ਝਾਰਖੰਡ: ਲੱਦਾਖ ਬਾਰਡਰ 'ਤੇ ਭਾਰਤ ਤੇ ਚੀਨ ਵਿਚਕਾਰ ਹੋਈ ਗੋਲੀਬਾਰੀ 'ਚ ਝਾਰਖੰਡ ਦੇ ਜ਼ਿਲ੍ਹੇ ਸਾਹਿਬਗੰਜ ਦਾ ਨੌਜਵਾਨ ਸ਼ਹੀਦ ਹੋ ਗਿਆ ਹੈ। ਦੱਸ ਦੇਈਏ ਕਿ ਲੱਦਾਖ ਬਾਰਡਰ 'ਤੇ ਆਪਸੀ ਤਣਾਅ ਦਰਮਿਆਨ ਚੀਨ ਤੇ ਭਾਰਤ ਵਿਚਕਾਰ ਹੋਈ ਗੋਲੀਬਾਰੀ ਵਿੱਚ ਭਾਰਤੀ ਫ਼ੌਜ ਦੇ ਇੱਕ ਕਰਨਲ ਅਤੇ 2 ਜਵਾਨ ਸ਼ਹੀਦ ਹੋ ਗਏ ਹਨ।
ਦੱਸ ਦੇਈਏ ਕਿ ਸਦਰ ਬਲਾਕ ਹਾਜੀਪੁਰ ਪੱਛਮੀ ਪੰਚਾਇਤ ਦੇ ਦਿਹਾਰੀ ਪਿੰਡ ਦੇ ਵਸਨੀਕ ਕੁੰਦਨ ਕੁਮਾਰ ਦੇਸ਼ ਦੀ ਰੱਖਿਆ ਕਰਦਿਆਂ ਚੀਨੀ ਸੈਨਿਕਾਂ ਨਾਲ ਲੜਾਈ 'ਚ ਸ਼ਹੀਦ ਹੋ ਗਏ।
ਹੋਰ ਪੜ੍ਹੋ: ਭਾਰਤ ਚੀਨ: ਤਾਜ਼ਾ ਵਿਵਾਦ 'ਤੇ ਕਰਨਲ ਜੈਬੰਸ ਸਿੰਘ ਨਾਲ ਖ਼ਾਸ ਗ਼ੱਲਬਾਤ
ਸ਼ਹੀਦ ਕੁੰਦਨ ਕੁਮਾਰ ਸਾਲ 2012 ਵਿੱਚ ਫ਼ੌਜ 'ਚ ਭਰਤੀ ਹੋਏ ਸੀ। ਸਾਲ 2017 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਸੀ। ਸ਼ਹੀਦ ਜਵਾਨ ਦੀ 17 ਮਹੀਨਿਆਂ ਦੀ ਇੱਕ ਬੱਚੀ ਹੈ। ਮਾਤਾ-ਪਿਤਾ ਦਾ ਮੁੱਖ ਪੇਸ਼ਾ ਖੇਤੀ ਹੈ।
ਪਿੰਡ ਵਿੱਚ ਨੌਜਵਾਨ ਦੀ ਸ਼ਹੀਦੀ ਦੀ ਖ਼ਬਰ ਮਿਲਣ ਸਾਰ ਹੀ ਮਾਤਮ ਫੈਲ ਗਿਆ। ਸ਼ਹੀਦ ਦੇ ਪਰਿਵਾਰ ਨੂੰ ਮਿਲਣ ਲਈ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ।