ਨਵੀਂ ਦਿੱਲੀ: ਸਮਾਜ ਸੇਵੀ ਸਵਾਮੀ ਅਗਨੀਵੇਸ਼ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਦਿੱਲੀ ਦੇ ਆਈਐਲਬੀਐਸ ਹਸਪਤਾਲ ਵਿੱਚ ਉਨ੍ਹਾਂ ਆਖ਼ਰੀ ਸਾਹ ਲਏ। 80 ਸਾਲਾਂ ਸਵਾਮੀ ਅਗਨੀਵੇਸ਼ ਨੂੰ ਲੀਵਰ ਦੀ ਬਿਮਾਰੀ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸ਼ਾਮ ਨੂੰ ਉਨ੍ਹਾਂ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਸ਼ਾਮ 6:45 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਉਨ੍ਹਾਂ ਦੀ ਦੇਹ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਅੰਤਮ ਜਨਤਕ ਸ਼ਰਧਾਂਜਲੀ ਲਈ ਦਿੱਲੀ ਵਿਖੇ 7 ਜੰਤਰ-ਮੰਤਰ ਰੋਡ ਸਥਿਤ ਦਫ਼ਤਰ ਵਿੱਚ ਰੱਖਿਆ ਜਾਵੇਗਾ। ਸਵਾਮੀ ਅਗਨੀਵੇਸ਼ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਅਗਨੀਲੋਕ ਆਸ਼ਰਮ ਬਹਿਲਪਾ ਗੁਰੂਗ੍ਰਾਮ ਵਿਖੇ ਕੀਤਾ ਜਾਵੇਗਾ।
ਰਾਹੁਲ ਗਾਂਧੀ ਨੇ ਭੇਟ ਕੀਤੀ ਸ਼ਰਧਾਂਜਲੀ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿੱਖਦੇ ਹੋਏ ਉਨ੍ਹਾਂ ਨੂੰ ਆਰੀਆ ਸਮਾਜ ਦਾ ਇਨਕਲਾਬੀ ਆਗੂ ਦੱਸਿਆ।
-
बंधुआ मुक्ति मोर्चा के संस्थापक और आर्य समाज के क्रांतिकारी नेता स्वामी अग्निवेश जी का आज निधन हो गया।
— Rahul Gandhi (@RahulGandhi) September 11, 2020 " class="align-text-top noRightClick twitterSection" data="
स्वामी जी का निधन आर्य समाज सहित पूरे देश के लिए अपूरणीय क्षति है।
मेरी विनम्र श्रद्धांजलि। pic.twitter.com/7DKO1aIc2i
">बंधुआ मुक्ति मोर्चा के संस्थापक और आर्य समाज के क्रांतिकारी नेता स्वामी अग्निवेश जी का आज निधन हो गया।
— Rahul Gandhi (@RahulGandhi) September 11, 2020
स्वामी जी का निधन आर्य समाज सहित पूरे देश के लिए अपूरणीय क्षति है।
मेरी विनम्र श्रद्धांजलि। pic.twitter.com/7DKO1aIc2iबंधुआ मुक्ति मोर्चा के संस्थापक और आर्य समाज के क्रांतिकारी नेता स्वामी अग्निवेश जी का आज निधन हो गया।
— Rahul Gandhi (@RahulGandhi) September 11, 2020
स्वामी जी का निधन आर्य समाज सहित पूरे देश के लिए अपूरणीय क्षति है।
मेरी विनम्र श्रद्धांजलि। pic.twitter.com/7DKO1aIc2i
21 ਸਤੰਬਰ, 1939 ਨੂੰ ਜੰਮੇ ਸਵਾਮੀ ਅਗਨੀਵੇਸ਼ ਸਮਾਜਕ ਮੁੱਦਿਆਂ ਅਤੇ ਸੁਧਾਰਾਂ ਵਰਗੇ ਮੁੱਦਿਆਂ 'ਤੇ ਆਪਣੀਆਂ ਸਪੱਸ਼ਟ ਟਿਪਣੀਆਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ 1970 ਵਿੱਚ ਆਰੀਆ ਸਭਾ ਨਾਂਅ ਦੀ ਇੱਕ ਰਾਜਨੀਤਿਕ ਪਾਰਟੀ ਬਣਾਈ ਸੀ। 1977 ਵਿੱਚ ਉਹ ਹਰਿਆਣਾ ਵਿਧਾਨ ਸਭਾ ਵਿੱਚ ਵਿਧਾਇਕ ਚੁਣੇ ਗਏ ਅਤੇ ਹਰਿਆਣਾ ਸਰਕਾਰ ਵਿੱਚ ਸਿੱਖਿਆ ਮੰਤਰੀ ਵਜੋਂ ਵੀ ਸੇਵਾ ਨਿਭਾਈ। 1981 ਵਿੱਚ ਉਨ੍ਹਾਂ ਨੇ ਬੰਧੂਆ ਮੁਕਤੀ ਮੋਰਚਾ ਨਾਮ ਦੀ ਇੱਕ ਸੰਸਥਾ ਦੀ ਸਥਾਪਨਾ ਕੀਤੀ।