ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ 17ਵੀਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮੁੱਖ ਚੋਣ ਅਧਿਕਾਰੀ ਸੁਨੀਲ ਅਰੋੜਾ ਨੇ ਦੇਸ਼ ਵਿੱਚ 545 ਸੀਟਾਂ ਲਈ ਸੱਤ ਗੇੜਾਂ ਵਿੱਚ ਵੋਟਿੰਗ ਹੋਵੇਗੀ।
ਇਸ ਬਾਰ ਹੋਣ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੀ ਗਿਣਤੀ 90 ਕਰੋੜ ਹੈ, ਜਦ ਕਿ ਪਿਛਲੀ ਵਾਰੀ 2014 ਵਿੱਚ ਵੋਟਰਾਂ ਦੀ ਗਿਣਤੀ 81 ਕਰੋੜ 45 ਲੱਖ ਸੀ। ਇਸ ਬਾਰ ਲਗਭਗ ਡੇਢ ਕਰੋੜ ਵੋਟਰਜ਼ 18 ਤੋਂ 19 ਸਾਲ ਦੇ ਹਨ।
ਪਹਿਲਾ ਗੇੜ: 11 ਅਪ੍ਰੈਲ 2019, ਸੀਟਾਂ-91, ਸੂਬੇ- 20
ਆਂਧਰਾ ਪ੍ਰਦੇਸ਼ (25 ਸੀਟਾਂ), ਅਰੁਣਾਚਲ ਪ੍ਰਦੇਸ਼ (2), ਅਸਾਮ(5), ਛੱਤੀਸਗੜ੍ਹ(1), ਜੰਮੂ-ਕਸ਼ਮੀਰ(2), ਮਹਾਰਾਸ਼ਟਰ(7), ਮਣੀਪੁਰ(1), ਮਿਜ਼ੋਰਮ(1), ਨਾਗਾਲੈਂਡ(1), ਉੜੀਸਾ(4), ਸਿੱਕਿਮ(1), ਤੇਲੰਗਾਨਾ(17), ਤ੍ਰਿਪੁਰਾ(1), ਉੱਤਰਪ੍ਰਦੇਸ਼(8), ਉਤਰਾਖੰਡ(5), ਪੱਛਮੀ ਬੰਗਾਲ(2), ਅੰਡਮਾਨ ਨਿਕੋਬਾਰ(1), ਲਕਸ਼ਦੀਪ(1)
ਦੂਜਾ ਗੇੜ: 18 ਅਪ੍ਰੈਲ 2019, 97 ਸੀਟਾਂ, ਸੂਬਾ-13
ਅਸਾਮ(5), ਬਿਹਾਰ(5), ਛੱਤੀਸਗੜ੍ਹ(3), ਕਰਨਾਟਕ(14), ਮਹਾਰਾਸ਼ਟਰ(10), ਮਣੀਪੁਰ(1), ਉੜੀਸਾ(5), ਤਮਿਲਨਾਡੂ(39), ਤ੍ਰਿਪੁਰਾ(1), ਉੱਤਰਪ੍ਰਦੇਸ਼(8), ਪੱਛਮੀ ਬੰਗਾਲ(3), ਪੁਡੂਚੇਰੀ(1)
ਤੀਜਾ ਗੇੜ: 23 ਅਪ੍ਰੈਲ 2019, 115 ਸੀਟਾਂ, ਸੂਬਾ-14
ਅਸਾਮ(4), ਬਿਹਾਰ(5), ਛੱਤੀਸਗੜ੍ਹ(7), ਗੁਜਰਾਤ(26), ਗੋਆ(2), ਜੰਮੂ-ਕਸ਼ਮੀਰ(1), ਕਰਨਾਟਕ(14), ਕੇਰਲ(20), ਮਹਾਰਾਸ਼ਟਰ(14), ਉੜੀਸਾ(6), ਉੱਤਰਪ੍ਰਦੇਸ਼(10), ਪੱਛਮੀ ਬੰਗਾਲ(5), ਦਾਦਰ ਤੇ ਨਗਰ ਹਵੇਲੀ(1), ਦਮਨ ਤੇ ਦੀਵ(1)
ਚੌਥਾ ਗੇੜ: 71 ਸੀਟਾਂ, 29 ਅਪ੍ਰੈਲ 2019, ਸੂਬਾ-9
ਬਿਹਾਰ(5), ਜੰਮੂ-ਕਸ਼ਮੀਰ(1), ਝਾਰਖੰਡ(3), ਮੱਧ ਪ੍ਰਦੇਸ਼(6), ਮਹਾਰਾਸ਼ਟਰ(17), ਉੜੀਸਾ(6), ਰਾਜਸਥਾਨ(13), ਉੱਤਰਪ੍ਰਦੇਸ਼(13), ਪੱਛਮੀ ਬੰਗਾਲ(8)
ਪੰਜਵਾਂ ਗੇੜ: 51 ਸੀਟਾਂ 6 ਮਈ 2019, ਸਬੂਾ-7
ਬਿਹਾਰ(5), ਜੰਮੂ-ਕਸ਼ਮੀਰ(2), ਝਾਰਖੰਡ(4), ਮੱਧ ਪ੍ਰਦੇਸ਼(7), ਰਾਜਸਥਾਨ(12), ਉੱਤਰ ਪ੍ਰਦੇਸ਼(14), ਪੱਛਮੀ ਬੰਗਾਲ(7)
ਛੇਵਾਂ ਗੇੜ: 59 ਸੀਟਾਂ, 12 ਮਈ 2019 ਸੂਬਾ-7
ਬਿਹਾਰ(8), ਹਰਿਆਣਾ(10), ਝਾਰਖੰਡ(4), ਮੱਧ ਪ੍ਰਦੇਸ਼(8), ਉੱਤਰ ਪ੍ਰਦੇਸ਼(14), ਪੱਛਮੀ ਬੰਗਾਲ(8), ਦਿੱਲੀ(7)
ਸੱਤਵਾਂ ਗੇੜ: 59 ਸੀਟਾਂ, 19 ਮਈ 2019, ਸੂਬਾ-8
ਬਿਹਾਰ(8) ਝਾਰਖੰਡ(3), ਮੱਧ ਪ੍ਰਦੇਸ਼(8), ਪੰਜਾਬ(13), ਪੱਛਮੀ ਬੰਗਾਲ(9), ਚੰਡੀਗੜ੍ਹ(1), ਉੱਤਰ ਪ੍ਰਦੇਸ਼(13), ਹਿਮਾਚਲ ਪ੍ਰਦੇਸ਼(4)