ETV Bharat / bharat

ਗਲਵਾਨ ਘਾਟੀ 'ਚ ਭਾਰਤੀ ਤੇ ਚੀਨੀ ਫੌਜ ਵਿਚਾਲੇ ਗੱਲਬਾਤ ਰਹੀ ਬੇਨਤੀਜਾ

ਫ਼ੋਟੋ।
ਫ਼ੋਟੋ।
author img

By

Published : Jun 18, 2020, 10:18 AM IST

Updated : Jun 18, 2020, 4:42 PM IST

14:16 June 18

ਭਾਰਤ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਦੀ ਰਾਖੀ ਲਈ ਚੀਨ ਦੀ ਸ਼ਕਤੀ ਨੂੰ ਘੱਟ ਨਹੀਂ ਸਮਝਣਾ ਚਾਹੀਦਾ: ਚੀਨ

ਚੀਨੀ ਵਿਦੇਸ਼ ਮੰਤਰਾਲੇ ਦਾ ਬਿਆਨ
ਚੀਨੀ ਵਿਦੇਸ਼ ਮੰਤਰਾਲੇ ਦਾ ਬਿਆਨ

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਿੰਗ ਨੇ ਐਲਏਸੀ ਉੱਤੇ ਜਾਣਬੁੱਝ ਕੇ ਚੀਨੀ ਅਧਿਕਾਰੀਆਂ ਨੂੰ ਭੜਕਾਉਣ ਅਤੇ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹੋਏ ਭਾਰਤ ਨੂੰ ਕਿਹਾ ਕਿ ਉਹ ਮੌਜੂਦਾ ਸਥਿਤੀ ਨੂੰ ਗਲਤ ਤਰੀਕੇ ਨਾਲ ਨਾ ਸਮਝਣ। ਭਾਰਤੀ ਫਰੰਟ-ਲਾਈਨ ਸੈਨਿਕਾਂ ਨੇ ਸਹਿਮਤੀ ਤੋੜ ਦਿੱਤੀ ਅਤੇ ਜਾਣਬੁੱਝ ਕੇ ਭੜਕਾਇਆ ਅਤੇ ਹਮਲਾ ਕਰ ਦਿੱਤਾ। ਉਨ੍ਹਾਂ ਟਵੀਟ ਕਰਦਿਆਂ ਕਿਹਾ, "ਭਾਰਤ ਨੂੰ ਵਰਤਮਾਨ ਸਥਿਤੀ ਦਾ ਗ਼ਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਾਂ ਆਪਣੀ ਖੇਤਰੀ ਸੰਪੱਤੀ ਦੀ ਰਾਖੀ ਲਈ ਚੀਨ ਦੀ ਸ਼ਕਤੀ ਨੂੰ ਘੱਟ ਨਹੀਂ ਸਮਝਣਾ ਚਾਹੀਦਾ।"

13:38 June 18

ਜੰਮੂ-ਕਸ਼ਮੀਰ ਸਰਹੱਦ ਉੱਤੇ ਜਵਾਨ ਤਾਇਨਾਤ

ਜੰਮੂ-ਕਸ਼ਮੀਰ ਸਰਹੱਦ ਉੱਤੇ ਜਵਾਨ ਤਾਇਨਾਤ

ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫ਼ੌਜ ਵਿਚਾਲੇ ਹੋਈ ਹਿੰਸਕ ਝੜਪ ਨੂੰ ਵੇਖਦਿਆਂ ਜੰਮੂ-ਕਸ਼ਮੀਰ ਸਰਹੱਦ ਉੱਤੇ ਵੀ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ।

13:25 June 18

ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ

ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ
ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ

ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਬਾਲੀਵੁੱਡ, ਖੇਡ ਜਗਤ ਨੂੰ ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਨੇ ਕਿਹਾ, "ਅਸੀਂ ਬਾਲੀਵੁੱਡ ਅਤੇ ਖੇਡ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਰਾਸ਼ਟਰ ਦੇ ਵੱਡੇ ਹਿੱਤ ਵਿੱਚ ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਲਈ ਸੀਆਈਏਟੀ ਨਾਲ ਹੱਥ ਮਿਲਾਓ ਅਤੇ ਅਜਿਹੀਆਂ ਹਸਤੀਆਂ ਨੂੰ ਅਪੀਲ ਕਰੋ ਜੋ ਚੀਨੀ ਉਤਪਾਦਾਂ ਦਾ ਸਮਰਥਨ ਕਰ ਰਹੇ ਹਨ।

12:27 June 18

ਸ਼ਹੀਦ ਕਰਨਲ ਸੰਤੋਸ਼ ਬਾਬੂ ਦਾ ਅੰਤਿਮ ਸਸਕਾਰ

ਸ਼ਹੀਦ ਕਰਨਲ ਸੰਤੋਸ਼ ਬਾਬੂ ਦਾ ਅੰਤਿਮ ਸਸਕਾਰ

ਗਲਵਾਨ ਘਾਟੀ ਵਿਚ ਚੀਨ ਨਾਲ ਹੋਈ ਹਿੰਸਕ ਝੜਪ ਵਿੱਚ ਸ਼ਹੀਦ ਹੋਏ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਮਰਹੂਮ ਕਰਨਲ ਸੰਤੋਸ਼ ਬਾਬੂ ਦਾ ਤੇਲੰਗਾਨਾ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ।

12:27 June 18

ਜੇ ਪੀ ਨੱਡਾ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

  • The supreme sacrifice of our brave soldiers while guarding our motherland in Galwan valley will always be remembered. The nation is indebted to them. I pay homage to the martyrs.
    BJP has decided to postpone all its political programmes including virtual rallies for next 2 days.

    — Jagat Prakash Nadda (@JPNadda) June 18, 2020 " class="align-text-top noRightClick twitterSection" data=" ">

ਜੇ ਪੀ ਨੱਡਾ ਨੇ ਐਲਏਸੀ ਉੱਤੇ ਭਾਰਤ-ਚੀਨ ਵਿਚਾਲੇ ਹੋਈ ਹਿੰਸਕ ਝੜਪ ਵਿਚ ਸ਼ਹੀਦ ਹੋਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਗਲਵਾਨ ਘਾਟੀ ਵਿਚ ਸਾਡੀ ਮਾਤ ਭੂਮੀ ਦੀ ਰਾਖੀ ਕਰਦਿਆਂ ਸਾਡੇ ਬਹਾਦਰ ਸੈਨਿਕਾਂ ਦੀ ਮਹਾਨ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੇਸ਼ ਉਨ੍ਹਾਂ ਦਾ ਰਿਣੀ ਹੈ, ਮੈਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਭਾਜਪਾ ਨੇ ਆਪਣੇ ਸਾਰੇ ਰਾਜਨੀਤਿਕ ਪ੍ਰੋਗਰਾਮਾਂ ਨੂੰ ਅਗਲੇ 2 ਦਿਨਾਂ ਲਈ ਵਰਚੁਅਲ ਰੈਲੀਆਂ ਸਮੇਤ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ”"

12:02 June 18

ਭਾਰਤ-ਚੀਨ ਦੀਆਂ ਫੌਜਾਂ ਦਰਮਿਆਨ ਮੁੜ ਤੋਂ ਗੱਲਬਾਤ ਸ਼ੁਰੂ

ਸੂਤਰਾਂ ਮੁਤਾਬਕ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਮੇਜਰ ਜਨਰਲ ਪੱਧਰ ਦੀ ਮੀਟਿੰਗ ਜਾਰੀ ਹੈ। ਬੀਤੇ ਦਿਨ ਵੀ ਮੀਟਿੰਗ ਹੋਈ ਸੀ ਜੋ ਕਿ ਕਿਸੇ ਨਤੀਜੇ ਉੱਤੇ ਨਹੀਂ ਪਹੁੰਚ ਸਕੀ ਸੀ।  

10:54 June 18

16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਮਰਹੂਮ ਕਰਨਲ ਸੰਤੋਸ਼ ਬਾਬੂ ਨੂੰ ਅੰਤਿਮ ਸ਼ਰਧਾਂਜ਼ਲੀ

ਮਰਹੂਮ ਕਰਨਲ ਸੰਤੋਸ਼ ਬਾਬੂ ਨੂੰ ਅੰਤਿਮ ਸ਼ਰਧਾਂਜ਼ਲੀ

ਵੱਡੀ ਗਿਣਤੀ 'ਚ ਲੋਕ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਮਰਹੂਮ ਕਰਨਲ ਸੰਤੋਸ਼ ਬਾਬੂ ਦੀ ਸੁਰਿਆਪੇਟ ਦੀ ਰਿਹਾਇਸ਼ 'ਤੇ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜ਼ਲੀਆਂ ਭੇਟ ਕੀਤੀਆਂ। ਗਲਵਾਨ ਘਾਟੀ ਵਿਚ ਚੀਨ ਨਾਲ ਹੋਈ ਹਿੰਸਕ ਝੜਪ ਵਿੱਚ ਉਹ ਵੀ ਸ਼ਹੀਦ ਹੋਏ ਸਨ।

10:53 June 18

ਹੌਲਦਾਰ ਸੁਨੀਲ ਕੁਮਾਰ ਦਾ ਕੀਤਾ ਗਿਆ ਅੰਤਿਮ ਸਸਕਾਰ

ਗਲਵਾਨ ਘਾਟੀ ਵਿੱਚ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਬਿਹਾਰ ਦੇ ਹੌਲਦਾਰ ਸੁਨੀਲ ਕੁਮਾਰ ਦਾ ਬਿਹਟਾ ਵਿਚ ਅੰਤਿਮ ਸਸਕਾਰ ਕੀਤਾ ਗਿਆ।

10:27 June 18

ਭਾਰਤੀ ਫ਼ੌਜ ਨੇ ਜਾਰੀ ਕੀਤੇ ਸ਼ਹੀਦ ਹੋਏ 20 ਜਵਾਨਾਂ ਦੇ ਨਾਂਅ

ਸ਼ਹੀਦ ਹੋਏ 20 ਜਵਾਨਾਂ ਦੇ ਨਾਂਅ
ਸ਼ਹੀਦ ਹੋਏ 20 ਜਵਾਨਾਂ ਦੇ ਨਾਂਅ

ਭਾਰਤੀ ਫ਼ੌਜ ਨੇ ਬੁੱਧਵਾਰ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨ ਨਾਲ ਹੋਈ ਹਿੰਸਕ ਝੜਪ ਵਿੱਚ ਆਪਣੀ ਜਾਨ ਗਵਾਉਣ ਵਾਲੇ 20 ਸੈਨਿਕਾਂ ਦੇ ਨਾਂਅ ਜਾਰੀ ਕੀਤੇ।

09:56 June 18

ਅਸਲ ਕੰਟਰੋਲ ਰੇਖਾ ਉੱਤੇ ਹੋਈ ਝੜਪ ਨੂੰ ਲੈ ਕੇ ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਫੌਜ ਦੀ ਗੱਲਬਾਤ ਬੁੱਧਵਾਰ ਨੂੰ ਖ਼ਤਮ ਹੋ ਗਈ। ਕੋਈ ਹੱਲ ਨਾ ਨਿਕਲਣ ਤੋਂ ਬਾਅਦ ਅੱਜ ਵੀ ਇਹ ਗੱਲਬਾਤ ਜਾਰੀ ਰਹੇਗੀ।

ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਉੱਤੇ ਹੋਈ ਝੜਪ ਨੂੰ ਲੈ ਕੇ ਗਲਵਾਨ ਘਾਟੀ ਵਿਚ ਭਾਰਤੀ ਅਤੇ ਚੀਨੀ ਫੌਜ ਦੀ ਗੱਲਬਾਤ ਬੁੱਧਵਾਰ ਨੂੰ ਖ਼ਤਮ ਹੋ ਗਈ। 

ਸੋਮਵਾਰ ਦੀ ਦਰਮਿਆਨੀ ਰਾਤ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਸੈਨਿਕ ਮਾਰੇ ਗਏ ਸਨ ਜੋ ਕਿ ਗਲਵਾਨ ਨਦੀ ਦੇ ਦੱਖਣ ਕੰਢੇ ਉੱਤੇ ਹੋਈ ਸੀ। ਇਹ ਨਹੀਂ ਸ਼ਯੋਕ ਨਦੀ ਨਾਲ ਮਿਲਣ ਤੋਂ ਪਹਿਲਾਂ ਪੂਰਬ-ਪੱਛਮ ਦਿਸ਼ਾ ਵਿੱਚ ਵਹਿੰਦੀ ਸੀ।

ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਗੱਲਬਾਤ ਇਹ ਯਕੀਨੀ ਬਣਾਉਣ ਲਈ ਹੋਈ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਗਲਵਾਨ ਘਾਟੀ ਤੋਂ ਆਪਣੀਆਂ ਸਾਰੀਆਂ ਫੌਜਾਂ ਵਾਪਸ ਲੈ ਲਈਆਂ ਹਨ ਅਤੇ ਉਨ੍ਹਾਂ ਦੇ ਸਾਰੇ ਸੈਨਿਕ-ਦਰਜੇ ਟੈਂਟ ਹਟਾ ਦਿੱਤੇ ਹਨ।

ਦੋਨੋਂ ਬਲਾਂ ਨੇ ਝੜਪ ਦੀ ਜਗ੍ਹਾ 'ਤੇ ਫ਼ੌਜਾਂ ਨੂੰ ਮੁੜ ਤਾਇਨਾਤ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਚੀਨੀ ਹਮਰੁਤਬਾ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਵਾਪਸ ਜਾਣਾ ਪਵੇਗਾ, ਇਹ ਗੱਲਬਾਤ ਵੀਰਵਾਰ ਨੂੰ ਵੀ ਜਾਰੀ ਰਹੇਗੀ। 

ਮੇਜਰ ਜਨਰਲ ਅਭਿਜੀਤ ਬਾਪਤ, ਜੋ ਕਿ ਭਾਰਤੀ ਫੌਜ ਦੇ 3 ਡਵੀਜ਼ਨ ਦੇ ਕਮਾਂਡਰ ਹਨ, ਉਨ੍ਹਾਂ ਚੀਨੀ ਅਧਿਕਾਰੀਆਂ ਨਾਲ 15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਇਸ ਘਟਨਾ ਦੇ ਸੰਬੰਧ ਵਿੱਚ ਕਈ ਮੁੱਦੇ ਚੁੱਕੇ।

ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸੋਮਵਾਰ ਰਾਤ ਨੂੰ ਤਕਰੀਬਨ 120 ਭਾਰਤੀ ਸੈਨਿਕਾਂ ਨੂੰ ਚੀਨੀ ਫੌਜੀਆਂ ਨੇ ਘੇਰ ਲਿਆ, ਇਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਕੁੱਟਿਆ ਗਿਆ।

ਸੂਤਰਾਂ ਨੇ ਦੱਸਿਆ ਕਿ ਉਨ੍ਹਾਂ 'ਤੇ ਹਥਿਆਰਾਂ ਦਾ ਇਸ਼ਾਰਾ ਕਰਦਿਆਂ ਚੀਨੀ ਫੌਜਾਂ ਨੇ ਭਾਰਤੀ ਸੈਨਿਕਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਬਹੁਤ ਸਾਰੇ ਭਾਰਤੀ ਸੈਨਿਕ ਹਥਿਆਰਾਂ ਦੀ ਵਰਤੋਂ ਨਾ ਕਰਨ ਦੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਕਾਰਨ ਬੇਵੱਸ ਸਨ। ਇਹ ਇੱਕ ਹੱਥ ਨਾਲ ਚੱਲਣ ਵਾਲੀ ਲੜਾਈ ਨਹੀਂ ਸੀ, ਪੀਐਲਏ ਦੀਆਂ ਫੌਜਾਂ ਭਾਰਤੀ ਜਵਾਨਾਂ ਉੱਤੇ ਪੂਰੀ ਤਰ੍ਹਾਂ ਭਾਰੂ ਹੋ ਗਈਆਂ ਤੇ ਭਾਰਤੀ ਜਵਾਨ ਬਹਾਦਰੀ ਨਾਲ ਲੜਦਿਆਂ ਸ਼ਹੀਦ ਹੋ ਗਏ।

Last Updated : Jun 18, 2020, 4:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.