ਨਵੀਂ ਦਿੱਲੀ/ ਨੋਇਡਾ: ਯੂਪੀ ਦੇ ਗ੍ਰੇਟਰ ਨੋਇਡਾ 'ਚ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਪਲਾਂਟ 'ਚ ਇੱਕ ਚੀਤਾ ਦਿਖਣ ਨਾਲ ਪੂਰੇ ਇਲਾਕੇ 'ਚ ਹੜਕੰਪ ਮੱਚ ਗਿਆ। ਐਨਟੀਪੀਸੀ ਪਲਾਂਟ ਦੀ ਸੁਰਖਿੱਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਕੋਲ ਹੈ ਤੇ ਇਸ ਸਮੇਂ ਚੀਤੇ ਦੇ ਦਿਖਣ ਦੀ ਸੂਚਨਾ ਮਿਲਣ ਤੋਂ ਬਾਅਦ ਸੀਆਈਐਸਐਫ, ਸਥਾਨਕ ਪੁਲਿਸ ਤੇ ਵਨ ਵਿਭਾਗ ਸਤਰਕ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਬਲ ਤੇ ਵਨ ਵਿਭਾਗ ਚੀਤੇ ਦੀ ਤਲਾਸ਼ 'ਚ ਲੱਗੇ ਹੋਏ ਹਨ। ਪਰਿਸਰ 'ਚ ਲੱਗੇ ਕੈਮਰੇ 'ਚ ਚੀਤਾ ਕੈਦ ਹੋਇਆ ਹੈ।
ਟ੍ਰੈਪ ਕੈਮਰੇ ਲਗਾਏ ਗਏ
ਜ਼ਿਲ੍ਹਾ ਜੰਗਲਾਤ ਅਧਿਕਾਰੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੂਰੇ ਪਰਿਸਰ 'ਚ ਟ੍ਰੈਪ ਕੈਮਰੇ ਲਗਾਏ ਗਏ ਹਨ। ਚੀਤੇ ਦੀਆਂ ਗਤੀਵਿਧਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉੱਥੇ ਉਨ੍ਹਾਂ ਕਿਹਾ ਕਿ ਉਸ ਨਾਲ ਕਿਸੇ ਨੂੰ ਖ਼ਤਰਾ ਨਹੀਂ ਹੈ। ਦੱਸ ਦਈਏ ਕਿ ਐਨਟੀਪੀਸੀ ਨੇ ਪਰਿਸਰ 'ਚ ਜਾਲ ਲੱਗਾ ਦਿੱਤਾ ਗਿਆ ਹੈ।
ਚੀਤੇ ਨੂੰ ਜਲਦ ਹੀ ਫੜ ਲਿਆ ਜਾਵੇਗਾ ਤੇ ਵਨ ਵਿਭਾਗ ਨੇ ਆਸ ਪਾਸ ਦੇ ਇਲਾਕਿਆਂ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।