ਨਵੀਂ ਦਿੱਲੀ: ਹਰਿਆਣਾ ਵਿੱਚ ਹਲਚਲ ਪੈਦਾ ਕਰਨ ਤੋਂ ਬਾਅਦ ਕਈ ਕਿਲੋਮੀਟਰ ਲੰਬਾ ਸਫ਼ਰ ਤੈਅ ਕਰਕੇ ਟਿੱਡੀਆਂ ਦਲ ਹੁਣ ਦਿੱਲੀ ਐਨਸੀਆਰ ਪਹੁੰਚ ਗਈਆਂ ਹਨ। ਰਾਜਧਾਨੀ ਦਿੱਲੀ ਤੋਂ ਗੁਰੂਗ੍ਰਾਮ-ਦੁਆਰਕਾ ਦੇ ਕੋਲ ਟਿੱਡੀ ਦਲ ਨੂੰ ਦੇਖਿਆ ਗਿਆ ਹੈ। ਇਸ ਤੋਂ ਪਹਿਲਾ ਇਹ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਤਬਾਹੀ ਮਚਾ ਚੁੱਕੀ ਹੈ।
ਦਿੱਲੀ ਦੇ ਪੂਰਵ ਹਰਿਆਣਾ ਵਿੱਚ ਟਿੱਡੀ ਦਲ ਦੇ ਪਹੁੰਚਣ ਦੀ ਸੂਚਨਾ ਨਾਲ ਕਿਸਾਨਾਂ ਵਿੱਚ ਹਾਹਾਕਾਰ ਮਚ ਗਈ ਹੈ। ਟਿੱਡੀਆਂ ਨੂੰ ਭਜਾਉਣ ਲਈ ਤੇ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਕਿਸਾਨ ਖ਼ੁਦ ਖੇਤਾਂ ਵਿੱਚ ਆ ਗਿਆ ਹੈ। ਕਿਸਾਨ ਥਾਲੀਆਂ ਤੇ ਤਾੜੀਆਂ ਮਾਰ ਕੇ ਟਿੱਡੀ ਦਲ ਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਕਈ ਉਪਕਰਨਾਂ ਦੀ ਅਵਾਜ਼ ਨਾਲ ਵੀ ਟਿੱਡੀਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਟਿੱਡੀ ਦਲ ਤੋਂ ਕਿਉਂ ਖ਼ਤਰਾਂ ਹੈ?
- ਭਾਰਤ ਵਿੱਚ ਟਿੱਡੀਆਂ ਦੀਆਂ 4 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।
- ਟਿੱਡੀਆਂ ਇੱਕਠੀਆਂ ਰਹਿੰਦੀਆਂ ਹਨ।
- ਟਿੱਡੀਆਂ ਇੱਕਠੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
- ਟਿੱਡੀਆਂ ਇੱਕ ਮਲਟੀਵਲੈਂਟ ਕੀੜਾ ਹੈ।
- ਟਿੱਡੀਆਂ ਨੀਮ ਨੂੰ ਛੱਡ ਕੇ ਬਾਕੀ ਸਾਰੇ ਪੌਦਿਆਂ ਨੂੰ ਆਪਣੀ ਭੋਜਨ ਬਣਾਉਂਦੀਆਂ ਹਨ।
- ਟਿੱਡੀਆਂ ਦਿਨ ਵਿੱਚ ਉਡਦੀਆਂ ਹਨ ਤੇ ਰਾਤ ਵੇਲੇ ਫ਼ਸਲਾਂ 'ਤੇ ਆਰਾਮ ਕਰਦੀਆਂ ਹਨ, ਜਿਹੜੀਆਂ ਫ਼ਸਲਾਂ ਨੂੰ ਉਨ੍ਹਾਂ ਨੇ ਆਪਣਾ ਸ਼ਿਕਾਰ ਬਣਾਉਣਾ ਹੁੰਦਾ ਹੈ।