ETV Bharat / bharat

PM ਮੋਦੀ ਨੂੰ ਵਾਰਾਣਸੀ ਤੋਂ ਟੱਕਰ ਦੇਣਗੇ ਸਾਬਕਾ ਫੌਜੀ ਤੇਜ ਬਹਾਦੁਰ, ਕਿਹਾ- ਮੈਂ ਹਾਂ ਅਸਲੀ ਚੌਂਕੀਦਾਰ - online punjabi news

ਫੌਜ 'ਚ ਭੋਜਨ ਦੀ ਵਿਵਸਥਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ ਵੀਡੀਓ ਵਾਲੇ ਤੇਜ ਬਹਾਦੁਰ ਇੱਕ ਵਾਰ ਫਿਰ ਸੁਰਖੀਆਂ 'ਚ ਹਨ ਤੇ ਸੁਰਖੀਆਂ 'ਚ ਰਹਿਣ ਦਾ ਕਾਰਨ ਹੈ ਮੋਦੀ ਖਿਲਾਫ਼ ਵਾਰਾਣਸੀ ਤੋਂ ਚੋਣ ਲੜਨ ਦਾ ਫੈਸਲਾ। ਸਾਬਕਾ ਫੌਜੀ ਤੇਜ ਬਹਾਦੁਰ ਨੇ ਵਾਰਾਣਸੀ ਤੋਂ ਨਾਮਜ਼ਦਗੀ ਪੱਤਰ ਬੀਐੱਸਪੀ-ਐੱਸਪੀ ਗਠਜੋੜ ਦੀ ਟਿਕਟ 'ਤੇ ਦਾਖ਼ਲ ਕੀਤਾ ਹੈ ਅਤੇ ਤੇਜ ਬਹਾਦੁਰ ਹੁਣ ਮੋਦੀ ਖਿਲਾਫ਼ ਹੁਣ ਖੁੱਲ ਕੇ ਜੰਗ ਦਾ ਐਲਾਨ ਕਰ ਚੁੱਕੇ ਹਨ।

ਤੇਜ ਬਹਾਦੁਰ ਦੀ ਰੈਲੀ
author img

By

Published : Apr 30, 2019, 9:33 AM IST

ਨਵੀਂ ਦਿੱਲੀ: ਸਾਬਕਾ ਫੌਜੀ ਤੇਜ ਬਹਾਦੁਰ ਇੱਕ ਵਾਰ ਫਿਰ ਸੁਰਖੀਆਂ 'ਚ ਹਨ। ਤੇਜ ਬਹਾਦੁਰ ਦੇ ਇਸ ਵਾਰ ਸੁਰਖੀਆਂ 'ਚ ਰਹਿਣ ਦਾ ਕਾਰਨ ਹੈ ਵਾਰਾਨਸੀ ਤੋਂ ਮੋਦੀ ਖਿਲਾਫ ਨਾਮਜਦਗੀ ਪੱਤਰ ਦਾਖ਼ਲ ਕਰਨਾ। ਤੇਜ ਬਹਾਦੁਰ ਨੇ ਬੀਐੱਸਪੀ-ਐੱਸਪੀ ਗਠਜੋੜ ਦੀ ਟਿਕਟ 'ਤੇ ਵਾਰਾਣਸੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।

ਵੀਡੀਓ

ਕੌਣ ਹੈ ਤੇਜ ਬਹਾਦੁਰ?

"ਮੈਂ ਅਸਲ ਚੌਂਕੀਦਾਰ ਹੂੰ" ਇਹ ਕੋਈ ਹੋਰ ਨਹੀਂ ਇਹ ਬੋਲ ਨੇ ਬੀਐੱਸਐੱਫ ਤੋਂ ਬਰਖ਼ਾਸਤ ਕੀਤੇ ਗਏ ਸਾਬਕਾ ਫੌਜੀ ਜਵਾਨ ਤੇਜ ਬਹਾਦੁਰ ਦੇ। ਤੇਜ ਬਹਾਦੁਰ ਕੋਈ ਨਵਾਂ ਨਾਮ ਨਹੀਂ। ਤੇਜ ਬਹਾਦੁਰ ਦੇ ਚਰਚੇ 2017 ਚ ਸੋਸ਼ਲ ਮੀਡੀਆ 'ਤੇ ਖੂਬ ਹੋਏ ਸਨ ਅਤੇ ਹੁਣ ਇੱਕ ਵਾਰ ਫਿਰ ਤੇਜ ਬਾਹਦੁਰ ਨੇ ਮੋਦੀ ਖਿਲਾਫ ਵਾਰਾਣਸੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਤੇਜ ਬਹਾਦੁਰ ਨੇ ਆਪਣੇ ਨਾਲ 10,000 ਦੇ ਕਰੀਬ ਸਾਬਕਾ ਫੌਜੀ ਜਵਾਨਾਂ ਨੂੰ ਵੀ ਜੋੜਿਆ ਹੈ ਅਤੇ ਹੁਣ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਤੇਜ ਬਹਾਦੁਰ ਲੋਕਾਂ ਨੂੰ ਦੱਸ ਰਿਹਾ ਹੈ ਕਿ ਉਹ ਅਸਲ ਚੌਂਕੀਦਾਰ ਹੈ ਜਿਸਨੇ 21 ਸਾਲ ਸਰਹੱਦ 'ਤੇ ਬਿਤਾਏ ਹਨ।

ਤੇਜ ਬਹਾਦੁਰ, ਕਿਉਂ ਲੜ ਰਹੇ ਮੋਦੀ ਖਿਲਾਫ਼ ਚੋਣ?

ਦਰਅਸਲ 2017 'ਚ ਫੌਜ ਦੇ ਇੱਕ ਜਵਾਨ ਤੇਜ ਬਹਾਦੁਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਫੌਜੀ ਜਵਾਨ ਤੇਜ ਬਹਾਦੁਰ ਫੌਜ ਵਿੱਚ ਫੌਜੀ ਜਵਾਨਾਂ ਨੂੰ ਦਿੱਤੇ ਜਾਨ ਵਾਲੇ ਖਾਨੇ ਨੂੰ ਲੈ ਕੇ ਫੌਜੀ ਦੇ ਅਫ਼ਸਰਾਂ ਨੂੰ ਕੋਸ ਰਿਹੈ ਸੀ ਅਤੇ ਮੀਡੀਆ 'ਚ ਵੀ ਤੇਜ ਬਹਾਦੁਰ ਦੇ ਖੁਬ ਚਰਚੇ ਰਹੇ। ਬਾਅਦ ਵਿੱਚ ਬੀਐੱਸਐੱਫ ਅਧਿਕਾਰੀਆਂ ਨੇ ਫੌਜ ਦੇ ਨਿਯਮ ਸ਼ਰਤਾ ਨੂੰ ਦਰਕਿਨਾਰ ਕਰਨ ਦੇ ਦੋਸ਼ ਲਾ ਫੌਜੀ ਜਵਾਨ ਤੇਜ ਬਹਾਦੁਰ ਦੀ ਫੌਜ ਚੋਂ ਛੁੱਟੀ ਕਰ ਦਿੱਤੀ ਸੀ।

ਹਾਲਾਂਕੀ ਤੇਜ ਬਹਾਦੁਰ ਗਾਹੇ-ਬਗਾਹੇ ਮੀਡੀਆ 'ਚ ਆ ਫੌਜ ਦੇ ਅਫਸਰਾਂ ਖਿਲਾਫ ਆਵਾਜ਼ ਬੁਲੰਦ ਕਰਦਾ ਰਿਹਾ ਹੈ ਪਰ ਤੇਜ ਬਹਾਦੁਰ ਦੀ ਆਵਾਜ਼ ਹੌਲੀ-ਹੌਲੀ ਦਬਦੀ ਜਾ ਰਹੀ ਸੀ। ਜਿਸ ਤੋਂ ਬਾਅਦ ਫੌਜੀ ਜਵਾਨ ਨੇ ਲੋਕ ਸਭਾ ਚੋਣਾਂ 2019 'ਚ ਮੋਦੀ ਖਿਲਾਫ਼ ਵਾਰਾਣਸੀ ਤੋਂ ਆਜ਼ਾਦ ਚੋਣ ਲੜਨ ਦਾ ਮਨ ਬਣਾ ਲਿਆ। ਪਰ ਹੁਣ ਐੱਸਪੀ-ਬੀਐੱਸਪੀ ਦੇ ਗਠਜੋੜ ਨੇ ਤੇਜ ਬਹਾਦੁਰ ਨੂੰ ਵਾਰਾਣਸੀ ਤੋਂ ਟਿਕਟ ਦੇ ਮੋਦੀ ਖਿਲਾਫ਼ ਚੋਣ ਮੈਦਾਨ 'ਚ ਥਾਪੜਾ ਦੇ ਦਿੱਤਾ ਹੈ।

ਬੀਐੱਸਪੀ-ਐੱਸਪੀ ਗਠਜੋੜ ਨੇ ਕਿਉਂ ਦਿੱਤੀ ਤੇਜ ਬਹਾਦੁਰ ਨੂੰ ਟਿਕਟ?

ਬੀਐੱਸਪੀ-ਐੱਸਪੀ ਗਠਜੋੜ ਨੇ ਲੋਕ ਸਭਾ ਚੋਣਾਂ 2019 ਲਈ ਵਾਰਾਨਸੀ ਤੋਂ ਸ਼ਾਲੀਨੀ ਯਾਦਵ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ। ਪਰ ਫੌਜੀ ਜਵਾਨ ਦੀ ਹਿਮਾਇਤ 'ਚ ਨਿੱਤਰੇ ਬੀਐੱਸਪੀ-ਐੱਸਪੀ ਗਠਜੋੜ ਨੇ ਅਪਣੇ ਉਮੀਦਵਾਰ ਦਾ ਨਾਂਮ ਵਾਪਸ ਲੈ ਤੇਜ ਬਹਾਦੁਰ ਨੂੰ ਟਿਕਟ ਦੇ ਦਿੱਤੀ ਹੈ ਅਤੇ ਹੁਣ ਤੇਜ ਬਹਾਦੁਰ ਪੂਰੇ ਦਮ-ਖਮ ਨਾਲ ਚੋਣ ਅਖਾੜੇ 'ਚ ਸਰਗਰਮ ਹਨ।

Intro:Body:

PM Modi

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.