ਲਖਨਊ : ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਪੁਲਿਸ ਨੇ ਲਖਨਊ ਹਿੰਸਾ ਦੇ ਦੋਸ਼ੀ ਸਦਾਫ ਜਾਫਰ ਅਤੇ ਸਾਬਕਾ ਆਈਪੀਐਸ ਐਸਆਰ ਦਾਰਾਪੁਰੀ ਦੇ ਘਰ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ, ਉਹ ਪੈਦਲ ਚਲ ਪਈ। ਸੰਵਿਧਾਨ ਨੂੰ ਬਚਾਓ ਦੇ ਨਾਲ ਨਾਲ ਪ੍ਰਿਅੰਕਾ ਗਾਂਧੀ ਨੂੰ ਭਾਰਤ ਬਚਾਉ ਮਾਰਚ ਦੀ ਆਗਿਆ ਵੀ ਨਹੀਂ ਸੀ।
ਪ੍ਰਿਅੰਕਾ ਗਾਂਧੀ ਨੂੰ ਲਖਨਊ ਪੁਲਿਸ ਨੇ ਗੋਮਤੀ ਨਗਰ ਦੇ 1090 ਚੌਰਾਹੇ ਤੇ ਰੋਕਿਆ ਸੀ। ਉਹ ਲਖਨਊ ਹਿੰਸਾ ਦੇ ਦੋਸ਼ੀ ਸਦਾਫ ਜਾਫਰ ਅਤੇ ਸਾਬਕਾ ਆਈਪੀਐਸ ਐਸਆਰ ਦਾਰਾਪੁਰੀ ਦੇ ਘਰ ਮਿਲਣ ਜਾ ਰਹੀ ਸੀ। ਜਦੋਂ ਪੁਲਿਸ ਪ੍ਰਿਯੰਕਾ ਨੂੰ ਪੁਲਿਸ ਨੇ ਰੋਕਿਆ ਤਾਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਰੋਕਣ ਦਾ ਅਧਿਕਾਰ ਪੁਲਿਸ ਨੂੰ ਨਹੀਂ ਹੈ। ਪ੍ਰਿਯੰਕਾ ਗਾਂਧੀ ਪੈਦਲ ਅੱਗੇ ਤੁਰਨ ਲੱਗੇ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਨਾਲ ਜਾਣਾ ਚਾਹੁੰਦੇ ਹਨ।
ਪ੍ਰਿਯੰਕਾ ਗਾਂਧੀ ਅਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ, ਜਿਤਿਨ ਪ੍ਰਸਾਦ, ਪ੍ਰਦੇਸ਼ ਪ੍ਰਧਾਨ ਅਜੈ ਕੁਮਾਰ ਲੱਲੂ, ਸੀਨੀਅਰ ਨੇਤਾ ਪ੍ਰਮੋਦ ਤਿਵਾੜੀ ਅਤੇ ਕਾਂਗਰਸ ਪਾਰਟੀ ਦੇ ਕਈ ਨੇਤਾ ਅਤੇ ਵਰਕਰ ਪੈਦਲ ਮਾਰਚ ਕਰ ਰਹੇ ਹਨ।
ਸੁਰੱਖਿਆ ਤੋੜਕੇ ਪ੍ਰਿਯੰਕਾ ਗਾਂਧੀ ਨੂੰ ਮਿਲਣ ਪਹੁੰਚਿਆ ਸਮਰਥਕ
-
#WATCH Man breaches security of Priyanka Gandhi Vadra at a party event in Lucknow on Congress foundation day, gets to meet her. pic.twitter.com/v4UtwedMF2
— ANI UP (@ANINewsUP) December 28, 2019 " class="align-text-top noRightClick twitterSection" data="
">#WATCH Man breaches security of Priyanka Gandhi Vadra at a party event in Lucknow on Congress foundation day, gets to meet her. pic.twitter.com/v4UtwedMF2
— ANI UP (@ANINewsUP) December 28, 2019#WATCH Man breaches security of Priyanka Gandhi Vadra at a party event in Lucknow on Congress foundation day, gets to meet her. pic.twitter.com/v4UtwedMF2
— ANI UP (@ANINewsUP) December 28, 2019
ਇਸ ਤੋਂ ਪਹਿਲਾਂ ਪਾਰਟੀ ਵੱਲੋਂ ਕਾਂਗਰਸ ਦੇ ਸਥਾਪਨਾ ਦਿਵਸ ਮੌਕੇ ਲਖਨਊ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਵਿੱਚ ਪ੍ਰਿਅੰਕਾ ਗਾਂਧੀ ਵਾਡਰਾ ਸ਼ਾਮਲ ਹੋਈ। ਪ੍ਰੋਗਰਾਮ ਵਿੱਚ ਇੱਕ ਵਿਅਕਤੀ ਸੁਰੱਖਿਆ ਪ੍ਰਣਾਲੀ ਦੀ ਉਲੰਘਣਾ ਕਰਦਿਆਂ ਪ੍ਰਿਯੰਕਾ ਗਾਂਧੀ ਨੂੰ ਮਿਲਣ ਪਹੁੰਚਿਆ। ਹਾਲਾਂਕਿ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪ੍ਰਿਯੰਕਾ ਨੇ ਆਪਣੇ ਹਮਾਇਤੀ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਸ ਨਾਲ ਗੱਲ ਕੀਤੀ। ਸਥਾਪਨਾ ਦਿਵਸ ਸਮਾਰੋਹ 'ਤੇ ਪ੍ਰਿਯੰਕਾ ਗਾਂਧੀ ਦੇ ਸਟੇਜ 'ਤੇ ਭਾਸ਼ਣ ਤੋਂ ਬਾਅਦ, ਕਾਨਪੁਰ ਵਿੱਚ ਰਹਿਣ ਵਾਲੇ ਕਾਂਗਰਸੀ ਵਰਕਰ ਗੁਰਮੀਤ ਸਿੰਘ ਗਾਂਧੀ ਅਚਾਨਕ ਉਨ੍ਹਾਂ ਨੂੰ ਮਿਲਣ ਲਈ ਆਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਮਹਿਲਾ ਅਧਿਕਾਰੀ ਨੇ ਮੇਰਾ ਗਲਾ ਫੜ ਲਿਆ: ਪ੍ਰਿਯੰਕਾ ਗਾਂਧੀ
ਕਾਂਗਰਸ ਦੀ ਜਨਰਲ ਸੈਕਟਰੀ ਅਤੇ ਯੂਪੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਯੂਪੀ ਪੁਲਿਸ 'ਤੇ ਵੱਡਾ ਹਮਲਾ ਕੀਤਾ ਹੈ। ਲਖਨਊ ਹਿੰਸਾ ਦੇ ਦੋਸ਼ੀ ਐਸ ਆਰ ਦਾਰਾਪੁਰੀ ਅਤੇ ਸਦਾਫ ਜਾਫਰ ਦੇ ਘਰ ਜਾਣ ਤੋਂ ਰੋਕਣ 'ਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਜ਼ਬਰਦਸਤੀ ਰੋਕਿਆ ਗਿਆ ਅਤੇ ਮਹਿਲਾ ਅਧਿਕਾਰੀ ਨੇ ਮੇਰਾ ਗਲਾ ਫੜ ਲਿਆ। ਪ੍ਰਿਅੰਕਾ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਯੂ.ਪੀ. ਪੁਲਿਸ ਦੀ ਇਹ ਕੀ ਹਰਕਤ ਹੈ। ਹੁਣ ਸਾਨੂੰ ਕਿਤੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਮੈਂ ਸੇਵਾ ਮੁਕਤ ਪੁਲਿਸ ਅਧਿਕਾਰੀ ਅਤੇ ਸਮਾਜ ਸੇਵਕ ਐਸਆਰ ਦਾਰਾਪੁਰੀ ਦੇ ਘਰ ਜਾ ਰਹੀ ਸੀ। ਐਨਆਰਸੀ ਅਤੇ ਨਾਗਰਿਕਤਾ ਕਾਨੂੰਨ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ 'ਤੇ ਪੁਲਿਸ ਨੇ ਉਨ੍ਹਾਂ ਨੂੰ ਘਰੋਂ ਚੁੱਕ ਲਿਆ ਹੈ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੈਨੂੰ ਜ਼ਬਰਦਸਤੀ ਰੋਕਿਆ ਗਿਆ ਅਤੇ ਮਹਿਲਾ ਅਧਿਕਾਰੀ ਨੇ ਮੇਰਾ ਗਲਾ ਫੜ੍ਹ ਲਿਆ। ਪਰ ਮੇਰਾ ਦ੍ਰਿੜ ਇਰਾਦਾ ਪੱਕਾ ਹੈ ਮੈਂ ਉੱਤਰ ਪ੍ਰਦੇਸ਼ ਦੇ ਹਰ ਨਾਗਰਿਕ ਦੇ ਨਾਲ ਖੜੀ ਹਾਂ ਜੋ ਪੁਲਿਸ ਜਬਰ ਦਾ ਸ਼ਿਕਾਰ ਹੈ। ਇਹ ਮੇਰਾ ਸੱਤਿਆਗ੍ਰਹਿ ਹੈ। ਪ੍ਰਿਯੰਕਾ ਗਾਂਧੀ ਨੇ ਅੱਗੇ ਲਿਖਿਆ ਕਿ ਭਾਜਪਾ ਸਰਕਾਰ ਕਾਇਰਤਾਪੂਰਣ ਹਰਕਤਾਂ ਕਰ ਰਹੀ ਹੈ। ਮੈਂ ਉੱਤਰ ਪ੍ਰਦੇਸ਼ ਦੀ ਇੰਚਾਰਜ ਹਾਂ ਅਤੇ ਇਹ ਭਾਜਪਾ ਸਰਕਾਰ ਇਹ ਫੈਸਲਾ ਨਹੀਂ ਕਰੇਗੀ ਕਿ ਮੈਂ ਉੱਤਰ ਪ੍ਰਦੇਸ਼ ਵਿੱਚ ਕਿੱਥੇ ਜਾਵਾਂਗੀ।