰ ਦਿੱਤਾ ਸੀ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਦਿੱਲੀ 'ਚ ਕੁਝ ਅਜਿਹੇ ਚੋਰਾਂ ਦੇ ਗੁਰੱਪ ਹਨ ਜੋ ਕਿ ਸਹੀ ਸਲਾਮਤ ਗੱਡੀਆਂ ਦੇ ਟਾਇਰ ਹੀ ਚੋਰੀ ਕਰਦੇ ਹਨ ਤੇ ਫਿਰ ਉਨ੍ਹਾਂ ਨੂੰ ਕਬਾੜ ਦੇ ਭਾਅ ਵੇਚ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਦਿੱਲੀ 'ਚ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਚੋਰਾਂ ਵੱਲੋਂ ਅਜਿਹੀ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ:ਦਿੱਲੀ: ਸਾਵਣ ਮਹੀਨੇ ਦਾ ਪਿਆ ਪਹਿਲਾ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ