ਨਵੀਂ ਦਿੱਲੀ :ਕੋਵਿਡ-19 ਦੀ ਇਸ ਸੰਕਟ ਦੀ ਘੜੀ 'ਚ ਆਇਲ ਮਾਰਕੀਟਿੰਗ ਕੰਪਨੀਆਂ ਨੇ ਗ਼ੈਰ-ਸਬਸਿਡੀ LPG Gas Cylinder ਭਾਵ ਬਗੈਰ ਸਬਸਿਡੀ ਵਾਲੇ ਰੋਸਈ ਗੈਸ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਆਮ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ। 14.2 ਕਿਲੋਗ੍ਰਾਮ ਵਾਲੇ ਗ਼ੈਰ-ਸਬਸਿਡੀਜ਼ ਏਐੱਨਪੀਜੀ ਸਿਲੰਡਰ ਦੇ ਰੇਟ ਦਿੱਲੀ 'ਚ 61.5 ਰੁਪਏ ਪ੍ਰਤੀ ਸਿਲੰਡਰ ਸਸਤਾ ਹੋਇਆ ਹੈ।
ਦੱਸਣਯੋਗ ਹੈ ਕਿ ਐੱਲਪੀਜੀ ਸਿਲੰਡਰ ਦੀਆਂ ਨਵੀਂਆਂ ਕੀਮਤਾਂ ਦਿੱਲੀ 'ਚ 14.2 ਕਿਲੋਗ੍ਰਾਮ ਵਾਲੇ ਗ਼ੈਰ-ਸਬਸਿਡੀਜ਼ ਰਸੋਈ ਗੈਸ ਸਿਲੰਡਰ ਦੀ ਕੀਮਤ ਘੱਟ ਕੇ 744 ਰੁਪਏ ਰਹਿ ਗਈ ਹੈ। Indian Oil ਦੀ ਵੈਬਸਾਈਟ ਮੁਤਾਬਕ 19 ਕਿਲੋਗ੍ਰਾਮ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਵੀ ਕਟੌਤੀ ਕੀਤੀ ਗਈ ਹੈ ਜੋ ਪਹਿਲੀ ਅਪ੍ਰੈਲ ਤੋਂ ਲਾਗੂ ਹੋਈ ਹੈ। ਦਿੱਲੀ 'ਚ 19 ਕਿਲੋਗ੍ਰਾਮ ਦਾ ਰਸੋਈ ਗੈਸ ਸਿਲੰਡਰ 96 ਰੁਪਏ ਸਸਤਾ ਹੋਇਆ ਹੈ।